ਗਨੀਵ ਕੌਰ ਮਜੀਠੀਆ ਦੀ ਦਫ਼ਤਰ 'ਚ ਜਾਣ ਤੋਂ ਰੋਕਣ 'ਤੇ ਪੁਲਿਸ ਨਾਲ ਹੋਈ ਬਹਿਸ
ਮਜੀਠਾ, 01 ਜੁਲਾਈ 2025: ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਵਿਜੀਲੈਂਸ ਵੱਲੋਂ ਬਿਕਰਮ ਮਜੀਠੀਆ ਨੂੰ ਲੈ ਕੇ ਮਜੀਠਾ ਵਿਖੇ ਲਿਆਂਦਾ ਗਿਆ। ਅਕਾਲੀ ਆਗੂ ਨੂੰ ਭਾਰੀ ਪੁਲਿਸ ਸੁਰੱਖਿਆ ਵਿਚਾਲੇ ਮਜੀਠਾ ਸਥਿਤ ਉਨ੍ਹਾਂ ਦੇ ਦਫਤਰ ਲਿਆਂਦਾ ਗਿਆ ਹੈ।
ਇਸ ਦੌਰਾਨ ਜਦੋਂ ਬਿਕਰਮ ਮਜੀਠੀਆ ਦੀ ਪਤਨੀ ਅਤੇ ਵਿਧਾਇਕ ਗਨੀਵ ਕੌਰ ਮਜੀਠੀਆ ਮੌਕੇ 'ਤੇ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਜਿਸ ’ਤੇ ਗਨੀਵ ਕੌਰ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਇਸ ਦੌਰਾਨ ਗਨੀਵ ਕੌਰ ਮਜੀਠੀਆ ਦੀ ਪੁਲਿਸ ਨਾਲ ਬਹਿਸ ਹੋ ਗਈ, ਉਨ੍ਹਾਂ ਨੇ ਕਿਹਾ ਕਿ ਮੈਂ ਇਸ ਹਲਕੇ ਦੀ ਚੁਣੀ ਹੋਈ ਵਿਧਾਇਕ ਹਾਂ, ਮੇਰੇ ਕੋਲ ਕੋਈ ਹਥਿਆਰ ਨਹੀਂ ਹੈ। ਮੇਰਾ ਵਕੀਲ ਮੇਰੇ ਨਾਲ ਹੈ ਅਤੇ ਬਾਕੀ ਲੋਕ ਇੱਥੇ ਹੀ ਰਹਿਣਗੇ। ਮੈਨੂੰ ਦਫ਼ਤਰ ਜਾਣ ਤੋਂ ਕੋਈ ਨਹੀਂ ਰੋਕ ਸਕਦਾ।