ਪਰਮਪਾਲ ਕੌਰ ਸਿੱਧੂ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਵੱਲੋਂ ਰਾਮਪੁਰਾ ਵਿਖੇ ਤਿਰੰਗਾ ਯਾਤਰਾ
ਅਸ਼ੋਕ ਵਰਮਾ
ਰਾਮਪੁਰਾ , 20 ਮਈ 2025:ਭਾਜਪਾ ਵੱਲੋਂ ਦੇਸ਼ ਭਰ ਚ ਭਾਰਤੀ ਫੌਜ ਵੱਲੋਂ ਵਿਖਾਏ ਗਏ ਪ੍ਰਾਕਰਮ ਲਈ ਫੌਜ ਦਾ ਹੋਂਸਲਾ ਵਧਾਉਣ ਲਈ ਅਤੇ ਪਾਕਿਸਤਾਨ ਤੇ ਜਿੱਤ ਦੀ ਖੁਸ਼ੀ ਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਰਾਮਪੁਰਾ ਵਿਖ਼ੇ ਅੱਜ ਭਾਜਪਾ ਦੇ ਸੀਨਿਅਰ ਆਗੂ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਦੀ ਅਗਵਾਈ ਹੇਠ ਭਾਜਪਾ ਆਗੂਆਂ ਤੇ ਸ਼ਹਿਰ ਵਾਸੀਆਂ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ।ਯਾਤਰਾ ਦੌਰਾਨ ਅਪ੍ਰੇਸ਼ਨ ਸੰਦੂਰ ਦੀ ਸਫਲਤਾ ਲਈ ਭਾਰਤ ਦੇ ਜਵਾਨਾਂ ਦੇ ਹੱਕ ਚ ਨਾਅਰੇ ਲਾਏ ਗਏ।
ਇਸ ਮੌਕੇ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਪਹਿਲਗਾਮ ਵਿਚ ਅੱਤਵਾਦੀ ਹਮਲੇ ਦਾ ਢੁੱਕਵਾਂ ਜਵਾਬ ਦੇਣ ਲਈ ਭਾਰਤੀ ਫੌਜ ਵੱਲੋਂ ਪੀ ਓ ਕੇ ਅਤੇ ਪਾਕਿਸਤਾਨ ਦੇ ਅੰਦਰ ਜਾ ਕੇ ਅੱਤਵਾਦੀ ਠਿਕਾਣੇ ਨਸ਼ਟ ਕੀਤੇ ਗਏ ਹਨ । ਉਹਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਪੈਦਾ ਕੀਤੀ ਭੜਕਾਹਟ ਦੇ ਬਾਵਜੂਦ ਭਾਰਤੀ ਫੌਜਾਂ ਨੇ ਕਿਸੇ ਨਾਗਰਿਕ ਟਿਕਾਣੇ ਤੇ ਕੋਈ ਹਮਲਾ ਨਹੀਂ ਕੀਤਾ ਹੈ। ਉਹਨਾ ਕਿਹਾ ਕਿ ਪਾਕਿਸਤਾਨੀ ਫੌਜ ਨੇ ਭਾਰਤ ਵਿੱਚ ਧਾਰਮਿਕ ਸਥਾਨਾਂ ਤੇ ਹਮਲਾ ਕੀਤਾ ਜਿਸ ਦਾ ਭਾਰਤੀ ਫੌਜ ਨੇ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਇਹੋ ਕਾਰਨ ਹੈ ਕਿ ਭਾਰਤੀ ਫੌਜ ਦੀ ਹੌਸਲਾ ਅਫਜਾਈ ਲਈ ਦੇਸ਼ ਭਰ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਤਹਿਤ ਰਾਮਪੁਰਾ ਵਿਖੇ ਵੀ ਅੱਜ ਇਹ ਯਾਤਰਾ ਕੱਢੀ ਹੈ।ਇਸ ਮੌਕੇ ਬਠਿੰਡਾ ਦਿਹਾਤੀ ਜਨਰਲ ਸਕੱਤਰ ਮੇਜਰ ਸਿੰਘ ਬਰਾੜ, ਸੋਨੀਆ ਨਈਅਰ, ਵਿਵੇਕ ਗਰਗ ,ਭੂਸ਼ਣ ਜੈਨ ਅਤੇ ਸੁਖਪਾਲ ਮਹਿਰਾਜ ਸਮੇਤ ਵੱਡੀ ਗਿਣਤੀ ਆਗੂ ਹਾਜ਼ਰ ਸਨ।