ਸਰਪੰਚਾਂ-ਪੰਚਾਂ ਦੀਆਂ ਨਾਮਜ਼ਦਗੀਆਂ ਦਾਖਲ ਕਰਨ ਲਈ ਸਥਾਨਾਂ ਦੀ ਸੂਚੀ ਜਾਰੀ
-ਨਾਮਜ਼ਦਗੀਆਂ 14 ਤੋਂ 17 ਜੁਲਾਈ ਤੱਕ ਹੋਣਗੀਆਂ ਦਾਖਲ
ਪਟਿਆਲਾ 12 ਜੁਲਾਈ 2025 - ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਅਮਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹੇ 'ਚ 5 ਸਰਪੰਚਾਂ ਤੇ 136 ਪੰਚਾਂ ਦੀਆਂ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀਆਂ 14.07.2025 (ਸੋਮਵਾਰ) ਤੋਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਬੰਧਤ ਰਿਟਰਨਿੰਗ ਅਫਸਰਾਂ ਦੇ ਦਫ਼ਤਰਾਂ ਵਿੱਚ ਦਾਖਲ ਕੀਤੀਆਂ ਜਾ ਸਕਣਗੀ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 17.7.2025 (ਵੀਰਵਾਰ) ਦੁਪਹਿਰ 3 ਵਜੇ ਤੱਕ ਹੋਵੇਗੀ।
ਉਨ੍ਹਾਂ ਦੱਸਿਆ ਕਿ ਬਲਾਕ ਪਟਿਆਲਾ ਦੇ ਨਾਮਜ਼ਦਗੀ ਪੱਤਰ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਪਟਿਆਲਾ ਵਿਖੇ, ਬਲਾਕ ਸਨੌਰ ਦੇ ਨਾਮਜ਼ਦਗੀ ਪੱਤਰ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਨੌਰ ਵਿਖੇ ਦਾਖਲ ਹੋਣਗੇ।
ਪਟਿਆਲਾ ਦਿਹਾਤੀ ਦੇ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਪਟਿਆਲਾ ਦਿਹਾਤੀ, ਬਲਾਕ ਦੁਧਨਸਾਧਾਂ ਦੇ ਮਾਰਕਿਟ ਕਮੇਟੀ ਦੁਧਨਸਾਧਾਂ, ਬਲਾਕ ਰਾਜਪੁਰਾ ਦੇ ਪੀ.ਆਈ.ਟੀ. ਕਾਲਜ ਰਾਜਪੁਰਾ, ਬਲਾਕ ਸ਼ੰਭੂ ਕਲਾਂ ਤੇ ਘਨੌਰ ਦੇ ਯੂਨੀਵਰਸਿਟੀ ਕਾਲਜ ਘਨੌਰ ਵਿਖੇ ਨਾਮਜ਼ਦਗੀ ਕਾਗਜ਼ ਦਾਖਲ ਹੋਣਗੇ।
ਬਲਾਕ ਨਾਭਾ ਦੇ ਦਫ਼ਤਰ ਉਪ ਮੰਡਲ ਮੈਜਿਸਟਰੇਟ ਨਾਭਾ ਬਲਾਕ-ਏ 108 (ਕੋਰਟ ਰੂਮ), ਤਹਿਸੀਲ ਦਫ਼ਤਰ ਨਾਭਾ ਬਲਾਕ-ਬੀ 117 ਤੇ ਬੀ-120 ਅਤੇ ਦਫ਼ਤਰ ਕਾਰਜਕਾਰੀ ਇੰਜੀਨੀਅਰ ਬੀ.ਐਡ.ਆਰ. ਬਲਾਕ-ਸੀ210 ਵਿਖੇ ਕਾਗਜ਼ ਦਾਖਲ ਹੋਣਗੇ। ਸਮਾਣਾ ਬਲਾਕ ਦੇ ਪਬਲਿਕ ਕਾਲਜ ਸਮਾਣਾ ਦੇ ਬੀ.ਐਡ ਕਾਲਜ ਤੇ ਪਾਤੜਾਂ ਬਲਾਕ ਦੇ ਨਾਇਬ ਤਹਿਸੀਲਦਾਰ ਪਾਤੜਾਂ ਵਿਖੇ ਨਾਮਜ਼ਦਗੀ ਕਾਗਜ਼ ਦਾਖਲ ਹੋਣਗੇ।