ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਦੀ ਡਾਇਟ ਸ਼ੁਰੂ ਕਰਨ ਤੇ ਦੇਖਿਆ ਜਾ ਰਿਹਾ ਨਵਾਂ ਜੋਸ਼
ਰੋਹਿਤ ਗੁਪਤਾ
ਗੁਰਦਾਸਪੁਰ , 12 ਜੁਲਾਈ 2025 :
ਪੰਜਾਬ ਸਰਕਾਰ ਵੱਲੋਂ ਅਰਸੇ ਬਾਅਦ ਖਿਡਾਰੀਆਂ ਨੂੰ ਡਾਇਟ ਦੇਣੀ ਸ਼ੁਰੂ ਕੀਤੀ ਗਈ ਹੈ ਜਿਸ ਕਾਰਨ ਖਿਡਾਰੀਆਂ ਵਿੱਚ ਨਵਾਂ ਜੋਸ਼ ਦੇਖਿਆ ਜਾ ਰਿਹਾ ਹੈ। ਹਰ ਖਿਡਾਰੀ ਨੂੰ ਹਰ ਰੋਜ਼ ਇਕ ਲੀਟਰ ਦੁੱਧ 35 ਗ੍ਰਾਮ ਬਦਾਮ ਅਤੇ ਚਾਰ ਕੇਲਿਆਂ ਦੀ ਡਾਇਟ ਪੰਜਾਬ ਸਰਕਾਰ ਵੱਲੋਂ ਮੁਹਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ ਵਿੱਚ ਜਦੋਂ ਜੂਡੋ ਕੋਚ ਅਮਰਜੀਤ ਸ਼ਾਸਤਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਡਾਇਟ ਸ਼ੁਰੂ ਹੋਣ ਕਾਰਨ ਖਿਡਾਰੀ ਹੁਣ ਆਪਣੀ ਖੇਡ ਪ੍ਰਤੀਭਾ ਦਾ ਹੋਰ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਕਰ ਸਕਣਗੇ ਕਿਉਂਕਿ ਜੂਡੋ ਸੈਂਟਰ ਵਿੱਚ ਜ਼ਿਆਦਾਤਰ ਖਿਡਾਰੀ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ ਅਤੇ ਜਰੂਰਤ ਅਨੁਸਾਰ ਡਾਈਟ ਨਹੀਂ ਲੈ ਪਾਉਂਦੇ । ਇਹਨਾਂ ਵਿੱਚੋਂ ਬਹੁਤ ਸਾਰੇ ਖਿਡਾਰੀ ਅਜਿਹੇ ਵੀ ਹਨ ਜੋ ਆਗਾਮੀ ਦਿਨਾਂ ਵਿੱਚ ਹੋਨ ਵਾਲੇ ਨੈਸ਼ਨਲ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਜਾ ਰਹੇ ਹਨ। ਹਾਲਾਂਕਿ ਜੂਡੋ ਕੋਚ ਅਮਰਜੀਤ ਸ਼ਾਸਤਰੀ ਦੀ ਮੰਗ ਹੈ ਕਿ ਜਿਹੜੀ ਡਾਇਟ ਛੇ ਮਹੀਨੇ ਲਈ ਭੇਜੀ ਜਾਂਦੀ ਹੈ ਉਹ ਪੂਰਾ ਸਾਲ ਸਰਕਾਰ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਖਿਡਾਰੀਆਂ ਨੂੰ ਸਾਰਾ ਸਾਲ ਪ੍ਰੈਕਟਿਸ ਦੌਰਾਨ ਚੰਨੀ ਡਾਇਟ ਦੀ ਜਰੂਰਤ ਹੁੰਦੀ ਹੈ ਪਰ ਫਿਰ ਵੀ ਉਹ ਡਾਈਟ ਸ਼ੁਰੂ ਹੋਣ ਤੇ ਖੁਸ਼ੀ ਜਤਾਉਂਦੇ ਹੋਏ ਕਹਿੰਦੇ ਹਨ ਕਿ ਇਸ ਡਾਇਟ ਕਾਰਨ ਖਿਡਾਰੀ ਜੋਸ਼ ਨਾਲ ਪ੍ਰੈਕਟਿਸ ਕਰਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਣਗੇ ।