ਆਈਬੀ ਮੁਖੀ ਤਪਨ ਕੁਮਾਰ ਡੇਕਾ ਦੇ ਕਾਰਜਕਾਲ 'ਚ ਇੱਕ ਸਾਲ ਹੋਰ ਵਾਧਾ
ਨਵੀਂ ਦਿੱਲੀ, 20 ਮਈ 2025 - ਕੇਂਦਰ ਸਰਕਾਰ ਨੇ ਇੰਟੈਲੀਜੈਂਸ ਬਿਊਰੋ (IB) ਦੇ ਡਾਇਰੈਕਟਰ ਤਪਨ ਕੁਮਾਰ ਡੇਕਾ ਦਾ ਕਾਰਜਕਾਲ ਇੱਕ ਸਾਲ ਹੋਰ ਵਧਾ ਦਿੱਤਾ ਹੈ। ਉਨ੍ਹਾਂ ਦਾ ਕਾਰਜਕਾਲ ਅਗਲੇ ਮਹੀਨੇ ਖਤਮ ਹੋਣ ਵਾਲਾ ਸੀ।
ਕੈਬਨਿਟ ਦੀ ਨਿਯੁਕਤੀਆਂ ਕਮੇਟੀ ਨੇ ਉਨ੍ਹਾਂ ਦੇ ਕਾਰਜਕਾਲ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ।
ਕੈਬਨਿਟ ਦੀ ਨਿਯੁਕਤੀਆਂ ਕਮੇਟੀ ਨੇ ਉਨ੍ਹਾਂ ਦੇ ਕਾਰਜਕਾਲ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ। ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਕੇਡਰ ਦੇ 1988 ਬੈਚ ਦੇ ਭਾਰਤੀ ਪੁਲਿਸ ਸੇਵਾ ਅਧਿਕਾਰੀ ਤਪਨ ਡੇਕਾ ਨੂੰ ਕਸ਼ਮੀਰ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਦਾ ਵਿਸ਼ੇਸ਼ ਤਜਰਬਾ ਹੈ। ਉਹ 2022 ਤੋਂ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਡੇਕਾ ਨੇ ਖੁਫੀਆ ਵਿਭਾਗ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਹਨ।
ਕਸ਼ਮੀਰ ਵਿੱਚ ਅੱਤਵਾਦ ਵਿਰੋਧੀ ਕਾਰਵਾਈ ਦਾ ਵਿਸ਼ੇਸ਼ ਤਜਰਬਾ
ਆਈਬੀ ਦੇਸ਼ ਦੀ ਅੰਦਰੂਨੀ ਸੁਰੱਖਿਆ ਅਤੇ ਕਾਊਂਟਰ-ਇੰਟੈਲੀਜੈਂਸ ਏਜੰਸੀ ਹੈ। ਇੰਟੈਲੀਜੈਂਸ ਬਿਊਰੋ ਦਾ ਕੰਮ ਦੇਸ਼ ਵਿੱਚ ਅੰਦਰੂਨੀ ਖਤਰਿਆਂ 'ਤੇ ਨਜ਼ਰ ਰੱਖਣਾ ਅਤੇ ਸਰਕਾਰ ਨੂੰ ਸਲਾਹ ਦੇਣਾ ਹੈ। ਆਈਬੀ ਭਾਰਤ ਦੀ ਅੰਦਰੂਨੀ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।