ਵੇਦਾਂਤਾ ਵੱਲੋਂ 3-D ਰਣਨੀਤੀ ਰਾਹੀਂ ਕੰਪਨੀ ਆਕਾਰ ਨੂੰ ਦੁੱਗਣਾ ਕਰਨ ਦਾ ਟੀਚਾ
ਮਾਨਸਾ, ਪੰਜਾਬ, 12 ਜੁਲਾਈ 2025: ਵੇਦਾਂਤਾ ਲਿਮਿਟੇਡ ਕੰਪਨੀ ਦੇ ਚੇਅਰਮੈਨ ਸ੍ਰੀ ਅਨੀਲ ਅਗਰਵਾਲ ਨੇ ਕੰਪਨੀ ਦੀ 60ਵੀਂ ਸਾਲਾਨਾ ਆਮ ਸਭਾ ਵਿੱਚ ਵਿਕਾਸ ਦੇ ਅਗਲੇ ਪੜਾਅ ਲਈ ਰੂਪ-ਰੇਖਾ ਸਾਂਝੀ ਕੀਤੀ। ਉਨ੍ਹਾਂ ਕੰਪਨੀ ਦਾ ਆਕਾਰ ਦੁੱਗਣਾ ਕਰਨ ਵਾਸਤੇ ਤਿੰਨ-ਪੱਖੀ ਰਣਨੀਤੀ - ਡੀਮਰਜਰ (ਇਕਾਈਆਂ ਦੀ ਵੱਖਰੀ ਬਣਤਰ), ਡਾਇਵਰਸੀਫਿਕੇਸ਼ਨ (ਖੇਤਰਕ ਵਿਸਥਾਰ), ਅਤੇ ਕਰਜ਼ ਘਟਾਉਣ (ਡੀਲੀਵਰੇਜਿੰਗ) - ਬਾਰੇ ਤਫ਼ਸੀਲ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਕੰਪਨੀ ਦੀਆਂ ਕੁਝ ਇਕਾਈਆਂ ਨੂੰ ਵੱਖ-ਵੱਖ ਕੰਪਨੀਆਂ ਵਜੋਂ ਕਾਇਮ ਕੀਤਾ ਜਾਵੇਗਾ। ਸ੍ਰੀ ਅਗਰਵਾਲ ਦੇ ਅਨੁਸਾਰ, ਹਰ ਨਵੀਂ ਬਣਨ ਵਾਲੀ ਵਪਾਰਕ ਇਕਾਈ ਕੋਲ ਲਗਭਗ 100 ਅਰਬ ਡਾਲਰ (ਭਾਰਤੀ ਮੁੱਲ ਵਿੱਚ 8.35 ਲੱਖ ਕਰੋੜ ਰੁਪਏ) ਦੀ ਕੰਪਨੀ ਬਣਨ ਦੀ ਸੰਭਾਵਨਾ ਹੋਵੇਗੀ। ਇਸ ਨਾਲ ਹਰ ਉਦਯੋਗ ਖੇਤਰ ਵਿੱਚ ਕੇਂਦਰਤ ਵਿਕਾਸ ਸੰਭਵ ਹੋਵੇਗਾ ਅਤੇ ਉਹ ਆਪਣੀ ਪੂਰੀ ਸਮਰੱਥਾ ਤੱਕ ਪਹੁੰਚ ਸਕਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਵੇਦਾਂਤਾ ਦੀ ਮਜ਼ਬੂਤ ਆਰਥਿਕ ਸਥਿਤੀ, ਸਾਂਝੇਦਾਰਾਂ ਨੂੰ ਮਿਲਿਆ ਇਤਿਹਾਸਕ ਰਿਟਰਨ ਅਤੇ ਮਹੱਤਵਪੂਰਨ ਖਣਿਜਾਂ ਤੇ ਊਰਜਾ ਬਦਲਾਅ ਵਾਲੀਆਂ ਧਾਤਾਂ 'ਚ ਹੋ ਰਹੇ ਨਿਵੇਸ਼ ਭਾਰਤ ਦੇ ਆਰਥਿਕ ਵਿਕਾਸ ਅਤੇ ਊਰਜਾ ਆਤਮਨਿਰਭਰਤਾ ਨਾਲ ਗਹਿਰੇ ਤੌਰ 'ਤੇ ਜੁੜੇ ਹੋਏ ਹਨ।
ਵਿਸਥਾਰਕਰਨ (ਡਾਇਵਰਸਿਫਿਕੇਸ਼ਨ) ਦੇ ਜ਼ਰੀਏ, ਵੇਦਾਂਤਾ ਮੌਜੂਦਾ ਕਾਰੋਬਾਰ ‘ਤੇ ਧਿਆਨ ਦੇਣ ਦੇ ਨਾਲ-ਨਾਲ ਨਵੇਂ ਖੇਤਰਾਂ ਵਿੱਚ ਕਦਮ ਰੱਖੇਗੀ।
ਉਨ੍ਹਾਂ ਕਿਹਾ ਕਿ ਕੰਪਨੀ ਦੀ ਯੋਜਨਾ ਮਹੱਤਵਪੂਰਨ ਖਣਿਜਾਂ, ਦੁਰਲਭ ਧਾਤਾਂ (ਰੇਅਰ ਅਰਥ), ਊਰਜਾ ਬਦਲਾਅ ਧਾਤਾਂ, ਬਿਜਲੀ, ਊਰਜਾ ਅਤੇ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਨਿਵੇਸ਼ ਕਰਕੇ ਆਪਣਾ ਕਾਰੋਬਾਰ ਵਧਾਉਣ ਦੀ ਹੈ। ਇਸ ਨਾਲ ਕੰਪਨੀ ਦੀ ਆਮਦਨੀ ਦੇ ਸਰੋਤ ਵਧਣਗੇ ਅਤੇ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ।ਡੀਲੀਵਰੇਜਿੰਗ ਰਾਹੀਂ ਕੰਪਨੀ ਆਪਣੀ ਵਿੱਤੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਕਰਜ਼ਾ ਘਟਾਉਣ ‘ਤੇ ਧਿਆਨ ਕੇਂਦਰਿਤ ਕਰੇਗੀ। ਇਸ ਨਾਲ ਕੰਪਨੀ ਨੂੰ ਭਵਿੱਖ ਵਿੱਚ ਨਿਵੇਸ਼ ਅਤੇ ਵਿਕਾਸ ਲਈ ਹੋਰ ਮਜ਼ਬੂਤੀ ਮਿਲੇਗੀ।
ਵਿਕਾਸ ਟੀਚਿਆਂ ਨਾਲ ਜੁੜਿਆ ਹੈ ਵੇਦਾਂਤਾ
ਵੇਦਾਂਤਾ ਦੀ ਵਿਕਾਸ ਯੋਜਨਾ ਭਾਰਤ ਦੀ ਆਰਥਿਕ ਅਤੇ ਊਰਜਾ ਦੀਆਂ ਲੋੜਾਂ ਨਾਲ ਸਾਂਝੀ ਹੈ। ਕੰਪਨੀ ਭਾਰਤ ਦਾ ਪਹਿਲਾ ਉਦਯੋਗਿਕ ਜ਼ਿੰਕ ਅਤੇ ਐਲਯੂਮਿਨਿਯਮ ਪਾਰਕ ਸਥਾਪਿਤ ਕਰਨ ਦਾ ਯਤਨ ਕਰ ਰਹੀ ਹੈ। ਇਸ ਦੇ ਨਾਲ-ਨਾਲ, ਵੇਦਾਂਤਾ ਨੇ 1000 ਡੀਪ-ਟੈੱਕ (ਡਿਜਿਟਲ) ਸਟਾਰਟਅਪਸ ਨੂੰ ਪ੍ਰੋਤਸਾਹਿਤ ਕਰਨ ਦਾ ਐਲਾਨ ਕੀਤਾ ਹੈ, ਜੋ ਭਾਰਤ ਦੇ ਤਕਨੀਕੀ ਖੇਤਰ ਨੂੰ ਹੋਰ ਤੇਜ਼ੀ ਦੇਵੇਗਾ। ਕੰਪਨੀ ਨੇ ਮਜ਼ਬੂਤ ਵਿੱਤੀ ਪ੍ਰਦਰਸ਼ਨ, ਸ਼ੇਅਰਹੋਲਡਰਾਂ ਨੂੰ ਰਿਕਾਰਡ ਰਿਟਰਨ ਅਤੇ ਮਹੱਤਵਪੂਰਨ ਖਣਿਜਾਂ ਦੇ ਵਧਦੇ ਹੋਏ ਪੋਰਟਫੋਲਿਓ ਦੇ ਨਾਲ ਇਹ ਨਵੀਂ ਰਣਨੀਤੀ ਤਿਆਰ ਕੀਤੀ ਹੈ।
ਅਗਰਵਾਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੁਨੀਆ ਵਿੱਚ “ਰਿਸੋਰਸ ਨੇਸ਼ਨਲਿਜ਼ਮ” ਦੀ ਲਹਿਰ ਚੱਲ ਰਹੀ ਹੈ। ਉਨ੍ਹਾਂ ਭਾਰਤ ਦੇ ਆਰਥਿਕ ਭਵਿੱਖ ਲਈ ਕੁਦਰਤੀ ਸਰੋਤਾਂ ਦੀ ਕੇਂਦਰੀ ਭੂਮਿਕਾ ਅਤੇ ਉਨ੍ਹਾਂ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਬਿਜਲੀ ਵਾਹਨਾਂ ਅਤੇ ਨਵੀਨੀਕਰਨ ਯੋਗ ਊਰਜਾ (ਰੀਨੀਯੁਵੈਬਲ) ਜਿਹੀਆਂ ਊਰਜਾ ਬਦਲਾਅ ਤਕਨੀਕਾਂ ਨਾਲ ਡਿਜੀਟਲ ਢਾਂਚੇ ਲਈ ਖਣਿਜ ਸਰੋਤ ਬਹੁਤ ਹੀ ਮਹੱਤਵਪੂਰਨ ਹਨ।
ਅਗਰਵਾਲ ਨੇ ਕਿਹਾ ਕਿ ਭਾਰਤ ਦੀ ਭੂਗੋਲਿਕ ਬਣਤਰ ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਸਰੋਤਾਂ ਨਾਲ ਭਰਪੂਰ ਦੇਸ਼ਾਂ ਦੇ ਸਮਾਨ ਹੈ, ਪਰ ਭਾਰਤ ਵਿੱਚ ਸਿਰਫ਼ 25 ਫੀਸਦ ਹੀ ਖੋਜਬੀਨ ਹੋਈ ਹੈ। ਉਨ੍ਹਾਂ ਦੱਸਿਆ ਕਿ ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਦਾ ਇਹ ਠੀਕ ਸਮਾਂ ਹੈ।
ਉਹਨਾਂ ਕਿਹਾ ਕਿ ਇਹ ਸਿਰਫ ਵਿਕਾਸ ਦੀ ਹੀ ਨਹੀਂ, ਬਲਕਿ ਭਾਰਤ ਦੀਆਂ ਆਕਾਂਖਾਵਾਂ ਨੂੰ ਸਾਕਾਰ ਕਰਨ ਦੀ ਯੋਜਨਾ ਹੈ। ਅਸੀਂ ਵਿਕਸਿਤ ਭਾਰਤ ਦੀਆਂ ਜ਼ਰੂਰਤਾਂ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਾਂ।
ਉਨ੍ਹਾਂ ਕਿਹਾ ਕਿ ਵੇਦਾਂਤਾ ਇਸ ਵੱਡੇ ਬਦਲਾਅ ਦੀ ਅਗਵਾਈ ਕਰਨ ਲਈ ਰਣਨੀਤਿਕ ਤੌਰ ‘ਤੇ ਤਿਆਰ ਹੈ। ਕੰਪਨੀ ਨੇ ਭਾਰਤ ਵਿੱਚ 10 ਮਹੱਤਵਪੂਰਣ ਖਣਿਜ ਬਲੌਕ ਪ੍ਰਾਪਤ ਕੀਤੇ ਹਨ ਜੋ ਕਿਸੇ ਵੀ ਨਿੱਜੀ ਖੇਤਰ ਦੀ ਕੰਪਨੀ ਵੱਲੋਂ ਸਭ ਤੋਂ ਜ਼ਿਆਦਾ ਹਨ। ਇਹ ਵੇਦਾਂਤਾ ਨੂੰ ਮਹੱਤਵਪੂਰਣ ਖਣਿਜਾਂ, ਊਰਜਾ ਬਦਲਾਅ ਧਾਤਾਂ, ਊਰਜਾ ਅਤੇ ਤਕਨੀਕ ਨਾਲ ਜੁੜੀ ਇੱਕ ਵੱਡੀ ਕੰਪਨੀ ਬਣਾਉਣ ਦੀ ਉਸਦੀ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤ ਕਰਦਾ ਹੈ।ਵੇਦਾਂਤਾ ਦੁਨੀਆ ਦਾ ਪਹਿਲਾ ਉਦਯੋਗਿਕ ਜ਼ਿੰਕ ਪਾਰਕ ਅਤੇ ਭਾਰਤ ਦਾ ਸਭ ਤੋਂ ਵੱਡਾ ਐਲੂਮਿਨਿਯਮ ਪਾਰਕ ਵੀ ਸਥਾਪਿਤ ਕਰ ਰਹੀ ਹੈ। ਇਸਦਾ ਮਕਸਦ ਹਜ਼ਾਰਾਂ ਛੋਟੇ ਤੇ ਮੱਧਮ ਦਰਜੇ ਦੇ ਉਦਯੋਗਾਂ (ਐਮਐਸਐਮਈ) ਨੂੰ ਉਤਸ਼ਾਹਿਤ ਕਰਨਾ ਅਤੇ ਲੱਖਾਂ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ, ਜੋ ਭਾਰਤ ਵਿੱਚ ਧਾਤ ਕ੍ਰਾਂਤੀ ਦੀ ਸ਼ੁਰੂਆਤ ਦਾ ਪ੍ਰਤੀਕ ਹੋਵੇਗਾ।
ਸਾਲਾਨਾ ਆਮ ਸਭਾ ਦੀ ਇੱਕ ਮਹੱਤਵਪੂਰਨ ਗੱਲ ਕੰਪਨੀ ਦੀ ਡੀਮਰਜਰ ਯੋਜਨਾ ਰਹੀ। 99.5 ਫੀਸਦ ਤੋਂ ਵੱਧ ਸਾਂਝੇਦਾਰਾਂ ਅਤੇ ਕਰਜ਼ਦਾਰਾਂ ਦੀ ਮਨਜ਼ੂਰੀ ਨਾਲ ਵੇਦਾਂਤਾ ਆਪਣੇ ਵੈਲਯੂ-ਅਨਲੌਕ ਪ੍ਰਸਤਾਵ ਨੂੰ ਲਾਗੂ ਕਰਨ ਦੇ ਉੱਚ ਪੱਧਰਾਂ ’ਤੇ ਹੈ। ਇਸ ਪ੍ਰਕਿਰਿਆ ਦੇ ਪੂਰਾ ਹੋਣ ‘ਤੇ ਸਾਂਝੇਦਾਰਾਂ ਨੂੰ ਚਾਰ ਨਵੀਂ ਵੱਖ-ਵੱਖ ਇਕਾਈਆਂ ਵਿੱਚੋਂ ਹਰ ਇੱਕ ਵਿੱਚ ਸਾਂਝੇਦਾਰੀ ਮਿਲੇਗੀ।ਵੇਦਾਂਤਾ ਦੇ ਚੇਅਰਮੈਨ ਸ਼੍ਰੀ ਅਗਰਵਾਲ ਨੇ ਕਿਹਾ ਕਿ ਹਰ ਕਾਰੋਬਾਰ ਨੂੰ ਇੱਕ ਨਵਾਂ ਧਿਆਨ, ਨਵੇਂ ਨਿਵੇਸ਼ਕ ਅਤੇ ਆਪਣੀ ਪੂਰੀ ਸਮਰੱਥਾ ਹਾਸਲ ਕਰਨ ਦਾ ਇਕ ਵਿਲੱਖਣ ਮੌਕਾ ਮਿਲੇਗਾ। ਆਪਣੀ ਲੰਮੀ ਮਿਆਦ ਦੀ ਯੋਜਨਾ ਅਧੀਨ, ਵੇਦਾਂਤਾ ਭਵਿੱਖ ਦੇ ਉਦਯੋਗਕ ਦਿੱਗਜਾਂ ਨੂੰ ਤਿਆਰ ਕਰ ਰਹੀ ਹੈ। ਕੰਪਨੀ ਨੇ ਡੀਪ ਟੈਕ ਖੇਤਰ ਵਿੱਚ 1000 ਸਟਾਰਟਅਪਸ ਨਾਲ ਸਾਂਝੇਦਾਰੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹ ਉਤਪਾਦਨ ਖੇਤਰ ਵਿੱਚ ਭਾਰਤ ਦੇ ਸਭ ਤੋਂ ਵੱਡੇ ਉਦਯੋਗਿਕ ਸਹਾਇਕ ਕੇਂਦਰਾਂ ਵਿੱਚੋਂ ਇੱਕ ਬਣਨ ਵਾਲਾ ਹੈ। ਇਹਨਾਂ ਪਹਿਲਾਂ ਦਾ ਮਕਸਦ ਕੰਪਨੀ ਦੇ ਕਾਰੋਬਾਰ ਨੂੰ ਭਵਿੱਖ ਲਈ ਤਿਆਰ ਕਰਨਾ ਅਤੇ ਭਾਰਤਦੀ ਆਤਮਨਿਰਭਰਤਾ ਅਤੇ ਆਰਥਿਕ ਨੇਤ੍ਰਿਤਵ ਦੇ ਵਿਆਪਕ ਮਕਸਦਾਂ ਦਾ ਸਮਰਥਨ ਕਰਨਾ ਹੈ।
ਅਗਰਵਾਲ ਨੇ ਕੰਪਨੀ ਦੀ ਟਿਕਾਊਪਨਤਾ (ਸਸਟੇਨਬਲਿਟੀ), ਤਕਨਾਲੋਜੀ ਅਤੇ ਸਮਾਜਿਕ ਵਿਕਾਸ ਪ੍ਰਤੀ ਕੰਪਨੀ ਦੀ ਪੱਕੀ ਵਚਨਬੱਧਤਾ ਨੂੰ ਦੁਹਰਾਇਆ। ਹਿੰਦੁਸਤਾਨ ਜ਼ਿੰਕ ਨੂੰ ਸੰਸਾਰ ਦੇ ਧਾਤਾਂ ਅਤੇ ਖਣਨ ਉਦਯੋਗ ਵਿੱਚ ਪਹਿਲਾ ਸਥਾਨ ਮਿਲਿਆ ਹੈ, ਜਦਕਿ ਵੇਦਾਂਤਾ ਐਲੂਮੀਨੀਅਮ ਨੂੰ ਐਸ ਐਂਡ ਪੀ ਗਲੋਬਲ ਕਾਰਪੋਰੇਟ ਟਿਕਾਊਪਨਤਾ ਮੁਲਾਂਕਣ 2024 ਵਿੱਚ ਐਲੂਮੀਨੀਅਮ ਸ਼੍ਰੇਣੀ ਵਿੱਚ ਦੂਜਾ ਸਥਾਨ ਪ੍ਰਾਪਤ ਹੈ। ਕੰਪਨੀ 2050 ਤੱਕ ਨੈੱਟ ਜ਼ੀਰੋ ਕਾਰਬਨ ਨਿਕਾਸ ਹਾਸਲ ਕਰਨ ਲਈ ਵਚਨਬੱਧ ਹੈ। ਇਸ ਦੀ ਪ੍ਰਮੁੱਖ ਸਮਾਜਿਕ ਪ੍ਰਭਾਵ ਪਹਿਲ, ਨੰਦ ਘਰ, 15 ਰਾਜਾਂ ਵਿੱਚ 8,500 ਕੇਂਦਰਾਂ ਤੋਂ ਵੱਧ ਹੋ ਚੁੱਕੀ ਹੈ। ਇਸ ਰਾਹੀਂ ਕੰਪਨੀ ਬੱਚਿਆਂ ਦੇ ਵਿਕਾਸ ਅਤੇ ਔਰਤਾਂ ਦੀ ਤਾਕਤਵਰ ਬਣਾਉਣ ਵਿੱਚ ਵੱਡਾ ਯੋਗਦਾਨ ਦੇ ਰਹੀ ਹੈ।
ਅਗਰਵਾਲ ਨੇ ਆਪਣੀ ਜ਼ਿੰਦਗੀ ਦਾ ਸੁਪਨਾ ਸਾਂਝਾ ਕਰਦਿਆਂ ਦੱਸਿਆ ਕਿ ਭਾਰਤ ਵਿੱਚ ਇਕ ਵਿਸ਼ਵ-ਪੱਧਰੀ ਸਿੱਖਿਆ ਸੰਸਥਾ ਸਥਾਪਤ ਕਰਨਗੇ, ਜੋ ਸਾਡੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਮੁੱਖ ਸਤੰਭਾਂ ਵਿੱਚੋਂ ਇੱਕ ਹੋਵੇਗੀ। ਵੇਦਾਂਤਾ ਯੂਨੀਵਰਸਿਟੀ ਹਾਰਵਰਡ ਵਰਗੇ ਪ੍ਰਸਿੱਧ ਸੰਸਥਾਨਾਂ ਤੋਂ ਪ੍ਰੇਰਿਤ ਹੋਵੇਗੀ ਅਤੇ ਇਹ ਸਿਰਫ ਭਾਰਤ ਵਿੱਚ ਹੀ ਨਹੀਂ, ਸਗੋਂ ਵਿਸ਼ਵ ਪੱਧਰ ਤੇ ਅਨੁਸੰਧਾਨ, ਨਵੀਨਤਾ ਅਤੇ ਸਿੱਖਿਆ ਨੂੰ ਉੱਚਾ ਦਰਜਾ ਦੇਵੇਗੀ। ਇਸ ਦਾ ਮਕਸਦ ਸਾਇੰਸਦਾਨਾਂ, ਇੰਜੀਨੀਅਰਾਂ ਅਤੇ ਆਗੂਆਂ ਦੀ ਅਗਲੀ ਪੀੜ੍ਹੀ ਨੂੰ ਦੇਸ਼ ਵਿਚ ਹੀ ਤਿਆਰ ਕਰਨਾ ਹੋਵੇਗਾ।
ਵਿੱਤੀ ਵਰ੍ਹਾ 2024-25 ਵਿੱਚ ਵੇਦਾਂਤਾ ਦਾ ਪ੍ਰਦਰਸ਼ਨ ਕਾਫੀ ਮਜ਼ਬੂਤ ਰਿਹਾ। ਕੰਪਨੀ ਦਾ ਰੇਵਨਿਊ 1,50,725 ਕਰੋੜ ਰੁਪਏ ਅਤੇ ਐਬਿਟਾ 43,541 ਕਰੋੜ ਰੁਪਏ ਰਹੀ। ਇਹ ਨਿਫਟੀ 100 ਵਿੱਚ ਸਿਖਰਲੇ ਸੰਪਤੀ ਨਿਰਮਾਤਿਆਂ ਵਿੱਚੋਂ ਇੱਕ ਵਜੋਂ ਉਭਰੀ, ਜਿਸ ਨੇ ਹਿੱਸੇਦਾਰਾਂ ਨੂੰ ਕੁੱਲ 87 ਪ੍ਰਤੀਸ਼ਤ ਦਾ ਰਿਟਰਨ ਦਿੱਤਾ।
ਹਿੰਦੁਸਤਾਨ ਜ਼ਿੰਕ ₹12,000 ਕਰੋੜ ਦੇ ਨਿਵੇਸ਼ ਨਾਲ 2.5 ਲੱਖ ਟਨ ਸਮਰੱਥਾ ਵਾਲਾ ਇਕ ਘਲਣ ਕੰਪਲੈਕਸ (ਸਮੇਲਟਿੰਗ ਕੰਪਲੈਕਸ) ਤਿਆਰ ਕਰ ਰਹੀ ਹੈ। ਤੇਲ ਅਤੇ ਗੈਸ ਖੇਤਰ ਵਿੱਚ ਕੇਰਨ ਨੇ 7 ਨਵੇਂ ਓਏਐਲਪੀ ਬਲਾਕ ਹਾਸਲ ਕੀਤੇ ਹਨ ਅਤੇ ਆਪਣੀ ਉਤਪਾਦਨ ਸਮਰੱਥਾ ਨੂੰ ਦੁੱਗਣਾ ਕਰਕੇ 3 ਲੱਖ ਬੈਰਲ ਪ੍ਰਤੀ ਦਿਨ ਕਰਨ ਦਾ ਟੀਚਾ ਰਖਿਆ ਹੈ। ਐਲੂਮੀਨੀਅਮ ਉਤਪਾਦਨ ਸਮਰੱਥਾ ਨੂੰ 31 ਲੱਖ ਟਨ ਤੱਕ ਵਧਾਇਆ ਜਾ ਰਿਹਾ ਹੈ, ਜਦਕਿ 30 ਲੱਖ ਟਨ ਸਮਰੱਥਾ ਵਾਲਾ ਇਕ ਨਵਾਂ ਗਰੀਨਫੀਲਡ ਘਲਣ ਕੰਪਲੈਕਸ ਲਗਾਉਣ ਦੀ ਯੋਜਨਾ ਵੀ ਬਣਾਈ ਗਈ ਹੈ।
ਇਸ ਸਲਾਨਾ ਮੀਟਿੰਗ ਦੌਰਾਨ ਸ਼੍ਰੀ ਅਗਰਵਾਲ ਨੇ ਵੇਦਾਂਤਾ ਦੇ ਇੱਕ ਲੱਖ ਕਰਮਚਾਰੀਆਂ ਦੇ ਮਜ਼ਬੂਤ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕੰਪਨੀ ਵਿੱਚ 22 ਫੀਸਦੀ ਕਰਮਚਾਰੀ ਅਤੇ 28 ਫੀਸਦੀ ਆਗੂ ਅਹੁਦਿਆਂ 'ਤੇ ਔਰਤਾਂ ਕੰਮ ਕਰ ਰਹੀਆਂ ਹਨ। ਕੰਪਨੀ ਦਾ ਮਕਸਦ ਹੈ ਕਿ 2030 ਤੱਕ ਔਰਤਾਂ ਦੀ ਭਾਗੀਦਾਰੀ ਦੇ ਪੱਧਰ ਨੂੰ 30 ਫੀਸਦੀ ਤੱਕ ਲਿਆਇਆ ਜਾਵੇ।
ਵੇਦਾਂਤਾ ਪਾਵਰ ਬਾਰੇ:
ਵੇਦਾਂਤਾ ਗਰੁੱਪ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਥਰਮਲ ਪਾਵਰ ਉਤਪਾਦਕਾਂ ਵਿੱਚੋਂ ਇੱਕ ਹੈ, ਜਿਸ ਕੋਲ 10,000 ਮੇਗਾਵਾਟ ਦੀ ਥਰਮਲ ਪਾਵਰ ਉਤਪਾਦਨ ਸਮਰਥਾ ਹੈ। ਇਸਦਾ ਪਾਵਰ ਕਾਰੋਬਾਰ ਦੇਸ਼ ਦੀ ਊਰਜਾ ਲੋੜ ਨੂੰ ਪੂਰਾ ਕਰਨ ਅਤੇ ਉਤਪਾਦਨ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਲਈ ਸਮਰਪਿਤ ਹੈ।
ਵੇਦਾਂਤਾ ਪਾਵਰ ਦੇ ਪਲਾਂਟ ਮਾਨਸਾ, ਪੰਜਾਬ (ਤਲਵੰਡੀ ਸਾਬੋ ਪਾਵਰ ਲਿਮਿਟੇਡ), ਸਿੰਘੀਤਰਾਈ, ਛਤਿਸਗੜ੍ਹ (ਵੇਦਾਂਤਾ ਲਿਮਿਟੇਡ ਛਤਿਸਗੜ੍ਹ ਥਰਮਲ ਪਾਵਰ ਪਲਾਂਟ) ਅਤੇ ਤਿਰੁਪਤੀ, ਆਂਧਰਾ ਪ੍ਰਦੇਸ਼ (ਮੀਨਾਕਸ਼ੀ ਐਨਰਜੀ ਲਿਮਿਟੇਡ) ਵਿੱਚ ਸਥਿਤ ਹਨ। ਕੰਪਨੀ ਜਲਦ ਹੀ 4,780 ਮੇਗਾਵਾਟ ਦੀ ਸੰਸਥਾਪਿਤ ਕੈਪੈਸਿਟੀ ਤੱਕ ਪਹੁੰਚਣ ਜਾ ਰਹੀ ਹੈ, ਜੋ ਦੇਸ਼ ਭਰ ਵਿੱਚ ਵੱਖ-ਵੱਖ ਡਿਸਕਾਮਜ਼ ਅਤੇ ਯੂਟਿਲਿਟੀਆਂ ਨੂੰ ਊਰਜਾ ਮੁਹੱਈਆ ਕਰ ਰਹੀ ਹੈ।
ਤਲਵੰਡੀ ਸਾਬੋ ਪਾਵਰ ਲਿਮਿਟੇਡ ਬਾਰੇ:
ਤਲਵੰਡੀ ਸਾਬੋ ਪਾਵਰ ਲਿਮਿਟੇਡ (TSPL) ਇੱਕ ਉੱਚ ਤਕਨੀਕੀ, ਸੁਪਰਕ੍ਰਿਟੀਕਲ 1980 ਮੇਗਾਵਾਟ ਦੀ ਵਿਸ਼ਵ-ਪੱਧਰੀ ਥਰਮਲ ਪਾਵਰ ਪਲਾਂਟ ਹੈ, ਜੋ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਬਨਾਵਾਲਾ ਵਿੱਚ ਸਥਿਤ ਹੈ। ਇਹ ਪਲਾਂਟ ਆਪਣੀ ਪੈਦਾ ਕੀਤੀ ਸਾਰੀ ਬਿਜਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਨੂੰ ਸਪਲਾਈ ਕਰਦਾ ਹੈ ਅਤੇ ਪੰਜਾਬ ਦੀ ਕੁੱਲ ਬਿਜਲੀ ਲੋੜਾਂ ਦਾ ਲਗਭਗ 30% ਪੂਰਾ ਕਰਦਾ ਹੈ।
TSPL ਵਿਦੇਸ਼ੀ ਮਾਪਦੰਡਾਂ ਅਨੁਸਾਰ ਵਾਤਾਵਰਨ ਅਤੇ ਸੁਰੱਖਿਆ ਦੀਆਂ ਸਰਵੋਤਮ ਪ੍ਰਣਾਲੀਆਂ ਨੂੰ ਅਮਲ ਵਿੱਚ ਲਿਆਉਂਦਾ ਹੈ, ਜਿਸ ਕਾਰਨ ਇਹ ਪੰਜਾਬ ਦਾ ਸਭ ਤੋਂ ਹਰਾ-ਭਰਾ ਥਰਮਲ ਪਲਾਂਟ ਬਣ ਚੁੱਕਾ ਹੈ ਅਤੇ ਦੇਸ਼ ਦੇ ਚੋਟੀ ਦੇ 'ਜ਼ੀਰੋ-ਹਾਰਮ, ਜ਼ੀਰੋ-ਵੇਸਟ, ਜ਼ੀਰੋ-ਡਿਸਚਾਰਜ' ਥਰਮਲ ਪਾਵਰ ਉਤਪਾਦਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇਹ ਪਲਾਂਟ ਆਪਣੀ ਸਥਾਪਨਾ ਤੋਂ ਹੀ ਇਲਾਕੇ ਦੀ ਆਰਥਿਕ ਤੇ ਸਮਾਜਿਕ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।