ਤਹਿਸੀਲਦਾਰਾਂ 'ਤੇ ਭਗਵੰਤ ਮਾਨ ਨੇ ਕਸਿਆ ਸ਼ਿਕੰਜਾ, ਐੱਪ ਰਾਹੀਂ ਲੱਗੇਗੀ ਹਾਜ਼ਰੀ
ਚੰਡੀਗੜ੍ਹ, 6 ਮਈ 2025 - ਤਹਿਸੀਲਦਾਰਾਂ 'ਤੇ ਭਗਵੰਤ ਮਾਨ ਨੇ ਸ਼ਿਕੰਜਾ ਕਸਦਿਆਂ ਹੁਕਮ ਜਾਰੀ ਕੀਤੇ ਹਨ ਕਿ ਹੁਣ ਉਨ੍ਹਾਂ ਦੀ ਹਾਜ਼ਰੀ ਐੱਪ ਰਾਹੀਂ ਲੱਗੇਗੀ। ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਵਾਰ ਤਹਿਸੀਲਾਂ/ਸਬ ਤਹਿਸੀਲਾਂ ਵਿੱਚ ਸਬ ਰਜਿਸਟਰਾਰ/ਜੁਆਇੰਟ ਸਬ ਰਜਿਸਟਰਾਰ ਉਪਲੱਬਧ ਨਹੀ ਹੁੰਦੇ, ਜਿਸ ਕਾਰਨ ਆਮ ਜਨਤਾ ਨੂੰ ਆਪਣੇ ਵਸੀਕੇ ਰਜਿਸਟਰ ਕਰਵਾਉਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਿਸ ਨੂੰ ਧਯਾਨ 'ਚ ਰੱਖਦੇ ਹੋਏ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਸਬ ਰਜਿਸਟਰਾਰਾਂ ਦੀ ਹਾਜਰੀ M-Sewa ਐਪ ਰਾਹੀ ਸ਼ੁਰੂ ਕੀਤੀ ਜਾਵੇ। ਇਸ ਲਈ ਆਦੇਸ਼ ਦਿੱਤਾ ਜਾਰੀ ਕੀਤਾ ਗਿਆ ਹੈ ਕਿ ਸਾਰੇ ਤਹਿਸੀਲ/ਸਬ ਤਹਿਸੀਲ ਦਫਤਰਾਂ ਦੀ ਲੋਕੇਸ਼ਨ ਦੇ GPS Coordinates ਤੁਰੰਤ ਇਸ ਦਫਤਰ ਨੂੰ ਭੇਜੇ ਜਾਣ ਤਾਂ ਜੋ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਸਬ ਰਜਿਸਟਰਾਰਾਂ ਦੀ ਹਾਜਰੀ M-Sewa ਐਪ ਰਾਹੀ ਸ਼ੁਰੂ ਕੀਤੀ ਜਾ ਸਕੇ। ਇਸ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਤਹਿਸੀਲਦਾਰ/ਨਾਇਬ ਤਹਿਸੀਲਦਾਰ/ਸਬ ਰਜਿਸਟਰਾਰ ਸਵੇਰੇ 9.00 ਵਜੇ ਤੋਂ ਆਪਣੇ ਦਫਤਰ ਵਿੱਚ ਉਪਲੱਬਧ ਹੋਣ।
ਕਲਿੱਕ ਕਰਕੇ ਵੇਖੋ ਡੀਟੇਲ : https://drive.google.com/file/d/1DWaQm-Qa_YkkiczyqYa334TnZ3Zj2D5D/view?usp=drivesdk