ਵੱਡੀ ਖ਼ਬਰ: RSS ਆਗੂ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ
ਹਰੀਸ਼ ਮੌਂਗਾ
ਫਿਰੋਜ਼ਪੁਰ, 15 ਨਵੰਬਰ, 2025: ਫਿਰੋਜ਼ਪੁਰ ਸ਼ਹਿਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਇੱਕ ਸੀਨੀਅਰ ਆਗੂ ਦੇ ਪੁੱਤਰ ਦੀ ਅੱਜ ਸ਼ਾਮ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੂਤਰਾਂ ਅਨੁਸਾਰ, ਪ੍ਰਮੁੱਖ ਆਰਐਸਐਸ ਵਰਕਰ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਨੂੰ ਸ਼ਾਮ 6 ਵਜੇ ਦੇ ਕਰੀਬ ਸ਼ਹਿਰ ਵਿੱਚ ਬਾਹਰ ਜਾਣ ਸਮੇਂ ਬਾਈਕ ਸਵਾਰ ਹਮਲਾਵਰਾਂ ਨੇ ਕਈ ਗੋਲੀਆਂ ਮਾਰੀਆਂ।
ਹਮਲਾਵਰ ਮੌਕੇ ਤੋਂ ਭੱਜ ਗਏ, ਜਿਸ ਨਾਲ ਨਵੀਨ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਥੋੜ੍ਹੀ ਦੇਰ ਬਾਅਦ ਹੀ ਉਸਦੀ ਮੌਤ ਹੋ ਗਈ। ਭਾਜਪਾ ਲੀਡਰ ਦੱਸਦੇ ਨੇ ਕਿ, ਬਾਉ ਦੀਨਾਨਾਥ ਨੇ ਐਮਰਜੈਂਸੀ ਦੌਰਾਨ ਜੇਲ੍ਹ ਕੱਟੀ ਸੀ ਅਤੇ ਆਜ਼ਾਦੀ ਤੋਂ ਬਾਅਦ ਆਰਐਸਐਸ ਵਿੱਚ ਸਰਗਰਮ ਸਨ। ਨਵੀਨ ਅਰੋੜਾ ਬਾਉ ਦੀਨਾਨਾਥ ਦੇ ਪੋਤੇ ਹਨ।
ਉਧਰ ਦੂਜੇ ਪਾਸੇ, ਵਪਾਰ ਮੰਡਲ ਦੇ ਪ੍ਰਧਾਨ ਅਸ਼ਵਨੀ ਮਹਿਤਾ ਨੇ ਦੱਸਿਆ ਕਿ, ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਸ਼ਰੇਆਮ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਅਸ਼ਵਨੀ ਮਹਿਤਾ ਨੇ ਦੱਸਿਆ ਕਿ, ਫਿਰੋਜ਼ਪੁਰ ਵਿਚ ਵਾਪਰੀ ਇਸ ਵਾਰਦਾਤ ਨੇ ਵਪਾਰੀ ਵਰਗ ਵਿੱਚ ਸਹਿਮ ਦਾ ਮਾਹੌਲ ਦਾ ਹੈ।