ਸਿੱਖ ਉਦਯੋਗਪਤੀਆਂ ਦੇ ਵਫ਼ਦ ਨੇ ਕੀਤੀ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ, ਵੱਖ ਵੱਖ ਮੁੱਦਿਆਂ 'ਤੇ ਹੋਈ ਸਾਰਥਕ ਚਰਚਾ
ਚੰਡੀਗੜ੍ਹ, 20 ਮਈ 2025 - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਸਿੱਖ ਉਦਯੋਗਪਤੀਆਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ। ਇਹ ਮੁੁਲਾਕਾਤ ਸੰਤ ਕਬੀਰ ਕੁਟੀਰ ਆਵਾਸ 'ਤੇ ਹੋਈ, ਜਿਸ ਵਿੱਚ ਰਾਜ ਵਿੱਚ ਉਦਯੋਗਿਕ ਵਿਕਾਸ,ਨਿਵੇਸ਼ ਸੰਭਾਵਨਾਵਾਂ ਅਤੇ ਸਮਾਜਿਕ ਮਦਦ ਜਿਹੇ ਅਨੇਕ ਪਹਿਲੂਆਂ 'ਤੇ ਵਿਸਥਾਰ ਨਾਲ ਗੱਲਬਾਤ ਕੀਤੀ। ਇਸ ਮੌਕੇ 'ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਗੁਪਤਾ, ਓਐਸਡੀ ਡਾ. ਪ੍ਰਭਲੀਨ ਸਿੰਘ, ਵਿਦੇਸ਼ ਸਹਿਯੋਗ ਵਿਭਾਗ ਦੇ ਐਡਵਾਇਜ਼ਰ ਸ੍ਰੀ ਪਵਨ ਚੌਧਰੀ ਵੀ ਮੌਜੂਦ ਸਨ।
ਵਫ਼ਦ ਵਿੱਚ ਵੱਖ ਵੱਖ ਖੇਤਰਾਂ ਨਾਲ ਜੁੜੇ ਉੱਘੇ ਸਿੱਖ ਉਦਯੋਗਪਤੀ ਸ਼ਾਮਲ ਸਨ, ਜਿਨ੍ਹਾਂ ਵਿੱਚ ਆਟੋਮੋਬਾਇਲ, ਟੈਕਸਟਾਇਲ, ਖੇਤੀਬਾੜੀ, ਆਈਟੀ ਅਤੇ ਫੂਡ ਪੋ੍ਰਸੈਸਿੰਗ ਉਦਯੋਗਾਂ ਦੇ ਨਾਂ ਪ੍ਰਮੁੱਖ ਸਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਫ਼ਦ ਦੇ ਨਾਲ ਸੰਵਾਦ ਕਰਦੇ ਹੋਏ ਸੂਬੇ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਰਾਜ ਸਰਕਾਰ ਦੀ ਨੀਤੀਆਂ ਅਤੇ ਯੋਜਨਾਵਾਂ ਬਾਰੇ ਵਿੱਚ ਜਾਣਕਾਰੀ ਦਿੱਤੀ, ਜਿਨ੍ਹਾਂ ਦਾ ਉਦੇਸ਼ ਉਦਮੱਤਾ ਨੂੰ ਵਧਾਉਣ ਅਤੇ ਰੁਜਗਾਰ ਦੇ ਨਵੇਂ ਰੁਜਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਹੈ।
ਸਿੱਖ ਉਦਮਿਆਂ ਦੇ ਵਫ਼ਦ ਨਾਲ ਚਰਚਾ ਦੌਰਾਨ ਰਾਜ ਸਰਕਾਰ ਵੱਲੋਂ ਵਪਾਰੀ ਵਰਗ ਲਈ ਬਣਾਈ ਸਕੀਮਾਂ ਦੀ ਸਲਾਂਘਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸੂਬੇ ਵਿੱਚ ਸਰਕਾਰ ਨੇ ਵਪਾਰੀ ਵਰਗ ਨੂੰ ਸਕਾਰਾਤਮਕ ਮਾਹੌਲ ਦਿੱਤਾ ਹੈ। ਨਾਲ ਹੀ ਨਿਵੇਸ਼ ਵਧਾਉਣ ਵਿੱਚ ਦਿਲਚਸਪੀ ਵਿਖਾਈ ਅਤੇ ਸੁਝਾਅ ਦਿੱਤਾ ਕਿ ਉਦਮਿਆਂ ਨੂੰ ਵੀ ਲਾਭ ਮਿਲ ਸਕੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਨ੍ਹਾਂ ਸੁਝਾਵਾਂ ਨੂੰ ਗੰਭੀਰਤਾ ਨਾਲ ਲਿਆ ਅਤੇ ਕਿਹਾ ਕਿ ਰਾਜ ਸਰਕਾਰ ਇਜ਼ ਆਫ਼ ਡੂਇੰਗ ਨੂੰ ਹੋਰ ਬੇਹਤਰ ਬਨਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਇਸ ਦੌਰਾਨ ਸਮਾਜਿਕ ਭਲਾਈ, ਹੁਨਰ ਵਿਕਾਸ ਅਤੇ ਨੌਜੁਆਨਾਂ ਲਈ ਰੁਜਗਾਰ ਮੁੱਖੀ ਸਿਖਲਾਈ ਪ੍ਰੇਗਰਾਮਾਂ 'ਤੇ ਵੀ ਚਰਚਾ ਹੋਈ। ਵਫ਼ਦ ਨੇ ਸਰਕਾਰ ਦੇ ਵਿਕਾਸ ਦੇ ਕ੍ਰਿਸ਼ਟੀਕੌਣ ਦੀ ਸਲਾਂਘਾ ਕੀਤੀ ਅਤੇ ਭਰੋਸਾ ਜਤਾਇਆ ਕਿ ਹਰਿਆਣਾ ਉਦਯੋਗ ਅਤੇ ਸਮਾਜਿਕ ਸਮਰਸਤਾ ਦੇ ਖੇਤਰ ਵਿੱਚ ਅੱਗੇ ਵੱਧਦਾ ਰਵੇਗਾ।
ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਵਫ਼ਦ ਵਿੱਚ ਸਿਗਮਾ ਗਰੁਪ ਦੇ ਚੇਅਰਮੈਨ ਡਾ. ਜਗਦੀਪ ਸਿੰਘ ਚੱਡਾ, ਸਰਦਾਰ ਕਬੀਰ ਸਿੰਘ, ਕੰਧਾਰੀ ਗਰੁਪ ਦੇ ਚੇਅਰਮੈਨ ਵਰਿੰਦਰ ਸਿੰਘ ਕੰਧਾਰੀ, ਜਮਾਨਾ ਆਟੋ ਇੰਡਸਟ੍ਰੀ ਦੇ ਚੇਅਰਮੈਨ ਰਣਦੀਪ ਸਿੰਘ ਜੌਹਰ, ਵਿਕਟੋਰਾ ਗਰੁਪ ਦੇ ਚੇਅਰਮੈਨ ਸਤਿੰਦਰ ਸਿੰਘ ਬਾਂਗਾ, ਬੇਲਾਮੋਂਡੇ ਗਰੁਪ ਦੇ ਚੇਅਰਮੈਨ ਡਾ. ਗੁਰਮੀਤ ਸਿੰਘ, ਸੁਪਰ ਗਰੁਪ ਆਫ਼ ਕੰਪਨੀ ਦੇ ਸੀਈਓ ਬਲਬੀਰ ਸਿੰਘ, ਗਾਬਾ ਹੱਸਪਤਾਲ ਦੇ ਡਾਇਰੈਕਟਰ ਡਾ. ਬੀਐਸ ਗਾਬਾ, ਮਦਾਨ ਪਲਾਸਟਿਕ ਇੰਡਸਟ੍ਰੀ ਦੇ ਚੇਅਰਮੈਨ ਬਲਦੇਵ ਸਿੰਘ ਮਦਾਨ, ਗੁਰਜੀਤ ਸਿੰਘ, ਆਦੇਸ਼ ਗਰੁਪ ਦੇ ਚੇਅਰਮੈਨ ਡਾ. ਹਰਿੰਦਰ ਸਿੰਘ ਗਿਲ, ਅਰਥੇਕਸ ਕੰਪਨੀ ਦੇ ਚੇਅਰਮੈਨ ਅਮਨਦੀਪ ਸਿੰਘ ਵਿਰਕ , ਮੌਜੂਦ ਸਨ।