ਅਰੋੜਾ ਉਪਨਾਮ 'ਤੇ ਵਿਵਾਦਤ ਟਿੱਪਣੀ 'ਤੇ ਅਮਨ ਅਰੋੜਾ ਨੇ ਕਿਹਾ - ਇਹ ਰੇਖਾ ਗੁਪਤਾ ਦੀ ਸੌੜੀ ਸੋਚ ਨੂੰ ਦਰਸਾਉਂਦਾ ਹੈ
ਲੁਧਿਆਣਾ/ਚੰਡੀਗੜ੍ਹ, 15 ਜੂਨ 2025-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ "ਅਰੋੜਾ ਨਹੀਂ ਬਣੇਗਾ ਰੋੜਾ " ਦਾ ਨਾਅਰਾ ਲਗਾਉਣ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਬਿਆਨ ਰੇਖਾ ਗੁਪਤਾ ਦੀ ਘਟੀਆ ਸੋਚ ਨੂੰ ਦਰਸਾਉਂਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਭਾਜਪਾ ਆਗੂ ਸਿਰਫ਼ ਧਰਮ ਅਤੇ ਸੰਪਰਦਾ ਦੇ ਨਾਮ 'ਤੇ ਰਾਜਨੀਤੀ ਕਰਦੇ ਸਨ, ਹੁਣ ਉਨ੍ਹਾਂ ਨੇ ਜਾਤਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਬਹੁਤ ਹੀ ਨੀਵੇਂ ਪੱਧਰ ਦੀ ਰਾਜਨੀਤੀ ਹੈ। ਪੰਜਾਬ ਦੇ ਲੋਕਾਂ ਨੇ ਅਜਿਹੀ ਰਾਜਨੀਤੀ ਨੂੰ ਕਦੇ ਵੀ ਪਸੰਦ ਨਹੀਂ। ਕੀਤਾ।
ਅਰੋੜਾ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਦੇ ਲੋਕ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਸਵੀਕਾਰ ਨਹੀਂ ਕਰਨਗੇ। ਭਾਵੇਂ ਉਹ ਅਰੋੜਾ ਹੋਵੇ, ਗੁਪਤਾ ਹੋਵੇ, ਬਂਸਲ ਹੋਵੇ ਜਾਂ ਕੋਈ ਹੋਰ ਹਿੰਦੂ ਜਾਤੀ ਹੋਵੇ, ਸਾਰੇ ਹੀ ਰੱਬ ਦੇ ਬੱਚੇ ਹਨ। ਕਿਸੇ ਵਿੱਚ ਕੋਈ ਫ਼ਰਕ ਨਹੀਂ ਹੈ। ਇਸ ਲਈ, ਅਜਿਹਾ ਬਿਆਨ ਦੇਣਾ ਨਾ ਸਿਰਫ਼ ਅਰੋੜਾ ਭਾਈਚਾਰੇ ਦੇ ਵਿਰੁੱਧ ਹੈ, ਸਗੋਂ ਪੂਰੇ ਹਿੰਦੂ ਭਾਈਚਾਰੇ ਅਤੇ ਮਨੁੱਖਤਾ ਦੇ ਵਿਰੁੱਧ ਹੈ। ਰੇਖਾ ਗੁਪਤਾ ਨੂੰ ਆਪਣੇ ਬਿਆਨ ਲਈ ਲੁਧਿਆਣਾ ਅਤੇ ਪੰਜਾਬ ਦੇ ਲੋਕਾਂ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।