ਤਸਵੀਰਾਂ ਬਹੁਤ ਕੁਝ ਬੋਲਦਿਆ ਨੇ ਕਈ ਪਰਦੇ ਖੋਲਦਿਆ ਨੇ
ਚੰਡੀਗੜ੍ਹ:- 28 ਜੁਲਾਈ 2025
ਰਵੀ ਜੱਖੂ
ਤਸਵੀਰਾਂ ਬਹੁਤ ਕੁਝ ਬੋਲਦਿਆ ਨੇ ਕਈ ਪਰਦੇ ਖੋਲਦਿਆ ਨੇ ਸਿਆਣਾਂ ਦੀ ਇਹ ਕਹਾਵਤ ਫਾਜ਼ਿਲਕਾ ਦੇ ਭਾਜਪਾ ਦਫਤਰ ਵਿਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੋਟੋ ਨਾਲ ਪੰਜਾਬ ਦੇ ਸਵਰਗੀ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਵੀ ਲਗਾਈ ਨਾਲ ਹੋਰ ਵੀ ਮਜ਼ਬੂਤ ਹੁੰਦੀ ਜਾਪਦੀ ਨਜ਼ਰ ਆ ਰਹੀ ਹੈ
ਬੀਜੇਪੀ ਦੇ ਸੀਨੀਅਰ ਲੀਡਰ Surjit Kumar Jyani ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਬਾਦਲ ਸਾਹਿਬ ਦੀ ਫੋਟੋ ਤਾਂ ਸਾਡੇ ਦਿਲ ਵਿੱਚ ਵੀ ਲੱਗੀ ਹੈ ਸਿਰਫ ਦੀਵਾਰ ਤੇ ਹੀ ਨਹੀ
ਵਿਧਾਨ ਸਭਾ ਉਹ ਵਿੱਚ ਵੀ ਚੰਗੇ ਲੀਡਰ ਸਨ ਉਹਨਾਂ ਦੀ ਰੀਸ ਕਿਸ ਨੇ ਨਹੀ ਕਰ ਲੈਣੀ ਉਹ ਹਰ ਕਿਸੇ ਨੂੰ ਨਾਲ ਲੈ ਕਿ ਚੱਲਦੇ ਸਨ।
ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਹੋਣ ਬਾਰੇ ਉਹਨਾਂ ਕੋਈ ਇਨਕਾਰ ਤਾ ਨਹੀ ਕੀਤਾ ਪਰ ਇੰਨਾ ਜ਼ਰੂਰ ਕਿਹਾ ਕਿ ਉਹ ਤਾਂ ਬਾਅਦ ਦੀ ਗੱਲ ਹੈ। ਫਾਜਿਲਕਾ ਵਿੱਚ ਵਿਕਾਸ ਵੀ ਬਾਦਲ ਸਾਹਿਬ ਕਰਕੇ ਹੀ ਹੋਇਆ ਹੈ ਪਰ ਉਹਨਾਂ ਦੀ ਇਸ ਗੱਲ ਨੇ ਗਠਜੋੜ ਹੋਣ ਦੀਆਂ ਖ਼ਬਰਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ