ਲੋਕੋ ਸਾਥ ਦਿਓ, ਪੰਜਾਬ ਸਰਕਾਰ ਤੁਹਾਡੇ ਧੀਆਂ-ਪੁੱਤ ਬਚਾਉਣ ਆਈ ਹੈ-ਬੀਬੀ ਮਾਣੂੰਕੇ
'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਬੀਬੀ ਮਾਣੂੰਕੇ ਵੱਲੋਂ ਕੋਠੇ ਰਾਹਲਾਂ, ਅਗਵਾੜ ਲਧਾਈ ਤੇ ਅਗਵਾੜ ਗੁੱਜਰਾਂ 'ਚ ਜਲਸੇ
ਜਗਰਾਉਂ, 20 ਮਈ 2025- ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਨੌਜੁਆਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਹਲਕੇ ਦੇ ਪਿੰਡ ਕੋਠੇ ਰਾਹਲਾਂ, ਅਗਵਾੜ ਲਧਾਈ ਅਤੇ ਅਗਵਾੜ ਗੁੱਜਰਾਂ ਵਿੱਚ ਨਗਰ ਨਿਵਾਸੀਆਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਈ ਗਈ ਅਤੇ ਚਿੱਟੇ ਵਰਗੇ ਮਾਰੂ ਨਸ਼ਿਆਂ ਨੂੰ ਰੋਕਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਕੇ ਹੋਏ ਜਲਸੇ ਕੀਤੇ।
ਇਹਨਾਂ ਪਿੰਡਾਂ ਦੇ ਰੱਖੇ ਗਏ ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਲੋਕੋ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਤੁਹਾਡੇ ਧੀਆਂ-ਪੁੱਤਰਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅੱਗੇ ਆਈ ਹੈ, ਇਸ ਲਈ ਆਓ ਸਾਰੇ ਸਰਕਾਰ ਦਾ ਸਾਥ ਦੇ ਕੇ ਨਸ਼ਿਆਂ ਦੇ ਕੋਹੜ ਨੂੰ ਜੜ ਤੋਂ ਖਤਮ ਕਰੀਏ। ਉਹਨਾਂ ਆਖਿਆ ਕਿ ਨਸ਼ਿਆਂ ਦੀ ਅੱਗ ਨੇ ਬਹੁਤ ਸਾਰੇ ਲੋਕਾਂ ਦੇ ਘਰ ਉਜਾੜ ਦਿੱਤੇ ਹਨ, ਮਾਂਵਾਂ ਵਿਲਕ ਰਹੀਆਂ ਹਨ ਅਤੇ 25-30 ਸਾਲ ਦੀਆਂ ਕੁੜੀਆਂ ਚਿੱਟੇ ਕਾਰਨ ਵਿਧਵਾ ਹੋ ਰਹੀਆਂ ਹਨ ਤੇ ਬੱਚੇ ਰੁਲ ਰਹੇ ਹਨ। ਇਹ ਪਿਛਲੀਆਂ ਸਰਕਾਰਾਂ ਦੇ ਬੀਜੇ ਹੋਏ ਕੰਡੇ ਹਨ, ਜੋ ਲੋਕਾਂ ਦੇ ਘਰ ਤਬਾਹ ਕਰ ਰਹੇ ਹਨ।
ਉਹਨਾਂ ਨਸ਼ਾ ਸਮੱਗਲਰਾਂ ਨੂੰ ਸਖਤ ਤਾੜਨਾਂ ਕਰਦੇ ਹੋਏ ਆਖਿਆ ਕਿ ਜੇਕਰ ਕੋਈ ਨਸ਼ਾ ਤਸਕਰ ਇਹ ਕਹੇਗਾ ਕਿ ਉਹ ਨਸ਼ਾ ਵੇਚੇਗਾ, ਤਾਂ ਉਹ ਇਹ ਭਰਮ ਛੱਡ ਦੇਵੇ ਅਤੇ ਸਖਤ ਕਾਰਵਾਈ ਲਈ ਤਿਆਰ ਰਹੇ, ਕਿਉਂਕਿ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਟੰਗਣ ਲਈ ਪੂਰੀ ਵਿਊਂਤਬੰਦੀ ਨਾਲ ਤਿਆਰੀ ਕੀਤੀ ਹੋਈ ਹੈ। ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਜੇਕਰ ਕੋਈ ਸਰਪੰਚ, ਪੰਚਾਇਤ ਮੈਂਬਰ ਜਾਂ ਨੰਬਰਦਾਰ ਕਿਸੇ ਵੀ ਚਿੱਟੇ ਦੇ ਸਮੱਗਲਰ ਜਾਂ ਨਸ਼ੇੜੀ ਦੀ ਸਹਾਇਤਾ ਲਈ ਸਿਫਾਰਸ਼ ਕਰਕੇ ਜਾਂ ਸਾਥ ਦੇਵੇਗਾ ਤਾਂ ਉਸ ਵਿਰੁੱਧ ਵੀ ਸਖਤ ਕਾਰਵਾਈ ਹੋ ਸਕਦੀ ਹੈ ਅਤੇ ਉਸ ਵਿਰੁੱਧ ਪਿੰਡਾਂ ਵਿੱਚ ਇਕੱਠ ਕਰਕੇ ਵਿਰੋਧ ਦਾ ਮਤਾ ਪਾਇਆ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਕੋਆਰਡੀਨੇਟਰ ਵਿਕਰਮਜੀਤ ਸਿੰਘ 'ਵਿੱਕੀ ਥਿੰਦ', ਸਿੱਖਿਆ ਕੋਆਰਡੀਨੇਟਰ ਮਾ.ਪਰਮਿੰਦਰ ਸਿੰਘ ਗਿੱਦੜਵਿੰਡੀ, ਯੂਥ ਪ੍ਰਧਾਨ ਸਤਿੰਦਰ ਸਿੰਘ ਗਾਲਿਬ, ਥਾਣਾ ਸਿਟੀ ਜਗਰਾਉਂ ਦੇ ਐਸ.ਐਚ.ਓ.ਵਰਿੰਦਰਪਾਲ ਸਿੰਘ ਉਪਲ ਆਦਿ ਵੀ ਨੇ ਵੀ ਲੋਕਾਂ ਨੂੰ ਮਾਰੂ ਨਸ਼ਿਆਂ ਦੇ ਖਾਤਮੇ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਛਿੰਦਰਪਾਲ ਸਿੰਘ ਮੀਨੀਆਂ, ਡਾ.ਜਸਵਿੰਦਰ ਸਿੰਘ ਲੋਪੋ, ਜਸਵੀਰ ਸਿੰਘ ਏ.ਪੀ.ਓ.,ਬਲਜਿੰਦਰ ਸਿੰਘ, ਸੈਕਟਰੀ ਨਰਿੰਦਰਵੀਰ ਸਿੰਘ, ਸੈਕਟਰੀ ਬਲਵੰਤ ਸਿੰਘ, ਪ੍ਰਮਾਤਮਾਂ ਸਿੰਘ ਟੀ.ਏ., ਸੈਕਟਰੀ ਰਾਜੇਸ਼ ਕੁਮਾਰ ਰਾਜੂ, ਸੈਕਟਰੀ ਜਗਦੇਵ ਸਿੰਘ ਧਾਲੀਵਾਲ, ਮਾ.ਜਤਿੰਦਰ ਸਹੋਤਾ, ਸਰਪੰਚ ਅਮਨਜੋਤ ਸਿੰਘ ਕੋਠੇ ਰਾਹਲਾਂ, ਜਗਪਾਲ ਸਿੰਘ ਪੰਚ, ਸਿਕੰਦਰ ਸਿੰਘ ਪੰਚ, ਤੇਜਿੰਦਰ ਸਿੰਘ ਪੰਚ, ਗਗਨਦੀਪ ਸਿੰਘ ਪੰਚ, ਸਾਬਕਾ ਸਰਪੰਚ ਗੁਰਚਰਨ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ, ਨੰਬਰਦਾਰ ਦਿਲਬਾਗ ਸਿੰਘ, ਹਰਜੀਤ ਸਿੰਘ, ਪਰਮਜੀਤ ਸਿੰਘ, ਜਗਦੇਵ ਸਿੰਘ, ਜਗਤਾਰ ਸਿੰਘ, ਰੀਤ ਕੌਰ ਸਰਪੰਚ ਅਗਵਾੜ ਲਧਾਈ, ਸਵਰਨ ਸਿੰਘ ਪੰਚ, ਬੂਟਾ ਸਿੰਘ ਪੰਚ, ਧਰਮਾਂ ਸਿੰਘ ਪੰਚ, ਭਜਨ ਸਿੰਘ ਮਹਿੰਦਰਪਾਲ ਸਿੰਘ, ਹਰਬੰਸ ਸਿੰਘ, ਚਰਨ ਸਿੰਘ, ਗੋਰਾ ਸਿੰਘ, ਬਾਬਾ ਚਰਨ ਸਿੰਘ, ਸੋਨੂੰ ਸਿੰਘ, ਜੀਤ ਸਿੰਘ, ਸਿਕੰਦਰ ਸਿੰਘ, ਹਰਪ੍ਰੀਤ ਸਿੰਘ ਸੋਨੀ ਸਰਪੰਚ ਕੋਠੇ ਖੰਜੂਰਾਂ, ਸਾਬਕਾ ਸਰਪੰਚ ਪਰਮਜੀਤ ਸਿੰਘ, ਸੋਨੀ ਪੰਚ, ਬਿਰਜੂ, ਬੂਟਾ ਸਿੰਘ, ਲਖਵੀਰ ਸਿੰਘ ਲੱਖੀ, ਇੰਦਰਜੀਤ ਸਿੰਘ, ਜੁਗਰਾਜ ਸਿੰਘ, ਰਾਜਿੰਦਰ ਸਿੰਘ ਲਾਲੀ, ਭਾਗ ਸਿੰਘ ਪੰਚ ਆਦਿ ਵੀ ਹਾਜਰ ਸਨ।