ਪਿੰਡ ਦੀ ਗਲੀ ਬਣੀ ਗੰਦੇ ਪਾਣੀ ਦਾ ਛੱਪੜ, ਲੋਕਾਂ ਦਾ ਜੀਣਾ ਹੋਇਆ ਮੁਹਾਲ
ਇਕੱਠਿਆਂ ਹੋਈਆਂ ਬੀਬੀਆਂ ਨੇ ਕੱਢੀ ਭੜਾਸ
ਰੋਹਿਤ ਗੁਪਤਾ
ਗੁਰਦਾਸਪੁਰ , 14 ਜੁਲਾਈ 2025 :
ਪਿੰਡ ਬੰਦਿਆਂ ਵਾਲ ਕਾਦੀਆਂ ਦੇ ਲੋਕ ਨਰਕ ਭਰੀ ਜ਼ਿੰਦਗੀ ਬਿਤਾਉਣ ਲਈ ਮਜਬੂਰ ਹੋ ਗਏ ਹਨ ਕਿਉਂਕਿ ਪਿਛਲੇ 16 ਸਾਲਾਂ ਤੋਂ ਪਿੰਡ ਦੀ ਮੇਨ ਗਲੀ ਛੱਪੜ ਬਣੀ ਹੋਈ ਹੈ। ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਗੰਦਗੀ ਲੋਕਾਂ ਦੇ ਘਰਾਂ ਦੇ ਬੂਹੇ ਦੇ ਅੱਗੇ ਲੱਗ ਰਹੀ ਹੈ ਅਤੇ ਗੰਦਾ ਪਾਣੀ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ ਇੰਨੇ ਜ਼ਿਆਦਾ ਮੰਦੇ ਹਾਲ ਹਨ ਕਿ ਲੋਕਾਂ ਦਾ ਗਲੀ ਵਿੱਚੋਂ ਲੰਘਣਾ ਵੀ ਮੁਸ਼ਕਲ ਹੋਇਆ ਪਿਆ ਹੈ ਤੇ ਗੰਦੇ ਪਾਣੀ ਦੇ ਵਿੱਚੋਂ ਦੀ ਹੀ ਲੰਘ ਕੇ ਲੋਕ ਗਲੀ ਪਾਰ ਕਰਦੇ ਹਨ ।
ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਇਹ ਗਲੀ ਤਕਰੀਬਨ 16 ਸਾਲ ਤੋਂ ਇਸੇ ਤਰ੍ਹਾਂ ਹੈ ਤੇ ਅਜੇ ਤੱਕ ਕਿਸੇ ਵੀ ਸਰਕਾਰ ਜਾਂ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਤੇ ਸਾਨੂੰ ਇਸ ਦੇ ਕਾਰਨ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਬਹੁਤ ਜਿਆਦਾ ਬਦਬੂ ਵੀ ਆਉਂਦੀ ਹੈ ਇਸ ਬਦਬੂ ਕਾਰਨ ਇੱਥੇ ਰਹਿਣਾ ਵੀ ਔਖਾ ਹੋਇਆ ਪਿਆ ਹੈ ਤੇ ਬਹੁਤ ਸਾਰੇ ਰਿਸ਼ਤੇਦਾਰ ਵੀ ਆ ਕੇ ਸਾਨੂੰ ਬਹੁਤ ਹੀ ਮੰਦੀਆਂ ਚੰਗੀਆਂ ਗੱਲਾਂ ਸੁਣਾਉਂਦੇ ਹਨ ਕਿ ਤੁਹਾਡੇ ਪਿੰਡ ਦਾ ਬਹੁਤ ਬੁਰਾ ਹਾਲ ਹੈ ਇਹਦਾ ਹੱਲ ਕਿਉਂ ਨਹੀਂ ਕਰਵਾਉਂਦੇ।
ਉੱਥੇ ਹੀ ਜਦੋਂ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਤਕਰੀਬਨ ਅੱਠ ਮਹੀਨੇ ਸਰਪੰਚ ਬਣੇ ਨੂੰ ਹੋਏ ਨੇ ਮੈਂ ਚਾਹੁੰਦਾ ਹਾਂ ਕਿ ਇਹ ਗਲੀ ਦਾ ਗੰਦ ਮੁੱਕ ਜਾਵੇ ਪਰ ਮੇਰੀ ਕੋਸ਼ਿਸ਼ ਨਾਕਾਮ ਹੋ ਰਹੀ ਹੈ ਮੈਂ ਚਾਹੁੰਦਾ ਹਾਂ ਕਿ ਪਿੰਡ ਦੇ ਲੋਕ ਮੇਰਾ ਸਾਥ ਦੇਣ ਅਤੇ ਮੇਰੇ ਨਾਲ ਚੱਲ ਕੇ ਪ੍ਰਸ਼ਾਸਨ ਅਤੇ ਸਰਕਾਰ ਦੇ ਨੁਮਾਇੰਦੇ ਰਲ ਕੇ ਆਪਣੀ ਮੰਗ ਰੱਖਣ ਪਰ ਕੋਈ ਮੇਰਾ ਸਾਥ ਦੇ ਨੂੰ ਤਿਆਰ ਨਹੀਂ ਹੈ।