20 ਮਈ ਦੀ ਦੇਸ਼ ਵਿਆਪੀ ਹੜਤਾਲ 'ਚ ਮਜਦੂਰ, ਮੁਲਾਜ਼ਮ ਤੇ ਕਿਸਾਨ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਮਾਰੂ ਨੀਤੀਆਂ ਖਿਲਾਫ ਹਿੱਸਾ ਲੈਣ : ਬਰਾੜ, ਧਾਲੀਵਾਲ
ਸਾਥੀ ਐਚ ਐਸ ਪਰਮਾਰ ਦੇ ਜਨਮ ਦਿਨ ਨੂੰ ਸਪਰਪਿਤ ਏਟਕ ਵੱਲੋਂ ਇੱਕ ਰੋਜ਼ਾ ਸਕੂਲਿੰਗ ਦਾ ਆਯੋਜਨ
ਰਵੀ ਜੱਖੂ
ਲੁਧਿਆਣਾ 12 ਮਈ 2025
ਬਾਬਾ ਕਰਨੈਲ ਸਿੰਘ ਈਸੜ ਭਵਨ ਵਿਖੇ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਪੰਜਾਬ, ਅਤੇ ਪਾਵਰਕੌਮ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਵੱਲੋਂ ਸਾਂਝੇ ਤੌਰ 'ਤੇ ਸਾਥੀ ਐਚ ਐਸ ਪਰਮਾਰ ਦੇ ਜਨਮ ਦਿਨ 'ਤੇ ਬੀਤੀ ਦਿਨ ਸਿਧਾਂਤਕ ਟਰੇਡ ਯੂਨੀਅਨ ਸਕੂਲ ਲਗਾਇਆ ਗਿਆ। ਇਸ ਸਕੂਲ ਦੀ ਪ੍ਰਧਾਨਗੀ ਸਾਥੀ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਚਮਕੌਰ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ। ਇਸ ਸਕੂਲ ਵਿੱਚ ਸਾਥੀ ਐਚ ਐਸ਼ ਪਰਮਾਰ ਦੀਆਂ ਫੈਡਰੇਸ਼ਨ ਏਟਕ ਨੂੰ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਸਮਾਗਮ ਵਿੱਚ ਪੰਜਾਬ ਏਟਕ ਪੰਜਾਬ ਦੇ ਪ੍ਰਧਾਨ ਬੰਤ ਸਿੰਘ ਬਰਾੜ, ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਅਜੋਕੇ ਸਮੇਂ ਵਿੱਚ ਟਰੇਡ ਯੂਨੀਅਨ ਦੀ ਮਹੱਤਤਾ ਬਾਰੇ ਦੱਸਿਆ ਤੇ ਕੇਂਦਰ ਸਰਕਾਰ ਵੱਲੋਂ 39 ਲੇਬਰ ਕਾਨੂੰਨ ਨੂੰ ਬਦਲ ਕੇ ਚਾਰ ਲੇਬਰ ਕੋਡਾਂ ਵਿੱਚ ਬਦਲਣ ਦੀ ਨਿਖੇਧੀ ਕੀਤੀ ਗਈ। ਏਟਕ ਪੰਜਾਬ ਦੇ ਪ੍ਰਧਾਨ ਨੇ ਦੇਸ਼ ਵਿੱਚ ਜੰਗ ਦੇ ਹਾਲਾਤਾਂ ਬਾਰੇ ਵਿਚਾਰ ਚਰਚਾ ਕਰਦਿਆਂ ਦੱਸਿਆ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀ ਹੈ। ਦੋਵਾਂ ਸੂਬਾਈ ਆਗੂਆਂ ਨੇ ਮੁਲਾਜਮਾਂ ਤੇ ਮਜਦੂਰਾਂ ਨੂੰ 20.5.25 ਦੀ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ 'ਚ ਕੋਈ ਵੀ ਕਸਰ ਬਾਕੀ ਨਾ ਛੱਡਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਮਿਹਨਤਕਸ਼ ਲੋਕ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਅਤੇ ਨਿੱਜੀਕਰਨ ਦੇ ਖਿਲਾਫ ਉੱਠ ਖੜੇ ਹੋਣ। ਜੇਕਰ ਮਿਹਨਤਕਸ਼ ਸਮਾਂ ਰਹਿੰਦਿਆਂ ਨਾ ਜਾਗਿਆ ਤਾਂ ਸੰਵਿਧਾਨ ਵਿਰੋਧੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੀ ਜੁੰਡਲੀ ਨੇ ਦੇਸ਼ ਦਾ ਸੱਭ ਕੁਝ ਵੇਚ ਵੱਟ ਕੇ ਛੱਕ ਜਾਣਾ ਹੈ। ਗ਼ਰੀਬ ਤੇ ਅਮੀਰ ਚ ਵੱਧ ਰਹੇ ਪਾੜੇ ਨੂੰ ਰੋਕਣ ਅਤੇ ਆਪਣੇ ਹੱਕਾਂ ਹਕੂਕਾਂ ਦੀ ਪ੍ਰਾਪਤੀ ਲਈ ਹਰ ਮਿਹਨਤਕਸ਼ ਇਸ ਦੇਸ਼ ਵਿਆਪੀ ਅੰਦੋਲਨ ਦਾ ਹਿੱਸਾ ਬਣੇ। ਇਸ ਸਮਾਗਮ ਨੂੰ ਪਾਵਰਕੌਮ ਟਰਸਕੋ ਪੈਨਸਰਜ ਯੂਨੀਅਨ ਅਤੇ ਫੈਡਰੇਸ਼ਨ ਏਟਕ ਯੂਨੀਅਨ ਦੇ ਆਗੂਆਂ ਸਾਥੀ ਅਮਰੀਕ ਸਿੰਘ ਮਸੀਤਾਂ, ਪ੍ਰਦਿੳਮਨ ਗੋਤਮ, ਰਛਪਾਲ ਸਿੰਘ ਪਾਲੀ, ਕੇਵਲ ਸਿੰਘ ਬਨਵੈਤ, ਨਰਿੰਦਰ ਬੱਲ, ਦਰਸ਼ਨ ਲਾਲ ਮੋਗਾ, ਮਨਜੀਤ ਸਿੰਘ ਬਾਸਰਕੇ ਰਜਿੰਦਰ ਸਿੰਘ ਪਟਿਆਲਾ ਵਾਸੀਆਂ ਵੱਲੋਂ ਕਾਮਰੇਡ ਬੰਤ ਸਿੰਘ ਬਰਾੜ, ਨਿਰਮਲ ਸਿੰਘ ਧਾਲੀਵਾਲ ਅਤੇ ਸਾਥੀ ਐਚਐਸ ਪਰਮਾਰ ਜੀ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਦੋਨੋ ਜਥੇਬੰਦੀਆਂ ਵੱਲੋਂ ਪਰਮਾਰ ਜੀ ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਪਰਿਵਾਰ ਹਮੇਸ਼ਾਂ ਜਥੇਬੰਦੀ ਦੀ ਆਰਥਕ ਮਦਦ ਕਰਨ ਲਈ ਤਤਪਰ ਰਹਿੰਦਾ ਹੈ। ਇਸ ਸਮਾਗਮ ਦੀ ਸਟੇਜ ਦੀ ਕਾਰਵਾਈ ਸੁਰਿੰਦਰਪਾਲ ਸਿੰਘ ਲਹੌਰੀਆ ਨੇ ਬਾਖੂਬੀ ਨਾਲ ਨਿਭਾਈ। ਇਸ ਮੌਕੇ ਸਤੀਸ਼ ਭਾਰਦਵਾਜ, ਗੁਰਪ੍ਰੀਤ ਸਿੰਘ ਮਹਿਦੂਦਾਂ, ਰਘਵੀਰ ਸਿੰਘ, ਦੀਪਕ ਕੁਮਾਰ, ਮੁਨੀਸ਼, ਅਕਾਸ਼, ਗੋਲਡੀ ਮੋਗਾ, ਕੇਵਲ ਸਿੰਘ, ਅਸ਼ੋਕ ਬੰਗੜ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।