ਚੰਡੀਗੜ੍ਹ ਸਮੇਤ ਪੰਜਾਬ 'ਚ ਕਈ ਥਾਵਾਂ 'ਤੇ ਮੀਂਹ, ਗੜੇ ਵੀ ਪਏ, ਕਈ ਥਾਈਂ ਬਿਜਲੀ ਗੁੱਲ
ਚੰਡੀਗੜ੍ਹ, 21 ਮਈ 2025 - ਪੰਜਾਬ 'ਚ ਮੋਹਾਲੀ, ਨੰਗਲ ਅਤੇ ਖੰਨਾ ਵਿੱਚ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋਈ। ਇਸ ਇਲਾਵਾ ਚੰਡੀਗੜ੍ਹ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਹੈ। ਮੀਹ ਦੇ ਨਾਲ ਹੀ ਤੇਜ਼ ਹਵਾਵਾਂ ਚਾਲ ਰਹੀਆਂ ਹਨ। ਜਿਸ ਕਾਰਨ ਦਰੱਖਤਾਂ ਦਾ ਕਾਫੀ ਨੁਕਸਾਨ ਹੋਇਆ ਹੈ। ਤੇਜ਼ ਹਵਾ ਦੇ ਕਾਰਨ ਚੰਡੀਗੜ੍ਹ ਸਮੇਤ ਪੰਜਾਬ 'ਚ ਕਈ ਥਾਈਂ ਬਿਜਲੀ ਗੁੱਲ ਹੈ।