ਯੁੱਧ ਨਸ਼ਿਆਂ ਵਿਰੁੱਧ ਮਹਿਮ ਤਹਿਤ ਸਕੂਲ ਮੁਖੀਆਂ ਅਤੇ ਸਕੂਲ ਗਾਈਡੈਂਸ ਕਾਉਸਲਰਾਂ ਦੀ ਟਰੇਨਿੰਗ
ਸਤਿਕਾਰ ਯੋਗ ਅਧਿਆਪਕ ਹੀ ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਬਚਾ ਸਕਦੇ ਹਨ : ਜਸਪਿੰਦਰ ਸਿੰਘ ਭੁੱਲਰ, ਆਈ.ਏ.ਐਸ
ਰੋਹਿਤ ਗੁਪਤਾ
ਦੀਨਾਨਗਰ : ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰ ਜੀਤ ਸਿੰਘ, ਆਈ.ਏ.ਐਸ ਦੀ ਰਹਿਨੁਮਾਈ ਹੇਠ ਜ਼ਿਲਾ ਸਿੱਖਿਆ ਅਫਸਰ ਗੁਰਦਾਸਪੁਰ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਅਤੇ ਪਰਮਿੰਦਰ ਸਿੰਘ ਸੈਣੀ ਜ਼ਿਲਾ ਗਾਈਡੈਂਸ ਕਾਉਂਸਲਰ ਦੇ ਪ੍ਰਬੰਧਾਂ ਹੇਠ ਐਸ.ਐਸ.ਐਮ ਕਾਲਜ ਦੀਨਾਨਗਰ ਵਿਖੇ ਡਾ.ਆਰ.ਕੇ ਤੁਲੀ ਦੀ ਦੇਖ ਰੇਖ ਹੇਠ ਵਿਸ਼ੇਸ਼ ਟਰੇਨਿੰਗ ਦੀ ਸ਼ੁਰੂਆਤ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਦੀ ਕਰਵਾਈ ਕਰਵਾਈ ਗਈ। ਸਕੂਲ ਮੁੱਖੀਆਂ, ਸਕੂਲ ਗਾਈਡੈਂਸ ਕਾਊਸਲਰਾਂ, ਸਕੂਲ ਐਨ.ਸੀ.ਸੀ ਅਤੇ ਐਨ.ਐਸ.ਐਸ ਇੰਚਾਰਜਾਂ ਦੀ ਵਿਸ਼ੇਸ਼ ਟ੍ਰੇਨਿੰਗ ਦੀ ਸ਼ੁਰੂਆਤ ਮੁੱਖ ਮਹਿਮਾਨ ਐਸ.ਡੀ.ਐਮ ਦੀਨਾਨਗਰ ਜਸਪਿੰਦਰ ਸਿੰਘ ਭੁੱਲਰ, ਆਈ.ਏ.ਐਸ ਜੀ ਵੱਲੋਂ ਕੀਤੀ ਗਈ। ਉਨਾਂ ਸਮੂਹ ਸਕੂਲ ਮੁੱਖੀਆਂ ਅਤੇ ਗਾਈਡੈਂਸ ਕਾਉਸਲਰਾਂ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਤਿਕਾਰ ਯੋਗ ਅਧਿਆਪਕ ਹੀ ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਸਮਾਮਜਿਕ ਬੁਰਾਈਆਂ ਤੋਂ ਬਚਾ ਸਕਦੇ ਹਨ। ਹਰ ਅਧਿਆਪਕ ਵਿਦਿਆਰਥੀ ਦਾ ਕਾਉਂਸਲਰ ਬਣ ਕੇ ਉਸ ਦੇ ਅੰਦਰ ਦੀ ਸਕਿੱਲ ਨੂੰ ਪਛਾਣ ਕੇ ਉਸ ਦੀ ਸਹੀ ਅਗਵਾਈ ਕਰ ਸਕਦਾ ਹੈ। ਉਨਾਂ ਅੱਗੇ ਦੱਸਿਆ ਕਿ ਉਨਾਂ ਦੇ ਅਧਿਆਪਕ ਨੇ ਉਨਾਂ ਦੀ ਸਕਿੱਲ ਨੂੰ ਪਛਾਣਿਆ ਤੇ ਉਨਾਂ ਨੂੰ ਮੌਕਾ ਦਿੱਤਾ ਜਿਸ ਸਦਕਾ ਅੱਜ ਉਹ ਇਸ ਉੱਚ ਅਹੁਦੇ ਤੇ ਪਹੁੰਚ ਸਕੇ ਹਨ। ਉਨਾਂ ਅੱਗੇ ਕਿਹਾ ਕਿ ਤੁਹਾਡੇ ਸਾਰਿਆਂ ਦੇ ਸਾਥ ਅਤੇ ਸਹਿਯੋਗ ਨਾਲ ਅਸੀਂ ਪੰਜਾਬ ਵਿੱਚੋਂ ਬਹੁਤ ਜਲਦੀ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਖਤਮ ਕਰਕੇ, ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਵਾਂਗੇ। ਵਿਸ਼ੇਸ਼ ਮਹਿਮਾਨ ਡਾ.ਬਰਿੰਦਰ ਸਿੰਘ ਐਮ.ਡੀ ਨਿਓਰੋ ਸਕੈਟਰੀ ਨੇ ਆਪਣੀਆਂ ਪੀ.ਪੀ.ਟੀ ਰਾਹੀਂ ਸਮੁੱਚੇ ਅਧਿਆਪਕ ਵਰਗ ਨੂੰ ਨਸ਼ੇ ਦੀ ਭਿਆਨਕ ਵਿਸ਼ਵ ਪੱਧਰ ਦੀ ਸਮੱਸਿਆ ਬਾਰੇ ਜਾਣੂ ਕਰਵਾਉਂਦਿਆਂ ਉਸ ਤੋਂ ਬਚਣ ਦੇ ਠੋਸ ਉਪਰਾਲਿਆਂ ਬਾਰੇ ਵੀ ਦੱਸਿਆ। ਉਨਾਂ ਨੇ ਅੱਗੇ ਦੱਸਿਆ ਕਿ ਤੁਸੀਂ ਆਪਣੀ ਕਲਾਸ ਵਿੱਚ ਆਪਣਾ ਵਿਸ਼ਾ ਪੜਾਉਂਦੇ ਸਮੇਂ ਵਿਦਿਆਰਥੀਆਂ ਨੂੰ ਇਸ ਤਰੀਕੇ ਨਾਲ ਪੜਾਓ ਕਿ ਉਹ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਇੰਨੇ ਜਾਗਰੂਕ ਹੋ ਜਾਣ ਕਿ ਭਵਿੱਖ ਵਿੱਚ ਨਸ਼ਿਆਂ ਦੇ ਜਾਲ ਵਿੱਚ ਕਦੇ ਵੀ ਨਾ ਫਸਣ। ਜ਼ਿਲਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਸ਼ਰਮਾ ਅਤੇ ਜ਼ਿਲਾ ਗਾਈਡੈਂਸ ਕਾਊਸਲਰ ਪਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਨਸ਼ਿਆਂ ਦੇ ਅੱਤਵਾਦ ਨੂੰ ਖਤਮ ਕਰਨ ਲਈ ਯੁੱਧ ਨਸ਼ਿਆ ਵਿਰੁੱਧ ਬਹੁਤ ਜਰੂਰੀ ਸੀ। ਉਨਾਂ ਸਮੁੱਚੇ ਅਧਿਆਪਕ ਵਰਗ ਨੂੰ ਬੇਨਤੀ ਕਰਦਿਆਂ ਕਿਹਾ ਕਿ ਤੁਹਾਡੀ ਛੋਟੀ ਜਿਹੀ ਕੋਸ਼ਿਸ਼ ਨਾਲ ਪੰਜਾਬ ਦੀ ਧਰਤੀ ਤੋਂ ਨਸ਼ੇ ਸਦਾ ਲਈ ਖਤਮ ਹੋ ਜਾਣਗੇ, ਤੁਸੀਂ ਵਿਦਿਆਰਥੀਆ ਦੇ ਮਾਰਗ ਦਰਸ਼ਕ ਬਣਕੇ ਉਨਾਂ ਦੇ ਅੰਦਰ ਨੂੰ ਪੜੋ, ਉਹ ਤੁਹਾਡੀ ਕਹੀ ਹਰ ਗੱਲ ਮੰਨਣਗੇ। ਉਨਾਂ ਅੱਗੇ ਦੱਸਿਆ ਕਿ ਜ਼ਿਲੇ ਦੇ ਸਾਰੇ ਸਕੂਲ ਮੁੱਖੀਆਂ ਅਤੇ ਕਲਾਸ ਇੰਚਾਰਜ ਅਧਿਆਪਕਾਂ ਨੂੰ ਤਹਿਸੀਲ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਮਹਿਮ ਤਹਿਤ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਵਿਦਿਆਰਥੀਆਂ ਦੇ ਖੇਡਾਂ ਅਤੇ ਕਲਾ ਦੇ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਪਛਾਣਿਆ ਜਾਵੇਗਾ। ਮਾਸਟਰ ਟ੍ਰੇਨਰ ਮੁਕੇਸ਼ ਕੁਮਾਰ ਵਰਮਾ, ਗੁਰਮੀਤ ਸਿੰਘ ਬਾਜਵਾ, ਅਮਰਜੀਤ ਸਿੰਘ ਪੁਰੇਵਾਲ ਅਤੇ ਪ੍ਰਦੀਪ ਅਰੋਰਾ ਜ਼ਿਲਾ ਵੋਕੇਸ਼ਨਲ ਕੋਆਰਡੀਨੇਟਰ ਨੇ ਵਿਸਥਾਰ ਸਹਿਤ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਬਾਰੇ ਜਾਣ ਕਰਾਇਆ। ਪ੍ਰਿੰਸੀਪਲ ਡਾ.ਆਰ.ਕੇ ਤੁਲੀ ਨੇ ਸੱਭ ਨੂੰ ਜੀ ਆਇਆ ਆਖਿਆ ਅਤੇ ਪ੍ਰੋ. ਪਰਬੋਧ ਗਰੋਵਰ ਨੇ ਸੱਭ ਦਾ ਧੰਨਵਾਦ ਕੀਤਾ।ਇਸ ਮੌਕੇ ਤੇ 450 ਤੋਂ ਉੱਪਰ ਸਕੂਲ ਮੁੱਖੀ ਅਤੇ ਅਧਿਆਪਕਾਂ ਸਮੇਤ ਪ੍ਰੋ. ਸੁਬੀਰ ਰਗਬੋਤਰਾ, ਪ੍ਰੋ. ਸ਼ਿੰਦਰ ਕੌਰ, ਪ੍ਰੋ. ਦੀਪੀਕਾ, ਪ੍ਰੋ. ਰਮਨੀਕ ਅਤੇ ਕਾਲਜ ਦਾ ਸਮੂਹ ਸਟਾਫ ਹਾਜਰ ਸੀ।