ਮਲੋਟ ਹਲਕੇ ਦੇ 22 ਪਿੰਡਾਂ 'ਚ ਤਕਰੀਬਨ 5 ਕਰੋੜ 90 ਲੱਖ ਦੀ ਲਾਗਤ ਨਾਲ ਬਣਨਗੇ ਖੇਡ ਗਰਾਉਂਡ- ਡਾ. ਬਲਜੀਤ ਕੌਰ
- ਕਿਹਾ, ਮਾਨ ਸਰਕਾਰ ਨੌਜਵਾਨੀ ਨੂੰ ਨਸ਼ਿਆਂ ਦੀ ਮਾੜੀ ਆਦਤ ਤੋਂ ਬਚਾਉਣ ਲਈ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ’ਤੇ ਕਰ ਰਹੀ ਹੈ ਕੋਸ਼ਿਸ਼ਾਂ
ਮਲੋਟ, 07 ਮਈ 2025 - ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਦੀ ਮਾੜੀ ਆਦਤ ਤੋਂ ਬਚਾਉਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਇਸ ਲੜੀ ਤਹਿਤ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮਲੋਟ ਦੇ ਪਿੰਡ ਦਾਨੇਵਾਲਾ ਵਿਖੇ ਬਣਨ ਵਾਲੇ ਖੇਡ ਗਰਾਉਂਡ ਦਾ ਨੀਹਂ ਪੱਥਰ ਰੱਖਿਆ ਅਤੇ ਉਨ੍ਹਾਂ ਕਿਹਾ ਕਿ ਮਲੋਟ ਹਲਕੇ ਦੇ 22 ਪਿੰਡਾਂ ਵਿੱਚ ਤਕਰੀਬਨ 5 ਕਰੋੜ 90 ਲੱਖ ਰੁਪਏ ਦੀ ਲਾਗਤ ਨਾਲ ਖੇਡ ਗਰਾਉਂਡ ਬਣਾਏ ਜਾ ਰਹੇ ਹਨ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੋਟ ਹਲਕੇ ਦੇ ਪਿੰਡ ਔਲਖ ਵਿਖੇ 39.77 ਲੱਖ ਰੁਪਏ, ਭੰਗਚੜੀ ਵਿਖੇ 28.24 ਲੱਖ ਰੁਪਏ, ਦਾਨੇਵਾਲਾ ਵਿਖੇ 38.37 ਲੱਖ ਰੁਪਏ, ਈਨਾ ਖੇੜਾ ਵਿਖੇ 39.86 ਲੱਖ ਰੁਪਏ, ਘੁਮਿਆਰਾ ਖੇੜਾ ਵਿਖੇ 35.77 ਲੱਖ ਰੁਪਏ, ਝੋਰੜ ਵਿਖੇ 39.8 ਲੱਖ ਰੁਪਏ, ਕਟੋਰੇਵਾਲਾ ਵਿਖੇ 39.94 ਲੱਖ ਰੁਪਏ, ਖੁੰਨਣ ਕਲਾਂ ਵਿਖੇ 38.59 ਲੱਖ ਰੁਪਏ, ਲਖਮੀਰੇ ਆਣਾ ਵਿਖੇ 39.17 ਲੱਖ ਰੁਪਏ, ਨਵਾਂ ਪਿੰਡ ਮਲੋਟ ਵਿਖੇ 36.32 ਲੱਖ ਰੁਪਏ, ਫੂਲੇਵਾਲਾ ਵਿਖੇ 39.89 ਲੱਖ ਰੁਪਏ, ਸ਼ੇਰਗੜ੍ਹ ਗਿਆਨ ਸਿੰਘ ਵਿਖੇ 39.98 ਲੱਖ ਰੁਪਏ, ਢਾਣੀ ਗੁਰੂ ਕੇ ਆਸਲ ਵਿਖੇ 7.31 ਲੱਖ ਰੁਪਏ ਦੀ ਲਾਗਤ ਨਾਲ ਖੇਡ ਮੈਦਾਨਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਕਟੋਰੇਵਾਲਾ ਵਿਖੇ 7.31 ਲੱਖ ਰੁਪਏ, ਪਿੰਡ ਮਲੋਟ ਵਿਖੇ 7.31 ਲੱਖ ਰੁਪਏ, ਸਾਉਂਕੇ ਵਿਖੇ 7.31 ਲੱਖ ਰੁਪਏ, ਤਰਖਾਣਵਾਲਾ ਵਿਖੇ 7.31 ਲੱਖ ਰੁਪਏ, ਸ਼ੇਖੂ ਵਿਖੇ 2.03 ਲੱਖ ਰੁਪਏ, ਜੰਡਵਾਲਾ ਵਿਖੇ 19.15 ਲੱਖ ਰੁਪਏ, ਤਾਮਕੋਟ ਵਿਖੇ 20.6 ਲੱਖ ਰੁਪਏ, ਵਿਰਕ ਖੇੜਾ ਵਿਖੇ 18.06 ਲੱਖ ਰੁਪਏ ਅਤੇ ਰੱਥੜੀਆਂ ਵਿਖੇ 37.13 ਲੱਖ ਰੁਪਏ ਦੀ ਲਾਗਤ ਨਾਲ ਖੇਡ ਗਰਾਉਂਡਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਖੇਡ ਮੈਦਾਨ ਨਿਰਮਾਣ ਦੀ ਇਹ ਲੜੀ ਇਥੇ ਹੀ ਨਹੀਂ ਰੁਕੇਗੀ। ਆਉਂਣ ਵਾਲੇ ਸਮੇਂ ਵਿੱਚ ਹੋਰ ਪਿੰਡਾਂ ਵਿੱਚ ਵੀ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਤਾਂ ਜੋ ਹਰੇਕ ਨੌਜਵਾਨ ਨੂੰ ਆਪਣੀ ਕਾਬਲੀਅਤ ਨਿਖਾਰਨ ਦਾ ਮੌਕਾ ਮਿਲੇ।
ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਲਗਾਤਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਲੜੀ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਗਰਾਉਂਡ ਬਣਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨੀ ਨੂੰ ਲੈ ਕੇ ਪੂਰੀ ਤਰ੍ਹਾਂ ਚਿਤਿੰਤ ਹੈ ਅਤੇ ਇਹ ਖੇਡ ਗਰਾਉਂਡ ਨੌਜਵਾਨਾਂ ਨੂੰ ਪ੍ਰੇਰਿਤ ਕਰਨਗੇ ਕਿ ਉਨ੍ਹਾਂ ਦੀ ਜਵਾਨੀ ਨਸ਼ਿਆਂ ਤੋਂ ਦੂਰ ਇਨ੍ਹਾਂ ਖੇਡ ਗਰਾਉਂਡਾਂ ਦੇ ਵਿੱਚ ਬੀਤੇਗੀ।
ਇਸ ਮੌਕੇ ਨਿੱਜੀ ਸਹਾਇਕ ਸ੍ਰੀ ਅਰਸ਼ਦੀਪ ਸਿੰਘ, ਸ੍ਰੀ ਸ਼ਿੰਦਰਪਾਲ ਸਿੰਘ ਪੀ.ਏ., ਸਰਪੰਚ, ਸ੍ਰੀ ਸੁਖਪਾਲ ਸਿੰਘ, ਸ੍ਰੀ ਗਗਨਦੀਪ ਸਿੰਘ ਔਲਖ, ਸ੍ਰੀ ਬਿੱਟੂ ਜਟਾਣਾ, ਸ੍ਰੀ ਰਾਜਪਾਲ ਸਿੰਘ, ਸ੍ਰੀ ਉਂਕਾਰ ਸਿੰਘ, ਸ੍ਰੀ ਪ੍ਰੀਤਮ ਸਿੰਘ ਤੋਂ ਇਲਾਵਾ ਪਤਵੰਤੇ ਵਿਅਕਤੀ ਹਾਜ਼ਰ ਸਨ।