ਆਪਰੇਸ਼ਨ ਸਿੰਦੂਰ ਤੋਂ ਬਾਅਦ PM ਲਾਈਵ! ਪੜ੍ਹੋ ਮੋਦੀ ਦਾ ਭਾਸ਼ਣ!
ਪਿਆਰੇ ਦੇਸ਼ ਵਾਸੀਓ,
ਨਮਸ਼ਕਾਰ !......
ਅਸੀਂ ਸਾਰਿਆਂ ਨੇ ਬੀਤੇ ਦਿਨਾਂ ਵਿੱਚ ਦੇਸ਼ ਦੀ ਸਮਰਥਾ ਅਤੇ ਉਸ ਦਾ ਸੰਜਮ ਦੋਨੋਂ ਦੇਖੇ ਹਨ
ਮੈਂ ਸਭ ਤੋਂ ਪਹਿਲਾਂ ਭਾਰਤ ਦੀਆਂ ਬਹਾਦਰ ਸੈਨਾਵਾਂ ਨੂੰ ,
ਸਸ਼ਸਤਰ ਬਲਾਂ ਨੂੰ ....
ਸਾਡੀਆਂ ਖੂਫੀਆਂ ਏਜੰਸੀਆਂ ਨੂੰ ...
ਸਾਡੇ ਵਿਗਿਆਨੀਆਂ ਨੂੰ ..
ਹਰੇਕ ਭਾਰਤ ਵਾਸੀ ਵੱਲੋਂ ਸਲੂਟ ਕਰਦਾ ਹਾਂ
ਸਾਡੇ ਬਹਾਦਰ ਸੈਨਿਕਾਂ ਨੇ ਅਪਰੇਸ਼ਨ ਸਿੰਦੂਰ ਦੇ ਟੀਚਿਆਂ ਦੀ ਪ੍ਰਾਪਤੀ ਲਈ ਅਥਾਹ ਵੀਰਤਾ ਦਾ ਪ੍ਰਦਰਸ਼ਨ ਕੀਤਾ
ਮੈਂ ਉਨ੍ਹਾਂ ਦੀ ਵੀਰਤਾ ਨੂੰ ...
ਉਨ੍ਹਾਂ ਦੀ ਹਿੰਮਤ ਨੂੰ ...
ਉਨ੍ਹਾਂ ਦੀ ਬਹਾਦਰੀ ਨੂੰ ਅੱਜ ਸਮਰਪਤ ਕਰਦਾ ਹਾਂ
ਸਾਡੇ ਦੇਸ਼ ਦੀ ਹਰ ਮਾਤਾ ਨੂੰ ..
ਦੇਸ਼ ਦੀ ਹਰ ਭੈਣ ਨੂੰ ..
ਅਤੇ ਦੇਸ਼ ਦੀ ਹਰ ਬੇਟੀ ਨੂੰ ਇਹ ਬਹਾਦਰੀ ਸਮਰਪਤ ਕਰਦਾ ਹਾਂ ...
ਸਾਥੀਓ,
22 ਅਪ੍ਰੈਲ ਨੂੰ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਜੋ ਕਰੂਰਤਾ ਦਿਖਾਈ ਸੀ , ਉਸ ਨੇ ਦੇਸ਼ ਅਤੇ ਦੁਨੀਆਂ ਨੂੰ ਝਿੰਜੋੜ ਦਿੱਤਾ ਸੀ
ਛੁੱਟੀਆਂ ਮਨਾ ਰਹੇ ਬੇਕਸੂਰ ਭੋਲੇ ਭਾਲੇ ਲੋਕਾਂ ਨੂੰ
ਧਰਮ ਪੁੱਛ ਕੇ ...
ਉਨ੍ਹਾਂ ਦੇ ਪਰਿਵਾਰ ਦੇ ਸਾਹਮਣੇ...
ਉਨ੍ਹਾਂ ਦੇ ਬੱਚਿਆਂ ਦੇ ਸਾਹਮਣੇ...
ਬੇਰਹਿਮੀ ਨਾਲ ਮਾਰ ਦੇਣਾ ...
ਇਹ ਅੱਤਵਾਦ ਦਾ ਬਹੁਤ ਭਿਆਨਕ ਚਿਹਰਾ ਸੀ .. ਕਰੂਰਤਾ ਸੀ ....
ਇਹ ਦੇਸ਼ ਦੇ ਸਦਭਾਵ ਨੂੰ ਤੋੜਣ ਦੀ ਘਿਣੌਨੀ ਕੋਸ਼ਿਸ਼ ਵੀ ਸੀ ।
ਮੇਰੇ ਲਈ ਵਿਅਕਤੀਗਤ ਤੌਰ ਤੇ ਇਹ ਦਰਦ ਬਹੁਤ ਵੱਡਾ ਸੀ ।
ਇਸ ਅੱਤਵਾਦੀ ਹਮਲੇ ਤੋਂ ਬਾਅਦ ਸਾਰਾ ਰਾਸ਼ਟਰ ਹਰ ਨਾਗਰਿਕ , ਹਰ ਸਮਾਜ ਹਰ ਵਰਗ , ਹਰ ਰਾਜਨੀਤਿਕ ਦਲ
ਇਕਸੁਰ ਵਿੱਚ ਅੱਤਵਾਦ ਦੇ ਖਿਲਾਫ਼ ਸਖ਼ਤ ਕਾਰਵਾਈ ਲਈ ਉੱਠ ਖੜ੍ਹਾ ਹੋਇਆ
ਅਸੀਂ ਅੱਤਵਾਦੀਆਂ ਨੂੰ ਮਿੱਟੀ ਵਿੱਚ ਮਿਲਾਉਣ ਲਈ ਭਾਰਤ ਦੀਆਂ ਸੈਨਾਵਾਂ ਨੂੰ ਪੂਰੀ ਖੁਲ੍ਹ ਦੇ ਦਿੱਤੀ ।
ਤੇ ਅੱਜ ਹਰ ਅੱਤਵਾਦੀ ਅੱਤਵਾਦ ਦਾ ਹਰ ਸੰਗਠਨ ਜਾਣ ਚੁੱਕਿਆ ਏ ਕਿ ਸਾਡੀਆਂ ਭੈਣਾਂ ਬੇਟੀਆਂ ਦੇ ਮੱਥੇ ਤੇ ਸਿੰਦੂਰ ਨੂੰ ਹਟਾਉਣ ਦਾ ਅੰਜਾਮ ਕੀ ਹੈ।
ਸਾਥੀਓ ।
ਆਪਰੇਸ਼ਨ ਸਿੰਦੂਰ ਇਕ ਸਿਰਫ਼ ਨਾਮ ਨਹੀਂ ਹੈ .. ਇਹ ਦੇਸ਼ ਦੇ ਕਰੋੜਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਤੀਭਿੰਭ ਹੈ
ਅਪਰੇਸ਼ਨ ਸਿੰਦੂਰ ਨਿਆਂ ਦੀ ਅਖੰਡ ਪ੍ਰਤਿਗਿਆ ਹੈ ।
6 ਮਈ ਦੀ ਦੇਰ ਰਾਤ ... 7 ਮਈ ਦੀ ਸਵੇਰ ਪੂਰੀ ਦੁਨੀਆਂ ਨੇ ਇਸ ਪ੍ਰਤਿੱਗਿਆ ਨੂੰ ਅੰਜਾਮ ਚ ਬਦਲਦਿਆਂ ਦੇਖਿਆ ਹੈ ।
ਭਾਰਤ ਦੀਆਂ ਸੈਨਾਵਾਂ ਨੇ ਪਾਕਿਸਤਾਨ ਵਿੱਚ ਅੱਤਵਾਦ ਦੇ ਟਿਕਾਣਿਆਂ ਤੇ ਉਨ੍ਹਾਂ ਦੇ ਟ੍ਰੇਨਿੰਗ ਸੈਂਟਰਾਂ ਤੇ ਸਟੀਕ ਵਾਰ ਕੀਤੇ ।
ਅੱਤਵਾਦੀਆਂ ਨੇ ਸੂਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਭਾਰਤ ਏਨਾ ਵੱਡਾ ਫੈਸਲਾ ਲੈ ਸਕਦਾ ਹੈ ।
ਪ੍ਰੰਤੂ ਜਦੋਂ ਦੇਸ਼ ਇੱਕਜੁਟ ਹੁੰਦਾ ਹੈ ...
ਨੇਸ਼ਨ ਫਰਸਟ ਦੀ ਭਾਵਨਾ ਨਾਲ ਭਰਿਆ ਹੁੰਦਾ ਹੈ ।
ਰਾਸ਼ਟਰ ਸਰਵਉੱਚ ਹੁੰਦਾ ਹੈ ।
ਤਾਂ ਫੋਲਾਦੀ ਫੈਸਲੇ ਲਏ ਜਾਂਦੇ ਨੇ , ਨਤੀਜੇ ਲੈ ਕੇ ਦਿਖਾਏ ਜਾਂਦੇ ਨੇ । ਜਦੋ ਪਾਕਿਸਤਾਨ ਵਿੱਚ ਅੱਤਵਾਦ ਦੇ ਅੱਡਿਆਂ ਤੇ ਭਾਰਤ ਦੀਆਂ ਮਿਜ਼ਾਇਲਾਂ ਨੇ ਹੱਲਾ ਬੋਲਿਆ ।
ਭਾਰਤ ਦੇ ਡਰੋਨਾਂ ਨੇ ਹੱਲਾ ਬੋਲਿਆ ਤਾਂ ਅੱਤਵਾਦੀ ਸੰਗਠਨਾਂ ਦੀਆਂ ਇਮਾਰਤਾਂ ਹੀ ਨਹੀਂ ,ਬਲਕਿ ਉਨ੍ਹਾਂ ਦਾ ਹੌਂਸਲਾ ਵੀ ਕੰਭ ਗਿਆ ।
ਬਹਾਵਲਪੁਰ ਅਤੇ ਮੁਰੀਦਕੇ ਵਰਗੇ ਅੱਤਵਾਦੀ ਟਿਕਾਣੇ , ਇੱਕ ਤਰ੍ਹਾਂ ਨਾਲ ਗਲੋਬਲ ਟੈਰੋਰੀਜ਼ਮ ਦੀਆਂ ਯੂਨੀਵਰਸਿਟੀਆਂ ਰਹੀਆਂ ਨੇ ।
------------------------
2.
ਦੁਨੀਆਂ ਵਿੱਚ ਕਿੱਦਰੇ ਵੀ ਜਿਹੜੇ ਵੱਡੇ ਅੱਤਵਾਦੀ ਹਮਲੇ ਹੋਏ ਨੇ ਭਾਵੇਂ ਨਾਈਨ ਇਲੈਵਨ .... ਭਾਵੇਂ ਲੰਡਨ ਟਿਊਬ ਬੌਂਬਿੰਗਸ ਹੋਣ ਜਾਂ ਫਿਰ ਭਾਰਤ ਵਿੱਚ ਦਹਾਕਿਆਂ ਵਿੱਚ ਜਿਹੜੇ ਵੱਡੇ ਵੱਡੇ ਅੱਤਵਾਦੀ ਹਮਲੇ ਹੋਏ ਨੇ...
ਉਨ੍ਹਾਂ ਦੇ ਤਾਰ ਕਿਤੇ ਨਾ ਕਿਤੇ ਅੱਤਵਾਦ ਦੇ ਇਨ੍ਹਾਂ ਟਿਕਾਣਿਆਂ ਨਾਲ ਜੁੜਦੇ ਰਹੇ ਨੇ । ਅੱਤਵਾਦੀਆਂ ਨੇ ਸਾਡੀਆਂ ਭੈਣਾਂ ਦਾ ਸਿੰਦੂਰ ਉਜਾੜਿਆਂ ਸੀ ....
ਇਸ ਲਈ ਭਾਰਤ ਨੇ ਅੱਤਵਾਦ ਦੇ ਇਹ ਹੈੱਡਕੁਆਰਟਰ ਉਜਾੜ ਦਿੱਤੇ ।
ਭਾਰਤ ਦੇ ਇਨ੍ਹਾਂ ਹਮਲਿਆਂ ਚ 100 ਤੋਂ ਜ਼ਿਆਦਾ ਖੂੰਖਾਰ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ।
ਅੱਤਵਾਦ ਦੇ ਬਹੁਤ ਸਾਰੇ ਆਕਾ .... ਬੀਤੇ ਢਾਈ ਤਿੰਨ ਦਹਾਕਿਆਂ ਤੋਂ ਖੁਲੇਆਮ ਪਾਕਿਸਤਾਨ ਵਿੱਚ ਘੁੰਮ ਰਹੇ ਸਨ ...ਜੋ ਭਾਰਤ ਦੇ ਖਿਲਾਫ਼ ਸਾਜ਼ਿਸ਼ਾਂ ਕਰਦੇ ਸੀ ।
ਉਨ੍ਹਾਂ ਨੂੰ ਭਾਰਤ ਨੇ ਇੱਕੋ ਝਟਕੇ ਵਿੱਚ ਖ਼ਤਮ ਕਰ ਦਿੱਤਾ ।
ਸਾਥੀਓ .. ।
ਭਾਰਤ ਦੀ ਇਸ ਕਾਰਵਾਈ ਨਾਲ ਪਾਕਿਸਤਾਨ ਘੋਰ ਨਿਰਾਸ਼ਾ ਵਿਚ ਘਿਰ ਗਿਆ ਸੀ ...
ਹਤਾਸ਼ਾ ਵਿੱਚ ਘਿਰ ਗਿਆ ਸੀ
ਬੋਖਲਾਅ ਗਿਆ ਸੀ
ਅਤੇ ਇਸ ਬੋਖਲਾਹਟ ਵਿੱਚ ਉਸ ਨੇ ਇੱਕ ਹੋਰ ਗਲਤੀ ਕੀਤੀ ।
ਅੱਤਵਾਦ ਤੇ ਭਾਰਤ ਦੀ ਕਾਰਵਾਈ ਦਾ ਸਾਥ ਦੇਣ ਦੀ ਥਾਂ ਪਾਕਿਸਤਾਨ ਨੇ ਭਾਰਤ ਤੇ ਹੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ।
ਪਾਕਿਸਤਾਨ ਨੇ ਸਾਡੇ ਸਕੂਲਾਂ , ਕਾਲਜਾਂ ਨੂੰ , ਗੁਰਦੁਆਰਿਆਂ ਨੂੰ , ਮੰਦਰਾਂ ਨੂੰ , ਆਮ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ।
ਪਾਕਿਸਤਾਨ ਨੇ ਸਾਡੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ
ਪ੍ਰੰਤੂ ਇਹਦੇ ਵਿੱਚ ਵੀ ਪਾਕਿਸਤਾਨ ਖੁੱਦ ਬੇਨਾਕਾਬ ਹੋ ਗਿਆ ।
ਦੁਨੀਆਂ ਨੇ ਦੇਖਿਆ ਕਿ ਕਿਵੇਂ ਪਾਕਿਸਤਾਨ ਦੇ ਡਰੋਨ ਅਤੇ ਮਿਜ਼ਾਇਲਾਂ ....
ਭਾਰਤ ਸਾਹਮਣੇ ਤੀਲਿਆਂ ਵਾਂਗ ਖਿਲਰ ਗਈਆਂ ।
ਭਾਰਤ ਦੇ ਸ਼ਕਤੀਸ਼ਾਲੀ ਏਅਰ ਡਿਫੈਂਸ ਸਿਸਟਮ ਨੇ , ਉ੍ਨ੍ਹਾਂ ਨੂੰ ਅਸਮਾਨ ਵਿੱਚ ਹੀ ਨਸ਼ਟ ਕਰ ਦਿੱਤਾ ।
ਪਾਕਿਸਤਾਨ ਦੀ ਤਿਆਰੀ ਹੱਦਾਂ ਤੇ ਵਾਰ ਦੀ ਸੀ ... ਪ੍ਰੰਤੂ ਭਾਰਤ ਨੇ ਪਾਕਿਸਤਾਨ ਦੇ ਸੀਨੇ ਤੇ ਵਾਰ ਕਰ ਦਿੱਤਾ ।
ਭਾਰਤ ਦੇ ਡਰੋਨ ਭਾਰਤ ਦੀਆਂ ਮਿਜ਼ਾਈਲਾਂ ਨੇ ਸਟੀਕਤਾ ਨਾਲ ਹਮਲਾ ਕੀਤਾ ।
ਪਾਕਿਸਤਾਨੀ ਹਵਾਈ ਸੈਨਾ ਦੇ ਉਨ੍ਹਾਂ ਏਅਰਬੇਸ ਨੂੰ ਨੁਕਸਾਨ ਪਹੁੰਚਾਇਆ... ਜਿਹਦੇ ਤੇ ਪਾਕਿਸਤਾਨ ਨੂੰ ਬਹੁਤ ਹੰਕਾਰ ਸੀ ।
--------------------
3.
ਭਾਰਤ ਨੇ ਪਹਿਲੇ ਤਿੰਨ ਦਿਨਾਂ ਵਿੱਚ ਹੀ ਪਾਕਿਸਤਾਨ ਨੂੰ ਏਨਾ ਤਬਾਹ ਕਰ ਦਿੱਤਾ , ਜਿਹਦਾ ਉਨੋਂ ਅੰਦਾਜ਼ਾਂ ਵੀ ਨਹੀਂ ਸੀ ।
ਇਸ ਲਈ ...
ਭਾਰਤ ਦੀ ਹਮਲਾਵਰ ਕਾਰਵਾਈ ਦੇ ਬਾਅਦ ਪਾਕਿਸਤਾਨ ਬਚਣ ਦੇ ਰਸਤੇ ਲੱਭਣ ਲੱਗਾ
ਪਾਕਿਸਤਾਨ ... ਦੁਨੀਆਂ ਭਰ ਵਿੱਚ ਤਣਾਅ ਘੱਟ ਕਰਨ ਦੀ ਦੋਹਾਈ ਲਗਾ ਰਿਹਾ ਸੀ ।
ਅਤੇ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਇਸੇ ਮਜਬੂਰੀ ਵਿੱਚ 10 ਮਈ ਦੀ ਦੁਪਹਿਰ ਨੂੰ ਪਾਕਿਸਤਾਨੀ ਸੈਨਾ ਨੇ ਸਾਡੇ ਡੀਜੀਐੱਮਓ ਨਾਲ ਸੰਪਰਕ ਕੀਤਾ ।
ਤੱਦ ਤੱਕ ਅਸੀਂ ਅੱਤਵਾਦ ਦੇ ਇੰਫਰਾਸਟ੍ਰਕਚਰ ਨੂੰ ਵੱਡੀ ਪੱਧਰ ਤੇ ਬਰਬਾਦ ਕਰ ਚੁੱਕੇ ਸੀ।
ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ
ਪਾਕਿਸਤਾਨ ਦੇ ਸੀਨੇ ਵਿੱਚ ਵਸਾਏ ਗਏ ਅੱਤਵਾਦ ਦੇ ਅੱਡਿਆਂ ਨੂੰ ਅਸੀਂ ਖੰਡਰ ਬਣਾ ਦਿੱਤਾ ਸੀ ।
ਇਸ ਲਈ ਜਦੋਂ ਪਾਕਿਸਤਾਨ ਵੱਲੋਂ ਫਰਿਆਦ ਕੀਤੀ ਗਈ
ਪਾਕਿਸਤਾਨ ਵੱਲੋਂ ਜਦੋਂ ਇਹ ਕਿਹਾ ਗਿਆ
ਕਿ ਉਦੋਂ ਵੱਲੋਂ ਅੱਗੇ ਕੋਈ ਅੱਤਵਾਦੀ ਗਤੀਵਿਧੀ ਅਤੇ ਫੌਜੀ ਦੁਰਸਾਹਸ ਨਹੀਂ ਦਿਖਾਇਆ ਜਾਵੇਗਾ
ਤਾਂ ਭਾਰਤ ਨੇ ਵੀ ਉਦੇ ਉੱਤੇ ਵੀ ਵਿਚਾਰ ਕੀਤਾ
ਅਤੇ ਮੈਂ ਫਿਰ ਦੋਹਰਾ ਰਿਹਾ ਹਾਂ ......
------------
4
ਅਸੀਂ ਪਾਕਿਸਤਾਨ ਦੇ ਅੱਤਵਾਦੀ ਅਤੇ ਫੌਜੀ ਟਿਕਾਣਿਆਂ 'ਤੇ ਆਪਣੀ ਜਵਾਬੀ ਕਾਰਵਾਈ ਨੂੰ ਅਜੇ ਸਿਰਫ਼ ਰੋਕਿਆ ਏ।
ਆਉਣ ਵਾਲੇ ਦਿਨਾਂ ਵਿੱਚ ........ ।
ਅਸੀਂ ਪਾਕਿਸਤਾਨ ਦੇ ਹਰ ਕਦਮ ਨੂੰ ਇਸ ਕਸੋਟੀ 'ਤੇ ਮਾਪਾਂਗੇ.......।
ਕਿ ਉਹ ਕੀ ਰਵੱਈਆ ਅਪਨਾਉਂਦਾ ਹੈ......।
ਸਾਥੀਓ........।
ਭਾਰਤ ਦੀਆਂ ਤਿੰਨੋਂ ਸੈਨਾਵਾਂ......।
ਸਾਡੀ ਏਅਰ ਫੋਰਸ, ਸਾਡੀ ਆਰਮੀ ਅਤੇ ਸਾਡੀ ਨੇਵੀਂ.....।
ਸਾਡੀ ਬਾਰਡਰ ਸਕਿਉਰਟੀ ਫੋਰਸ ਯਾਨੀ ਬੀ ਐੱਸ ਐੱਫ ......।
ਭਾਰਤ ਦੇ ਅਰਧ ਸੈਨਿਕ ਬਲ ......।
ਲਗਾਤਾਰ ਐਲਰਟ 'ਤੇ ਹਨ।
ਸਰਜੀਕਲ ਸਟ੍ਰਾਇਕ ਅਤੇ ਏਅਰ ਸਟ੍ਰਾਇਕ ਤੋਂ ਬਾਅਦ ......।
ਹੁਣ ਅਪ੍ਰੇਸ਼ਨ ਸਿੰਦੂਰ ਅੱਤਵਾਦ ਦੇ ਖਿਲਾਫ਼ ਭਾਰਤ ਦੀ ਨੀਤੀ ਹੈ।
ਅਪ੍ਰੇਸ਼ਨ ਸਿੰਦੂਰ ਨੇ ਅੱਤਵਾਦ ਦੇ ਖਿਲਾਫ਼ ਲੜਾਈ ਵਿੱਚ ਇੱਕ ਨਵੀਂ ਲਕੀਰ ਖਿੱਚ ਦਿੱਤੀ ਹੈ।
ਇੱਕ ਨਵਾਂ ਪੈਮਾਨਾ, ਨਵਾਂ ਮਿਆਰ ਤੈਅ ਕਰ ਦਿੱਤਾ ਹੈ।
ਪਹਿਲਾਂ .........।
ਭਾਰਤ 'ਤੇ ਅੱਤਵਾਦੀ ਹਮਲਾ ਹੋਇਆ ਤਾਂ ਮੂੰਹਤੋੜ ਜਵਾਬ ਦਿੱਤਾ ਜਾਵੇਗਾ।
ਅਸੀਂ ਆਪਣੇ ਤਰੀਕੇ ਨਾਲ ਆਪਣੀਆਂ ਸ਼ਰਤਾਂ 'ਤੇ ਜਵਾਬ ਦੇ ਕੇ ਰਹਾਂਗੇ।
ਹਰ ਉਸ ਥਾਂ ਜਾ ਕੇ ਸਖ਼ਤ ਕਾਰਵਾਈ ਕਰਾਂਗੇ, ਜਿੱਥੇ ਆਤੰਕੀ ਜੜ੍ਹਾਂ ਨਿਕਲਦੀਆਂ ਹਨ।
ਦੂਜਾ ........।
ਕੋਈ ਵੀ ਨਿਊਕਲੀਅਰ, ਬਲੈਕਮੇਲ , ਭਾਰਤ ਨਹੀਂ ਸਹੇਗਾ।
ਨਿਊਕਲੀਅਰ, ਬਲੈਕਮੇਲ ਦੀ ਆੜ੍ਹ ਵਿੱਚ ਪਨਪ ਰਹੇ ਅੱਤਵਾਦੀਆਂ ਟਿਕਾਣਿਆਂ 'ਤੇ ਭਾਰਤ ਸਟੀਕ ਅਤੇ ਫੈਸਲਾਕੁੰਨ ਹਮਲਾ ਕਰੇਗਾ।
ਤੀਜਾ ........।
ਅਸੀਂ ਅੱਤਵਾਦ ਦੀ ਸਰਪ੍ਰਸਤ ਸਰਕਾਰ ਅਤੇ ਅੱਤਵਾਦ ਦੇ ਅਕਾਵਾਂ ਨੂੰ ਵੱਖ-ਵੱਖ ਨਹੀਂ ਦੇਖਾਂਗੇ।
ਅਪ੍ਰੇਸ਼ਨ ਸਿੰਦੂਰ ਦੇ ਦੌਰਾਨ.......।
ਦੁਨੀਆ ਨੇ .........।
ਪਾਕਿਸਤਾਨ ਦਾ ਉਹ ਭੈੜਾ ਸੱਚ ਫਿਰ ਦੇਖਿਆ ਹੈ.......।
ਜਦ ਮਾਰੇ ਗਏ ਅੱਤਵਾਦੀਆਂ ਨੂੰ ਵਿਦਾਈ ਦੇਣ..........।
ਪਾਕਿਸਤਾਨੀ ਫੌਜ ਦੇ ਵੱਡੇ-ਵੱਡੇ ਅਫ਼ਸਰ ਆ ਪਹੁੰਚੇ।
ਦੇਸ਼ ਵੱਲੋਂ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦਾ ਇਹ ਬਹੁਤ ਵੱਡਾ ਸਬੂਤ ਹੈ।
ਅਸੀਂ ਭਾਰਤ ਅਤੇ ਆਪਣੇ ਨਾਗਰਿਕਾਂ ਨੂੰ ਕਿਸੇ ਵੀ ਖ਼ਤਰੇ ਤੋਂ ਬਚਾਉਣ ਦੇ ਲਈ ਲਗਾਤਾਰ ਫੈਸਲਾਕੁੰਨ ਕਦਮ ਚੁੱਕਦੇ ਰਹਾਂਗੇ।
ਸਾਥੀਓ..........।
ਜੰਗ ਦੇ ਮੈਦਾਨ 'ਚ ਅਸੀਂ ਹਰ ਵਾਰ ਪਾਕਿਸਤਾਨ ਨੂੰ ਤੂੜ ਚਟਾਈ ਹੈ ਅਤੇ ਇਸ ਵਾਰ ਅਪ੍ਰੇਸ਼ਨ ਸਿੰਦੂਰ ਨੇ ਨਵਾਂ ਅਧਿਆਇ ਜੋੜਿਆ ਹੈ।
ਅਸੀਂ ਮਾਰੂਥਲਾਂ ਅਤੇ ਪਹਾੜਾਂ ਵਿੱਚ ਆਪਣੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ.......।
ਅਤੇ ਨਾਲ ਹੀ.......।
ਨਿਉ ਏਜ ਵਾਰਫੀਅਰ 'ਚ ਵੀ ਆਪਣੀ ਉੱਤਮਤਾ ਸਾਬਤ ਕੀਤੀ।
ਇਸ ਅਪ੍ਰੇਸ਼ਨ ਦੇ ਦੌਰਾਨ ........।
ਸਾਡੇ " ਮੇਡ ਇਨ ਇੰਡੀਆ " ਹਥਿਆਰਾਂ ਦੀ ਪ੍ਰਮਾਣਿਕਤਾ ਸਿੱਧ ਹੋਈ।
ਅੱਜ ਦੁਨੀਆ ਦੇਖ ਰਹੀ ਹੈ .......। 21ਵੀਂ ਸਦੀ ਦੇ ਵਾਰਫੇਅਰ 'ਚ " ਮੇਡ ਇਨ ਇੰਡੀਆ " ਫੌਜੀ ਸਾਜ਼ੋ ਸਮਾਨ ਨੂੰ .......।
ਇਸ ਦਾ ਸਮਾਂ ਆ ਗਿਆ ਹੈ।
ਸਾਥੀਓ .......,
ਹਰ ਤਰ੍ਹਾਂ ਦੇ ਅੱਤਵਾਦ ਖਿਲਾਫ਼ ਸਾਡਾ ਸਾਰਿਆਂ ਦਾ ਇੱਕਜੁੱਟ ਰਹਿਣਾ, ਸਾਡੀ ਏਕਤਾ, ਸਾਡੀ ਸਭ ਤੋਂ ਵੱਡੀ ਤਾਕਤ ਹੈ।
ਯਕੀਨੀ ਤੌਰ 'ਤੇ ਇਹ ਯੁੱਗ ਜੰਗ ਦਾ ਨਹੀਂ ਹੈ ਪਰ ਇਹ ਯੁੱਗ ਅੱਤਵਾਦ ਦਾ ਵੀ ਨਹੀਂ ਹੈ।
ਅੱਤਵਾਦ ਦੇ ਖਿਲਾਫ਼ ਜ਼ੀਰੋ ਟੋਲਰੈਂਸ, ਇਹ ਇੱਕ ਬੇਹਤਰ ਦੁਨੀਆ ਦੀ ਗਰੰਟੀ ਹੈ।
ਸਾਥੀਓ.......।
ਪਾਕਿਸਤਾਨੀ ਫੌਜ .......।
ਪਾਕਿਸਤਾਨ ਦੀ ਸਰਕਾਰ ਜਿਸ ਤਰ੍ਹਾਂ ਅੱਤਵਾਦ ਨੂੰ ਖਾਦ -ਪਾਣੀ ਦੇ ਰਹੇ ਹਨ, ਉਹ ਇੱਕ ਦਿਨ ਪਾਕਿਸਤਾਨ ਨੂੰ ਹੀ ਤਬਾਹ ਕਰ ਦੇਣਗੇ।
ਪਾਕਿਸਤਾਨ ਨੂੰ ਜੇਕਰ ਬਚਣਾ ਹੈ ਤਾਂ ਉਹ ਨੂੰ ਆਪਣੇ ਅੱਤਵਾਦੀ ਤਾਣੇ ਬਾਣੇ ਨੂੰ ਤਬਾਹ ਕਰਨਾ ਹੀ ਹੋਵੇਗਾ।
ਇਸ ਤੋਂ ਬਿਨਾਂ ਸ਼ਾਂਤੀ ਦਾ ਕੋਈ ਰਾਹ ਨਹੀਂ ਹੈ।
ਭਾਰਤ ਦੀ ਸਥਿਤੀ ਬਹੁਤ ਸਪੱਸ਼ਟ ਹੈ.......।
ਅੱਤਵਾਦ ਅਤੇ ਗੱਲਬਾਤ ਇੱਕ ਸਾਥ ਨਹੀਂ ਹੋ ਸਕਦੇ।
ਅੱਤਵਾਦ ਅਤੇ ਗੱਲਬਾਤ ਇੱਕੋ ਵੇਲੇ ਨਾਲ-ਨਾਲ ਨਹੀਂ ਚੱਲ ਸਕਦੇ ਅਤੇ ਪਾਣੀ ਅਤੇ ਖੂਨ ਵੀ ਇਕੱਠੇ ਨਹੀਂ ਬਹਿ ਸਕਦੇ ।
ਮੈਂ ਅੱਜ ਵਿਸ਼ਵ ਭਾਈਚਾਰੇ ਨੂੰ ਵੀ ਕਹਾਂਗਾ...... । ਸਾਡੀ ਘੋਸ਼ਿਤ ਨੀਤੀ ਰਹੀ ਹੈ.......।
ਜੇਕਰ ਪਾਕਿਸਤਾਨ ਨਾਲ ਗੱਲਬਾਤ ਹੋਵੇਗੀ.......। ਤਾਂ ਅੱਤਵਾਦ 'ਤੇ ਵੀ ਹੋਵੇਗੀ ।
ਜੇਕਰ ਪਾਕਿਸਤਾਨ ਨਾਲ ਗੱਲ ਹੋਵੇਗੀ ਤਾਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਯਾਨੀ ਪੀ ਓ ਕੇ ਉਸ 'ਤੇ ਵੀ ਹੋਵੇਗੀ ।
ਪਿਆਰੇ ਦੇਸ਼ ਵਾਸੀਓ, ਅੱਜ ਬੁੱਧ ਪੂਰਨਿਮਾ ਹੈ।
ਭਗਵਾਨ ਬੁੱਧ ਨੇ ਸਾਨੂੰ ਸ਼ਾਂਤੀ ਦਾ ਰਾਹ ਦਿਖਾਇਆ ਹੈ।
ਸ਼ਾਂਤੀ ਦਾ ਰਸਤਾ ਵੀ ਸ਼ਕਤੀ ਤੋਂ ਹੋ ਕੇ ਜਾਂਦਾ ਹੈ।
ਮਨੁੱਖਤਾ........ਸ਼ਾਂਤੀ ਅਤੇ ਖੁਸ਼ਹਾਲੀ ਵੱਲ ਵਧੇ।
ਹਰ ਭਾਰਤੀ ...... ਸ਼ਾਂਤੀ ਨਾਲ ਜੀਅ ਸਕੇ।
ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰ ਸਕੇ।
ਇਸ ਦੇ ਲਈ ਭਾਰਤ ਦਾ ਸ਼ਕਤੀਸ਼ਾਲੀ ਹੋਣਾ ਬਹੁਤ ਜ਼ਰੂਰੀ ਹੈ.......।
ਅਤੇ ਲੋੜ ਪੈਣ 'ਤੇ ਇਸ ਸ਼ਕਤੀ ਦਾ ਇਸਤੇਮਾਲ ਵੀ ਜ਼ਰੂਰੀ ਹੈ.....।
ਅਤੇ ਪਿਛਲੇ ਕੁਝ ਦਿਨਾਂ ਵਿੱਚ ਭਾਰਤ ਨੇ ਇਹੀ ਕੀਤਾ ਹੈ।
ਮੈਂ ਇੱਕ ਵਾਰ ਫੇਰ ਭਾਰਤ ਦੀ ਸੈਨਾ ਅਤੇ ਹਥਿਆਰਬੰਦ ਬਲਾਂ ਨੂੰ ਸਿਲਊਟ ਕਰਦਾ ਹਾਂ।
ਹਰ ਭਾਰਤ ਵਾਸੀ ਦੇ ਹੌਂਸਲੇ ਅਤੇ ਇੱਕਜੁਟਤਾ ਨੂੰ ਸਿਲਊਟ ਕਰਦਾ ਹਾਂ।
ਧੰਨਵਾਦ ।
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ ।
ਭਾਰਤ ਮਾਤਾ ਦੀ ਜੈ।