ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਕੀਤੀ ਚੈਕਿੰਗ
ਰੋਹਿਤ ਗੁਪਤਾ
ਗੁਰਦਾਸਪੁਰ 19 ਅਗਸਤ
ਸਿਹਤ ਵਿਭਾਗ ਵੱਲੋਂ ਵਿੱਢੇ ਗਏ ਪ੍ਰੋਗਰਾਮ ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਵੱਖ ਵੱਖ ਥਾਈਂ ਚੈਕਿੰਗ ਕੀਤੀ ਗਈ।
ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ 18ਅਗਸਤ ਤੋ 23ਅਗਸਤ 2025ਤੱਕ ਵਿਸ਼ੇਸ਼ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਮਾਵਾਂ ਅਤੇ ਬੱਚਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਜੌ ਕਿਸੇ ਕਾਰਨ ਇਸ ਤੋ ਵਾਂਝੇ ਰਹਿ ਗਏ ਸਨ। ਹਰੇਕ ਮਾਪੇ ਨੂੰ ਇਹ ਗੱਲ ਸਮਜਾਈ ਜਾ ਰਹੀ ਹੈ ਕਿ ਬੱਚੇ ਦਾ ਟੀਕਾਕਰਨ ਜਰੂਰ ਕਰਵਾਉਣ। ਟੀਕਾਕਰਨ ਹਫਤੇ ਦੌਰਾਨ ਜਿਲੇ ਵਿਚ ਵਖ ਵਖ ਥਾਈਂ ਟੀਕਾਕਰਨ ਕੈਂਪ ਲਾਏ ਜਾ ਰਹੇ ਹਨ ਜਿਸ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ।
ਜਿਲਾ ਟੀਕਾਕਰਨ ਅਫ਼ਸਰ ਡਾਕਟਰ ਮਮਤਾ
ਨੇ ਦੱਸਿਆ ਕਿ ਟੀਕਾਕਰਨ ਦੀ ਬਦੌਲਤ ਕਈ ਬੀਮਾਰੀਆਂ ਜਿਵੇ ਕਿ ਪੋਲਿਓ ਆਦਿ ਤੋ ਮੁਕਤੀ ਪਾਈ ਗਈ ਹੈ। ਟੀਕਾਕਰਨ ਨਾਲ ਹੀ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਰਹੀ ਹੈ। ਜੋ ਵੀ ਲਾਭਪਾਤਰੀ ਟੀਕਾਕਰਨ ਤੋ ਵਾਂਝੇ ਰਹਿ ਗਏ ਉਹ ਟੀਕਾਕਰਨ ਜਰੂਰ ਕਰਵਾਉਣ । ਵੱਖ ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ ਹੈ ਅਤੇ ਸਭ ਕੁੱਝ ਠੀਕ ਠਾਕ ਚੱਲ ਰਿਹਾ ਹੈ