25 ਸਾਲਾ ਨੌਜਵਾਨ ਦਾ ਦੋਸਤਾਂ ਨੇ ਬੇਰਹਿਮੀ ਨਾਲ ਕੀਤਾ ਕਤਲ
ਰੋਹਿਤ ਗੁਪਤਾ
ਗੁਰਦਸਪੁਰ 15 ਜੂਨ : ਗੁਰਦਸਪੁਰ ਜਿਲੇ ਦੇ ਪੁਲਿਸ ਜਿਲਾ ਬਟਾਲਾ ਅਧੀਨ ਆਉਂਦੇ ਪਿੰਡ ਧਾਰਮਕੋਟ ਪੱਤਨ ਦੀ ਉਸ ਦੇ ਦੋਸਤਾਂ ਉੱਪਰ ਕਤਲ ਕਰਮ ਦੇ ਆਰੋਪ ਲੱਗਾ ਹਨ ਮ੍ਰਿਤਕ ਨੌਜਵਾਨ ਦੀ ਪਹਿਚਾਣ ਜੈਮਸ ਮਸੀਹ ਪੁੱਤਰ ਲੱਖਾ ਮਸੀਹ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਸ਼ਾਮ ਮਿ੍ਤਕ ਜੈਮਸ ਮਸੀਹ ਨੂੰ ਉਸਦੇ ਦੋਸਤ ਜੋ ਕਿ ਨਜ਼ਦੀਕੀ ਪਿੰਡ ਧਰਮਕੋਟ ਰੰਧਾਵਾ ਦੇ ਰਹਿਣ ਵਾਲੇ ਸਨ ਉਹਨਾਂ ਨੇ ਉਸ ਨੂੰ ਘਰੋਂ ਬੁਲਾ ਕੇ ਖੜਿਆ ਸੀ ਤੇ ਉਹ ਸਾਰੀ ਰਾਤ ਘਰ ਨਹੀਂ ਆਇਆ।ਅੱਜ ਜਦੋਂ ਪਿੰਡ ਦੇ ਕੁਝ ਨੌਜਵਾਨ ਵੱਲੋਂ ਉਸ ਨੂੰ ਪਿੰਡ ਸ਼ਹਿਜ਼ਾਦਾ ਦੀ ਦਾਣਾ ਮੰਡੀ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਦੇਖਿਆ ਤਾਂ ਜਦੋਂ ਉਸਨੂੰ ਘਰ ਲਿਆਂਦਾ ਤਾਂ ਉਸ ਨੂੰ ਇਕਦਮ ਉਲਟੀਆਂ ਆ ਗਈਆਂ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ।
ਉਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਨੂੰ ਉਸ ਦੇ ਦੋਸਤਾਂ ਨੇ ਮੋਟਰਸਾਈਕਲ ਮੋਬਾਇਲ ਅਤੇ ਪੈਸਿਆਂ ਦੇ ਲਾਲਚ ਵਿੱਚ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕੀਤਾ ਹੋਇਆ ਸੀ ਜੋ ਕਿ ਜਖਮਾਂ ਦੀ ਤਾਂਗ ਨਾ ਸਹਾਰਦੇ ਹੋਏ ਉਸਦੀ ਮੌਤ ਹੋਈ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਤੁਰੰਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ ਜਿਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਉਧਰ ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਤੇ ਐਸਐਚਓ ਸਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਪਿੰਡ ਧਰਮਕੋਟ ਰੰਧਾਵਾ ਦੇ ਦੋ ਨੌਜਵਾਨਾਂ ਉੱਪਰ ਕਤਲ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।