ਸਿਹਤ ਵਿਭਾਗ ਨਥਾਣਾ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ ਨਾਲ ਡੇਂਗੂ ਮਲੇਰੀਆ ਤੋਂ ਬਚਾਅ ਸੰਬੰਧੀ ਮੀਟਿੰਗ
ਅਸ਼ੋਕ ਵਰਮਾ
ਨਥਾਣਾ, 12 ਜੁਲਾਈ 2025
‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਅੱਜ ਡਰਾਈ ਡੇ ਮੌਕੇ ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਨਥਾਣਾ ਡਾਕਟਰ ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਸਿਹਤ ਵਿਭਾਗ ਨਥਾਣਾ ਦੀਆਂ ਮਲੇਰੀਆ ਟੀਮਾਂ ਵਲੋਂ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਡੇਂਗੂ ਵਿਰੋਧੀ ਮੁਹਿੰਮ ਤਹਿਤ ਸਰਗਰਮੀਆਂ ਕੀਤੀਆਂ ਗਈਆਂ, ਜਿਸ ਮੌਕੇ ਐਲੀਮੈਂਟਰੀ ਸਮਾਰਟ ਸਕੂਲ ਨਥਾਣਾ (ਲੜਕੇ) ਦੀ ਸਕੂਲਮੈਨੇਜਮੈਂਟ ਕਮੇਟੀ ਅਤੇ ਸਟਾਫ਼ ਨਾਲ ਡੇਂਗੂ ਮਲੇਰੀਆ ਤੋਂ ਬਚਾਅ ਸੰਬੰਧੀ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਡਾ. ਸਰਾਂ ਨੇ ਦੱਸਿਆ ਕਿ ਨਥਾਣਾ ਅਧੀਨ ਪੈਂਦੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਸਮੇਤ ਘਰ ਘਰ ਜਾਕੇ ਡੇਂਗੂ ਮਲੇਰੀਆ ਬੁਖਾਰ ਸਰਵੇ ਕੀਤਾ ਗਿਆ ਅਤੇ ਡ੍ਰਾਈ ਡੇ ਮਨਾਇਆ ਗਿਆ। ਲੋਕਾਂ ਨੂੰ ਡੇਂਗੂ ਮਲੇਰੀਆ ਦੇਮੱਛਰਾਂ ਬਾਰੇ ਜਾਣਕਾਰੀ ਦਿੱਤੀ ਗਈ ।ਇਸ ਮੌਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ।ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਜਿਵੇਂ ਕਿ ਕੂਲਰ, ਫਰਿੱਜ਼ ਦੀਆਂ ਟਰੇਅ, ਟੈਂਕੀਆਂ, ਗਮਲੇ ਆਦਿ ਵਿੱਚ ਖ਼ੜ੍ਹੇ ਪਾਣੀ ਨੂੰ ਹਫਤੇ ਵਿਚ ਇਕ ਵਾਰ ਸਾਫ਼ ਰੱਖੋ ।ਇਸ ਮੌਕੇ ਜੋ ਲਾਰਵਾ ਮਿਲਿਆ ਉਹ ਮੌਕੇ ‘ਤੇ ਨਸ਼ਟ ਕੀਤਾ ਗਿਆ ।ਅੱਜ ਦੀ ਟੀਮ ਵਿੱਚ ਮਨਜਿੰਦਰ ਸਿੰਘ, ਅਮਨਦੀਪ ਸਿੰਘ ਬ੍ਰਿਡਿੰਗ ਚੈੱਕਰ, ਮੁਕੇਸ਼ ਰਾਣੀ ਅਤੇ ਜਸਪਾਲ ਕੌਰ ਆਸ਼ਾ ਵਰਕਰਾਂ ਹਾਜਰ ਸਨ।