US Breaking: ਸਟੇਟ MP ਅਤੇ ਉਸਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ! ਸਟੇਟ ਸੈਨੇਟਰ ਅਤੇ ਉਨ੍ਹਾਂ ਦੀ ਪਤਨੀ ਜ਼ਖ਼ਮੀ
ਵਾਸ਼ਿੰਗਟਨ ਡੀਸੀ, 14 ਜੂਨ 2025- ਅਮਰੀਕਾ ਦੇ ਮਿਨੀਸੋਟਾ ਰਾਜ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਕਿਹਾ ਕਿ ਮਿਨੀਸੋਟਾ ਰਾਜ ਦੀ ਸੰਸਦ ਮੈਂਬਰ ਮੇਲਿਸਾ ਹੌਰਟਮੈਨ ਅਤੇ ਉਸਦੇ ਪਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਅਤੇ ਰਾਜ ਸੈਨੇਟਰ ਜੌਨ ਹਾਫਮੈਨਅਤੇ ਉਸਦੀ ਪਤਨੀ ਨੂੰ ਉਨ੍ਹਾਂ ਦੇ ਘਰਾਂ ਵਿੱਚ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।
ਗਵਰਨਰ ਨੇ ਕਿਹਾ ਕਿ ਹੁਣ ਉਸ ਬੰਦੂਕਧਾਰੀ ਦੀ ਭਾਲ ਜਾਰੀ ਹੈ ਜੋ ਇੱਕ ਪੁਲਿਸ ਦੇ ਭੇਸ ਵਿੱਚ ਆਇਆ ਸੀ ਅਤੇ ਜਿਸਨੇ ਗੋਲੀਆਂ ਚਲਾਈਆਂ। ਇਹ ਜਾਣਕਾਰੀ ਏਬੀਸੀ ਦੇ ਹਵਾਲੇ ਨਾਲ ਸਾਹਮਣੇ ਆਈ ਹੈ।
Click to Follow Babushahi Facebook page →