← ਪਿਛੇ ਪਰਤੋ
ਕਿਰਤੀ ਕਿਸਾਨ ਯੂਨੀਅਨ ਸਮੱਸਿਆਂਵਾਂ ਲੈ ਕੇ ਮਿੱਲ ਦੇ ਪ੍ਰਬੰਧਕਾਂ ਨੂੰ ਮਿਲਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 19 ਅਗਸਤ 2025
ਗੰਨਾ ਮਿੱਲ ਨਵਾਂ ਸ਼ਹਿਰ ਵਿਖੇ ਕਿਰਤੀ ਕਿਸਾਨ ਯੂਨੀਅਨ ਵਲੋਂ ਗੰਨਾ ਮਿੱਲ ਦੀਆਂ ਸਮੱਸਿਆਂਵਾਂ ਲੈ ਕੇ ਮਿੱਲ ਦੇ ਪ੍ਰਬੰਧਕਾਂ ਨੂੰ ਮਿਲਿਆ ਗਿਆ ਕਿਉਂ ਕਿ ਗੰਨਾ ਮਿੱਲ ਨੂੰ ਚਲਾਉਣ ਲਈ ਜੋ ਪ੍ਰਾਈਵੇਟ ਪਲਾਂਟ ਬਿਜਲੀ ਬਣਾਉਣ ਲਈ ਲਾਇਆ ਗਿਆ ਹੈ ਉਹ ਕੲਈ ਸਾਲਾਂ ਖ਼ਰਾਬ ਕਰ ਰਿਹਾ ਹੈ ਹਰ ਸਾਲ ਕਿਸਾਨਾਂ ਦੀ ਖੱਜਲ ਖੁਆਰੀ ਹੁੰਦੀ ਹੈ ਮਿੱਲ ਖੜ੍ਹ ਖੜ੍ਹ ਕੇ ਚਲਦੀ ਹੈ ਕਿਸਾਨਾਂ ਨੂੰ ਗੰਨਾ ਲੈ ਕੇ ਕੲਈ ਕੲਈ ਦਿਨ ਮਿੱਲ ਵਿਚ ਖੜ੍ਹਨਾ ਪੈਂਦਾ ਹੈ ਅੱਜ ਦੀ ਤਰੀਕ ਵਿੱਚ ਵੀ ਉਹੀ ਹਾਲਤ ਵਿੱਚ ਹੈ ਪਲਾਂਟ ਦੇ ਵਰਕਰ ਵਹਿਲੇ ਬੈਠੇ ਆ ਉਹਨਾਂ ਨੂੰ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਮਿੱਲੀ ਮਿੱਲ ਵੱਲ ਕਰੋੜਾਂ ਰੁਪਏ ਕਿਸਾਨਾਂ ਦਾ ਬਕਾਇਆ ਫਸਿਆ ਹੋਇਆ ਹੈ ਇਹਨਾਂ ਸਾਰੀਆਂ ਗੱਲਾਂ ਤੇ ਮਿੱਲ ਪ੍ਰਬੰਧਕਾਂ ਨਾਲ ਗੱਲਬਾਤ ਹੋਈ ਮਿੱਲ ਪ੍ਰਬੰਧਕਾਂ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਦਿਨਾਂ ਕੁਝ ਕਾਨੂੰਨੀ ਉਲਝਣਾਂ ਦੂਰ ਕਰਕੇ ਪਲਾਂਟ ਦਾ ਪ੍ਰਬੰਧ ਅਸੀਂ ਆਪਣੇ ਹੱਥਾਂ ਵਿੱਚ ਲੈ ਕੇ ਪਲਾਂਟ ਦੀ ਰਿਪੇਅਰ ਕਰਾਂਗੇ ਮਿੱਲ ਨੂੰ ਸਮੇਂ ਸਿਰ ਠੀਕ ਕਰਕੇ ਚਲਾਮਾ ਗੇ ਇਕੱਠ ਦੀ ਅਗਵਾਈ ਸੁਰਿੰਦਰ ਸਿੰਘ ਬੈਂਸ ਹਰਮੇਸ਼ ਸਿੰਘ ਢੇਸੀ ਸੁਰਿੰਦਰ ਸਿੰਘ ਮਹਿਰਮ ਪੁਰ ਕੁਲਵੀਰ ਸਿੰਘ ਸਾਹ ਪੁਰ ਕੁਲਵਿੰਦਰ ਸਿੰਘ ਚਾਹਲ ਮੇਜਰ ਸਿੰਘ ਉਸਮਾਨ ਪੁਰ ਕਰਨੈਲ ਸਿੰਘ ਕਾਜਮ ਪੁਰ ਮੱਖਣ ਸਿੰਘ ਭਾਨ ਮਜਾਰਾ ਬਹਾਦਰ ਸਿੰਘ ਧਰਮਕੋਟ ਬਲਵੀਰ ਸਿੰਘ ਸਕੋਹ ਪੁਰ ਰਾਣਾ ਰਾਮਜੀ ਦਾਸ ਸਨਾਵਾ ਕੁੱਲਬੰਤ ਸਿੰਘ ਗੋਲੇ ਵਾਲ ਜੀਵਨ ਦਾਸ ਕਸ਼ਮੀਰਾ ਸਿੰਘ ਬੁਰਜ ਕਰਨੈਲ ਸਿੰਘ ਉੜਾਪੜ ਗੁਰਵਿੰਦਰ ਸਿੰਘ ਨਵੀਂ ਬੈਂਸ ਮਜਾਰਾ ਕਲਾਂ ਸਤਨਾਮ ਸਿੰਘ ਅਜੀਤ ਸਿੰਘ ਉੜਾਪੜ ਪਰਵਿੰਦਰ ਸਿੰਘ ਸੰਦੀਪ ਸਿੰਘ ਮਿੰਟੂ ਸਕੰਦਰ ਪੁਰ ਤੇ ਹੋਰ ਬਹੁਤ ਸਾਰੇ ਕਿਸਾਨ ਇਕੱਠ ਵਿੱਚ ਹਾਜ਼ਰ ਸਨ ਇਕੱਠ ਨੇ ਨਵਾਂ ਸ਼ਹਿਰ ਪ੍ਰਸ਼ਾਸਨ ਨੂੰ ਤੇ ਮਿੱਲ ਪ੍ਰਬੰਧਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਆਉਣ ਵਾਲੇ ਦਿਨਾਂ ਵਿਚ ਪਲਾਂਟ ਠੀਕ ਹੋਣਾ ਸ਼ੁਰੂ ਨਾਂ ਹੋਇਆ ਔਰ ਕਿਸਾਨਾਂ ਦੇ ਬਕਾਏ ਨਾਂ ਦਿੱਤੇ ਤਾਂ ਯੂਨੀਅਨ ਕਰੜਾ ਸੰਘਰਸ਼ ਉਲੀਕਣ ਲਈ ਮਜਬੂਰ ਹੋਵੇਗੀ ਜਿਸ ਲਈ ਨਵਾਂ ਸ਼ਹਿਰ ਪ੍ਰਸ਼ਾਸਨ ਜ਼ਿਮੇਵਾਰ ਹੋਵੇਗਾ
Total Responses : 602