ਮੁਰੱਬਾਬੰਦੀ ਮਾਮਲੇ ਨੂੰ ਲੈ ਕੇ ਜਿਉਂਦ ਵਿੱਚ ਲੱਗਿਆ ਮੋਰਚਾ ਪੰਜਵੇਂ ਦਿਨ ਵੀ ਲਗਾਤਾਰ ਜਾਰੀ
ਅਸ਼ੋਕ ਵਰਮਾ
ਰਾਮਪੁਰਾ, 20 ਮਈ 2025: ਅੱਤ ਦੀ ਗਰਮੀ ਦੇ ਬਾਵਜੂਦ ਜਿਉਂਦ ਵਿਖੇ ਚੱਲ ਰਹੇ ਜਮੀਨੀ ਮੋਰਚੇ ਦੌਰਾਨ ਅੱਜ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਵੱਲੋਂ ਪਿੰਡ ਵਿੱਚ ਰੋਸ ਮੁਜਾਹਰਾ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਜਿਉਦ ਵਿਖੇ ਪੱਕਾ ਮੋਰਚਾ ਅੱਜ ਚੌਥੇ ਦਿਨ ਵੀ ਜਾਰੀ ਹੈ। ਜਮੀਨੀ ਬਚਾਉਣ ਨੂੰ ਲੈ ਕੇ ਲੱਗਿਆ ਇਹ ਮੋਰਚਾ ਹਰ ਦਿਨ ਨਵੇਂ ਤੋਂ ਨਵੇਂ ਰੂਪ ਵਿੱਚ ਆਪਣੇ ਰੰਗ ਦਿਖਾਉਣ ਲੱਗ ਪਿਆ ਹੈ ਅਤੇ ਗਿਣਤੀ ਵੱਧਦੀ ਜਾ ਰਹੀ ਹੈ। ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ।ਜਿਉਦ ਪਿੰਡ ਦੀ ਜ਼ਮੀਨ ਮਾਲਕੀ ਦੇ ਹੱਕ ਵਿੱਚ ਇਲਾਕੇ ਦੇ ਪਿੰਡਾਂ ਵਿੱਚੋਂ ਵੱਡੀ ਪੱਧਰ ਤੇ ਹਮਾਇਤ ਮਿਲ ਰਹੀ ਹੈ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਈ ਵਾਰ ਜਬਰੀ ਮੁਰੱਬੇ ਬੰਦੀ ਕਰਨ ਦੇ ਯਤਨ ਕੀਤੇ ਪਰ ਲੋਕਾਂ ਨੇ ਸਫ਼ਲ ਨਹੀਂ ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਔਰਤ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਬਿੰਦੂ ਅਤੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਗੱਲ ਬਾਤ ਰਾਹੀਂ ਇਸ ਜਮੀਨੀ ਮਸਲੇ ਨੂੰ ਹੱਲ ਕਰਨ ਦੇ ਰਾਹ ਲੱਭਣ ਦੇ ਯਤਨ ਕੀਤੇ ਜਾ ਰਹੇ ਸੀ। ਦੂਜੇ ਪਾਸੇ ਪੁਲਿਸ ਨੂੰ ਵੱਡੀ ਗਿਣਤੀ ਵਿੱਚ ਲੈਕੇ ਡਰੋਨਾਂ ਰਾਹੀਂ ਨਕਸ਼ਾ ਬੰਦੀ ਕਰਨ ਦੇ ਯਤਨ ਕੀਤੇ ਗਏ। ਉਨ੍ਹਾਂ ਕਿਹਾ ਕਿ ਸੈਂਕੜੇ ਸਾਲਾਂ ਤੋਂ ਕਿਸਾਨ ਇਸ ਜ਼ਮੀਨ ਤੇ ਖੁਦ ਕਾਸ਼ਤ ਕਰ ਰਹੇ ਹਾਂ ਤੇ ਇੰਤਕਾਲ ਉਹਨਾਂ ਨਾਮ ਹਨ । ਜਾਗੀਰਦਾਰਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਦੇ ਜੋਰ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਦੇ ਜੋਗਿੰਦਰ ਸਿੰਘ ਦਿਆਲਪੁਰਾ, ਰਜਿੰਦਰ ਸਿੰਘ ਸਿਆੜ,,ਮਾਲਣ ਕੌਰ ਕੋਠਾ ਗੁਰੂ, ਕਰਮਜੀਤ ਕੌਰ ਜਿਉਂਦ, ਨਛੱਤਰ ਸਿੰਘ ਢੱਡੇ, ਬੂਟਾ ਸਿੰਘ ਬੱਲ੍ਹੋ, ਗੁਲਾਬ ਸਿੰਘ ਜਿਉਂਦ ਨੇ ਵੀ ਸੰਬੋਧਨ ਕੀਤਾ।