ਪਹਿਲਵਾਨ ਵਿਨੇਸ਼ ਫੋਗਾਟ ਦੇ ਘਰ ਗੂੰਜੀਆਂ ਕਿਲਕਾਰੀਆਂ
- ਘਰ ਪੁੱਤ ਨੇ ਲਿਆ ਜਨਮ
ਚੰਡੀਗੜ੍ਹ, 1 ਜੁਲਾਈ 2025 - ਹਰਿਆਣਾ ਦੀ ਪਹਿਲਵਾਨ ਅਤੇ ਜੁਲਾਨਾ ਤੋਂ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ ਮਾਂ ਬਣ ਗਈ ਹੈ। ਉਨ੍ਹਾਂ ਨੇ ਮੰਗਲਵਾਰ ਸਵੇਰੇ 9 ਵਜੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ। ਜਾਣਕਾਰੀ ਅਨੁਸਾਰ, ਉਨ੍ਹਾਂ ਨੂੰ ਸੋਮਵਾਰ ਸ਼ਾਮ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਿਲੀਵਰੀ ਸਫਲ ਰਹੀ ਅਤੇ ਹੁਣ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ।
ਵਿਨੇਸ਼ ਫੋਗਾਟ ਦੇ ਸਹੁਰੇ ਰਾਜਪਾਲ ਰਾਠੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਡਿਲੀਵਰੀ ਆਪ੍ਰੇਸ਼ਨ ਰਾਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦਾ ਭਾਰ ਠੀਕ ਤਰ੍ਹਾਂ ਨਹੀਂ ਵਧ ਰਿਹਾ ਸੀ। ਇਸੇ ਲਈ ਡਾਕਟਰਾਂ ਨੇ ਸਰਜਰੀ ਕਰਨ ਦਾ ਫੈਸਲਾ ਕੀਤਾ। ਇਸ ਸਮੇਂ ਮਾਂ ਅਤੇ ਪੁੱਤਰ ਦੋਵੇਂ ਸਿਹਤਮੰਦ ਹਨ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ।