ਮੌਤ ਉਪਰੰਤ ਵੀ ਸੇਵਾਦਾਰਾਂ ’ਚ ਨਾਮ ਲਿਖਵਾ ਗਈ ਡੇਰਾ ਸਿਰਸਾ ਪੈਰੋਕਾਰ ਗੀਤਾ ਸੱਚਦੇਵਾ
ਅਸ਼ੋਕ ਵਰਮਾ
ਬਠਿੰਡਾ, 7 ਮਈ 2025: ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਕੀਤੇ ਜਾ ਰਹੇ 168 ਮਾਨਵਤਾ ਭਲਾਈ ਕਾਰਜਾਂ ਦੀ ਲੜੀ ਚੋਂ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ’ਚ 124ਵਾਂ ਸਰੀਰਦਾਨ ਹੋਇਆ। ਬਲਾਕ ਬਠਿੰਡਾ ਦੇ ਏਰੀਆ ਪੁਰਾਣਾ ਥਾਣਾ/ਮਹਿਣਾ ਚੌਂਕ ਦੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨ ਦੀ ਪਹਿਲਕਦਮੀ ਕੀਤੀ ਹੈ। ਮ੍ਰਿਤਕ ਦੇਹ ਨੂੰ ਰਵਾਨਾ ਕਰਨ ਤੋਂ ਪਹਿਲਾਂ ਡੇਰਾ ਪੈਰੋਕਾਰ ਪ੍ਰੀਵਾਰ ਨੇ ਉਨ੍ਹਾਂ ਦੀਆਂ ਦੋਵੇਂ ਅੱਖਾਂ ਵੀ ਦਾਨ ਕਰ ਦਿੱਤੀਆਂ ਜੋ ਦੋ ਹਨੇਰੀਆਂ ਜਿੰਦਗੀਆਂ ਲਈ ਉਜਾਲਾ ਲਿਆਉਣ ਦਾ ਕੰਮ ਕਰਨਗੀਆਂ। ਵੇਰਵਿਆਂ ਅਨੁਸਾਰ ਸੇਵਾਦਾਰ ਮਾਤਾ ਗੀਤਾ ਸੱਚਦੇਵਾ ਇੰਸਾਂ (59) ਵਾਰਡ ਨੰ.35, ਗੁਰਮੁਖ ਸਾਈਕਲ ਵਾਲੀ ਗਲੀ, ਬਠਿੰਡਾ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ ਸੀ।
ਇਸ ਮੌਕੇ ਉਨ੍ਹਾਂ ਦੇ ਸਪੁੱਤਰ ਸ਼ੈਵਿਲ ਇੰਸਾਂ, ਪੈ੍ਰਣੀ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਮ੍ਰਿਤਕ ਦੇਹ ਸ਼੍ਰੀ ਗੁਰੂ ਗੋਬਿੰਦ ਸਿੰਘ ਟ੍ਰਾਈਸੈਂਚਨਰੀ ਮੈਡੀਕਲ ਕਾਲਜ, ਗੁਰੂਗ੍ਰਾਮ (ਹਰਿਆਣਾ) ਨੂੰ ਸੌਂਪ ਦਿੱਤੀ। ਇਸ ਮੌਕੇ ਜਦੋਂ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਮ੍ਰਿਤਕ ਦੇਹ ਨੂੰ ਅੰਤਿਮ ਵਿਦਾਇਗੀ ਦਿੱਤੀ ਤਾਂ ਹਾਜ਼ਰ ਲੋਕਾਂ ਨੇ ਮਾਤਾ ਗੀਤਾ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਗੀਤਾ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰੇ ਲਾਏ । ਇਸ ਮੌਕੇ ਏਰੀਆ ਪ੍ਰੇਮੀ ਸੇਵਕ ਵਿਨੋਦ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਨੀਤੂ ਇੰਸਾਂ ਨੇ ਦੱਸਿਆ ਕਿ ਮਾਤਾ ਗੀਤਾ ਇੰਸਾਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਜੋ ਅੱਜ ਸਦੀਵੀ ਵਿਛੋੜਾ ਦੇ ਗਏ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਮੂਹ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਅਤੇ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ ਜਿਸ ਦੇ ਤਹਿਤ ਹੀ ਮਾਤਾ ਗੀਤਾ ਇੰਸਾਂ ਦੀ ਇਸ ਇੱਛਾ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਇੰਜ. ਗੁਰਤੇਜ ਸਿੰਘ ਇੰਸਾਂ ਨੇ ਦੱਸਿਆ ਕਿ ਮਾਤਾ ਗੀਤਾ ਸੱਚਦੇਵਾ ਇੰਸਾਂ ਹਮੇਸ਼ਾ ਮਾਨਵਤਾ ਭਲਾਈ ਦੇ ਕਾਰਜਾਂ ’ਚ ਅੱਗੇ ਰਹਿੰਦੇ ਸਨ। ਇਸ ਮੌਕੇ ਪ੍ਰੇਮੀ ਸੰਮਤੀ 15 ਮੈਂਬਰ ਸੇਵਾਦਾਰ ਸੁਨੀਲ ਇੰਸਾਂ, ਨਰਿੰਦਰ ਇੰਸਾਂ, ਐਡਵੋਕੇਟ ਸੁਖਮੰਦਰ ਸੋਹੀ ਇੰਸਾਂ, ਕੇਵਲ ਸ਼ਮੀਰੀਆ ਇੰਸਾਂ, ਗੌਰਵ ਇੰਸਾਂ, ਅਨੁਜ ਇੰਸਾਂ, ਭੈਣਾਂ ਕਿਰਨਾ ਇੰਸਾਂ, ਸਪਨਾ ਇੰਸਾਂ, ਸੋਨੀ ਇੰਸਾਂ, ਸੀਮਾ ਇੰਸਾਂ, ਸੀਨੀਅਰ ਪ੍ਰੇਮੀ ਸੰਮਤੀ 15 ਸੇਵਾਦਾਰ ਗੋਵਿੰਦ ਇੰਸਾਂ, ਮੰਗਲ ਇੰਸਾਂ, ਰਜਿੰਦਰ ਇੰਸਾਂ, ਦੇਵ ਰਾਜ ਇੰਸਾਂ, ਲੱਛਮੀ ਇੰਸਾਂ, ਸੰਤੋਸ਼ ਇੰਸਾਂ, ਸ਼ਿਮਲਾ ਇੰਸਾਂ ਅਤੇ ਬਲਾਕ ਬਠਿੰਡਾ ਦੇ ਸੇਵਾਦਾਰ ਹਾਜ਼ਰ ਸਨ।