← ਪਿਛੇ ਪਰਤੋ
ਸੁਖਬੀਰ ਸਿੰਘ ਬਾਦਲ ਨੂੰ ਛੇ ਮਹੀਨਿਆਂ ’ਚ ਤੀਜੀ ਵਾਰ ਲੱਗੀ ਸੱਟ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 20 ਮਈ, 2025: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਛੇ ਮਹੀਨਿਆਂ ਵਿਚ ਤੀਜੀ ਵਾਰ ਸੱਟ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਜਦੋਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਲੀਡਰਸ਼ਿਪ ਦੀ ਪੇਸ਼ੀ ਸੀ, ਉਸ ਤੋਂ ਪਹਿਲਾਂ ਉਹਨਾਂ ਦੀ ਲੱਤ ਦੀ ਹੱਡੀ ਤਿੜਕ ਗਈ ਸੀ ਤੇ ਪਲਸਤਰ ਲੱਗ ਗਿਆ ਸੀ। ਉਹਨਾਂ ਨੇ ਪਲਸਤਰ ਲੱਗੇ ਵਿਚ ਹੀ ਆਪਣੀ ਧਾਰਮਿਕ ਤਨਖ਼ਾਹ ਭੁਗਤਾਈ ਸੀ। ਇਸ ਮਗਰੋਂ ਮਾਰਚ 2025 ਵਿਚ ਸੁਖਬੀਰ ਸਿੰਘ ਬਾਦਲ ਦੇ ਬਾਂਹ ਵਿਚ ਸੱਟ ਵੱਜ ਗਈ ਤੇ ਉਹ ਕਈ ਮਹੀਨੇ ਬਾਂਹ ਬੰਨ ਕੇ ਫਿਰਦੇ ਨਜ਼ਰ ਆਏ ਸਨ। ਅੱਜ ਉਹਨਾਂ ਦੀ ਲੁਧਿਆਣਾ ਵਿਚ ਪ੍ਰੈਸ ਕਾਨਫਰੰਸ ਸੀ ਤਾਂ ਉਸ ਵੇਲੇ ਉਹਨਾਂ ਖੱਬੀ ਬਾਂਹ ਬੰਨੀ ਹੋਈ ਸੀ। ਮਿਲੀ ਜਾਣਕਾਰੀ ਮੁਤਾਬਕ ਉਹਨਾਂ ਦੇ ਮੋਢੇ ਦਾ ਮਾਸ ਫੱਟ ਗਿਆ ਹੈ ਜਿਸ ਕਾਰਣ ਉਹਨਾਂ ਬਾਂਹ ਬੰਨੀ ਹੋਈ ਸੀ। ਇਸ ਤਰੀਕੇ ਨਾਲ ਛੇ ਮਹੀਨਿਆਂ ਵਿਚ ਤੀਜੀ ਵਾਰ ਉਹਨਾਂ ਦੇ ਸੱਟ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।
Total Responses : 1168