ਨਹਿਰ ਵਿੱਚ ਛਾਲ ਮਾਰਨ ਵਾਲੀ ਨੂੰ ਬਚਾ ਤਾਂ ਲਿਆ ਪਰ ...
33 ਸਾਲਾ ਰਣਜੀਤ ਕੌਰ ਦੇ ਤੌਰ ਤੇ ਔਰਤ ਦੀ ਹੋਈ ਪਹਿਚਾਨ
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੀ ਸ਼ਾਮ 6 ਵਜੇ ਦੇ ਕਰੀਬ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚੋਂ ਗੁਜ਼ਰਦੀ ਅਪਰ ਬਾਰੀ ਦੁਆਬ ਨਹਿਰ ਵਿੱਚ ਇੱਕ ਔਰਤ ਨੇ ਪੁੱਲ ਤੋਂ ਛਲਾਂਗ ਲਗਾ ਦਿੱਤੀ ਸੀ। ਔਰਤ ਨੂੰ ਤੇਜ਼ ਪਾਣੀ ਦੇ ਬਹਾਵ ਵਿੱਚ ਰੁੜਦਿਆਂ ਲੁਧਿਆਣਾ ਮਹੱਲੇ ਦੇ ਕੁਝ ਨੌਜਵਾਨਾਂ ਨੇ ਦੇਖਿਆ ਤੇ ਪਿੱਛੇ ਛਲਾਂਗ ਲਗਾ ਕੇ ਔਰਤ ਨੂੰ ਬਾਹਰ ਕੱਢ ਲਿਆ।
ਤੁਰੰਤ ਔਰਤ ਨੂੰ ਧਾਰੀਵਾਲ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਪਰ ਔਰਤ ਦੀ ਜਾਨ ਨਹੀਂ ਬਚਾਈ ਜਾ ਸਕੀ। ਔਰਤ ਦੀ ਪਹਿਚਾਨ ਨਜ਼ਦੀਕੀ ਪਿੰਡ ਮਰੜ ਦੀ ਰਹਿਣ ਵਾਲੀ ਰਣਜੀਤ ਕੌਰ ਉਮਰ 33 ਸਾਲ ਦੇ ਤੌਰ ਤੇ ਹੋਈ ਹੈ । ਜਾਣਕਾਰੀ ਮਿਲੀ ਹੈ ਕਿ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਚਲ ਰਹੀ ਸੀ।