ਚੱਲਦੇ ਹੋਏ ਈ- ਰਿਕਸ਼ਾ ਦਾ ਖੁੱਲਿਆ ਟਾਇਰ ਵਾਪਰਿਆ ਹਾਦਸਾ
ਬੇਕਾਬੂ ਹੋਇਆ ਈ ਰਿਕਸ਼ਾ ਕਾਰ ਚ ਜਾ ਟਕਰਾਇਆ ਤਾਂ ਪੈ ਗਿਆ ਰੌਲਾ
ਰੋਹਿਤ ਗੁਪਤਾ
ਗੁਰਦਾਸਪੁਰ , 14 ਜੁਲਾਈ 2025 :
ਗੁਰਦਾਸਪੁਰ ਗੀਤਾ ਭਵਨ ਰੋਡ ਨੂੰ ਜਾਂਦੇ ਹੋਏ ਅਚਾਨਕ ਚੱਲਦੇ ਸਵਾਰਿਆ ਨਾਲ ਭਰੇ ਈ- ਰਿਕਸ਼ਾ ਦਾ ਖੁੱਲਿਆ ਟਾਇਰ ਉੱਥੇ ਹੀ ਡਰਾਈਵਰ ਵਲੋ ਸਵਾਰਿਆ ਨੂੰ ਬਚਾਉਣ ਦੀ ਕੋਸਿਸ ਚ ਰੋਂਗ ਸਾਈਡ ਤੇ ਸੜਕ ਤੇ ਖੜੀ ਗੱਡੀ ਵਿੱਚ ਜਾ ਵੱਜਿਆ ਈ ਰਿਕਸ਼ਾ ਤੇ ਹੋ ਗਿਆ ਹਾਦਸਾ ,, ਉੱਥੇ ਹੀ ਗੱਡੀ ਮਾਲਕ ਨੇ ਈ ਰਿਕਸ਼ਾ ਦੇ ਡਰਾਈਵਰ ਨੂੰ ਘੇਰ ਉੱਥੇ ਪੁਲਿਸ ਬੁਲਾ ਲਈ ਅਤੇ ਗੱਡੀ ਵਾਲੇ ਕਹਿੰਦੇ ਸਾਡਾ ਨੁਕਸਾਨ ਭਰੋ ਉੱਥੇ ਹੀ ਈ ਰਿਕਸ਼ਾ ਚਾਲਕ ਕਹਿੰਦਾ ਮੈਂ ਗਰੀਬ ਆਦਮੀ ਹਾਂ ਅਤੇ ਹਾਦਸਾ ਕੁਦਰਤੀ ਹੋਇਆ ਹੈ। ਚਲਦੇ ਰਿਕਸ਼ਾ ਦਾ ਟਾਇਰ ਖੁੱਲਿਆ ਹੈ ਮੈਂ ਕੋਈ ਜਾਣ ਬੁੱਝ ਕੇ ਨਹੀਂ ਮਾਰਿਆ। ਦੋਵਾਂ ਪਾਰਟੀਆਂ ਚ ਹੋਈ ਬਹਿਸ ਭਾਜੀ, ਪੁਲਿਸ ਕਰਮਚਾਰੀ ਵੀ ਮੌਕੇ ਤੇ ਪਹੁੰਚੇ ।