54 ਸਾਲ ਤੋਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੇ ਰਹੇ- ਕਾਇਮ ਕੀਤੇ 16 ਲਿਮਕਾ ਬੁੱਕ ਵਰਲਡ ਰਿਕਾਰਡ ਬਣਾਏ ਸੁਰਿੰਦਰ ਸਿੰਘ ਅਜ਼ਾਦ ਨੇ
ਸਮੂਹ ਇਲਕਟ੍ਰੋਨਿਕ ਮੀਡਿਆ ਤੇ ਪ੍ਰਿੰਟ ਮੀਡਿਆ ਦਾ ਕੀਤਾ ਧੰਨਵਾਦ
ਅੰਮ੍ਰਿਤਸਰ , 20 ਮਈ 2025-ਦੁਨੀਆ ਭਰ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਸਨੀਕ ਸੁਰਿੰਦਰ ਸਿੰਘ ਆਜ਼ਾਦ ਨੇ ਆਪਣੇ ਕੈਰੀਅਰ ਦੇ ਵਿੱਚ 1990 ਦੇ ਵਿੱਚ ਆਪਣਾ ਪਹਿਲਾ ਵਰਲਡ ਰਿਕਾਰਡ ਬਣਾਉਣ ਵਾਲੇ ਸੁਰਿੰਦਰ ਸਿੰਘ ਅਜ਼ਾਦ ਹੁਣ ਤੱਕ ਵੱਖ-ਵੱਖ ਕੈਟਾਗਰੀਆਂ ਵਿੱਚ ਲਗਭਗ 16 ਲਿਮਕਾ ਬੁੱਕ ਵਿੱਚ ਆਪਣਾ ਵਿਸ਼ਵ ਰਿਕਾਰਡ ਬਣਾ ਚੁੱਕੇ ਹਨ ਤੇ ਆਉਣ ਵਾਲੇ ਸਮੇਂ ਵਿੱਚ 17 ਹੋਰ ਰਿਕਾਰਡ ਬਣਾਉਣ ਦਾ ਦਾਵਾ ਵੀ ਕਰ ਰਹੇ ਹਨ ਜੋ ਅਜੇ ਨਹੀਂ ਆਏ ! ਸੁਰਿੰਦਰ ਸਿੰਘ ਆਜ਼ਾਦ ਦੀ ਉਮਰ ਭਾਵੇਂ ਵਧ ਰਹੀ ਹੈ ਪਰ ਉਸ ਦੇ ਨਾਲ ਨਾਲ ਉਨ੍ਹਾਂ ਦੇ ਵਰਲਡ ਰਿਕਾਰਡ ਬਣਾਉਣ ਦਾ ਜਜ਼ਬਾ ਹੋਰ ਵੀ ਵਧਦਾ ਜਾ ਰਿਹਾ ਹੈ।
ਗੱਲਬਾਤ ਦੇ ਦੌਰਾਨ ਸੁਰਿੰਦਰ ਸਿੰਘ ਆਜ਼ਾਦ ਨੇ ਦੱਸਿਆ ਕਿ ਮੇਰਾ 1990 ਦੇ ਵਿੱਚ ਪਹਿਲਾ ਵਿਸ਼ਵ ਰਿਕੋਰਡ ਬਣਿਆ ਸੀ ਪਰ ਮੇਰੀਆਂ ਅਖਬਾਰਾਂ ਦੇ ਵਿੱਚ ਖ਼ਬਰਾਂ 1971 ਤੋਂ ਸ਼ੁਰੂ ਹੋਈਆ ਹਨ ਪਰ ਮੈਂ ਆਪਣੇ ਜਜਬੇ ਨੂੰ ਕਦੇ ਖਤਮ ਨਹੀਂ ਹੋਣ ਦਿੱਤਾ ਅਤੇ ਮੇਰੀ ਸ਼ੁਰੂ ਤੋਂ ਇਹੀ ਕੋਸ਼ਿਸ਼ ਸੀ ਕਿ ਕੁਝ ਵੱਖਰੇ ਢੰਗ ਦੇ ਨਾਲ ਦੁਨੀਆ ਦੇ ਵਿੱਚ ਪ੍ਰਸਿੱਧ ਹੋਣਾ ਹੈ ਜਿਸ ਨਾਲ ਮੇਰੇ ਅੰਮ੍ਰਿਤਸਰ ਪੰਜਾਬ ਸਗੋ ਮੇਰੇ ਭਾਰਤ ਦਾ ਨਾਮ ਹੋਰ ਉੱਚਾ ਹੋਵੇ ਇਹੀ ਸੋਚ ਦੇ ਨਾਲ ਮੈਂ ਭਾਵੇ ਹੁਣ 84 ਸਾਲ ਦੀ ਉਮਰ ਦਾ ਹੋ ਚੁੱਕਾ ਹਾ ਪਰ ਮੇਰਾ ਜਜ਼ਬਾ ਅਜੇ ਵੀ 30-35 ਸਾਲ ਦੇ ਨੌਜਵਾਨ ਵਰਗਾ ਹੈ ਮੈਂ ਹਰ ਰੋਜ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਹਰ ਤਰਾਂ ਦੇ ਯਤਨ ਕਰਦਾ ਰਹਿੰਦਾ ਹੈ ਕਿਉਂਕਿ ਮੇਰੀ ਪ੍ਰਸਿੱਧੀ ਮੇਰੇ ਇਸ ਸ਼ਰੀਰ ਤੋਂ ਹੀ ਹੋਈ ਹੈ !
ਸੁਰਿੰਦਰ ਆਜ਼ਾਦ ਨੇ ਦੱਸਿਆ ਕਿ ਮੈਂ ਕਸਟਮ ਦੇ ਵਿੱਚ ਬਤੋਰ ਸੀਨੀਅਰ ਅਧਿਕਾਰੀ ਦੇ ਤੋਰ ਤੇ ਨੌਕਰੀ ਕਰਦਾ ਸੀ ਜਿਸ ਤੋਂ ਮੈਂ ਕਾਫੀ ਸਾਲ ਪਹਿਲੇ ਆਪਣੀ ਸੇਵਾ ਤੋਂ ਮੁਕਤ ਹੋ ਚੁੱਕਾ ਹਾ ਪਰ ਮੇਰੇ ਮਹਿਕਮੇ ਦੇ ਵਿੱਚ ਸਾਰੇ ਅਜੇ ਵੀ ਮੇਰਾ ਸਤਿਕਾਰ ਕਰਦੇ ਹਨ ਅਤੇ ਸੈਂਟਰਲ ਅਕਸਾਈਜ਼ ਐਂਡ ਕਸਟਮ ਵੈੱਲਫੇਅਰ ਐਸੋਸੀਏਸ਼ਨ ਚੰਡੀਗਡ਼੍ਹ ਵਲੋਂ ਇਕ ਪ੍ਰੋਗਰਾਮ ਦੇ ਦੌਰਾਨ ਕਸਟਮ ਆਫ ਡਾਇਮੰਡ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ ਅਤੇ ਮੇਰੇ ਹੀ ਵਿਭਾਗ ਕਸਟਮ ਅਤੇ ਐਕਸਾਈਜ਼ ਦੇ ਵਿੱਚੋਂ ਰਿਟਾਇਰ ਹੋਏ ਅਫ਼ਸਰਾਂ ਨੇ ਜਿੱਥੇ ਮੇਰੇ ਇਸ ਕੰਮਾਂ ਦੀ ਤਾਰੀਫ਼ ਕਰਦੇ ਹਨ ਉਸ ਦੇ ਨਾਲ ਨਾਲ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਲਈ ਦੇ ਲਈ ਦੁਆਵਾਂ ਦਿੰਦੇ ਹਨ ਉਨ੍ਹਾਂ ਦੱਸਿਆ ਕਿ ਤਕਰੀਬਨ 54 ਸਾਲ ਤੋਂ ਵੱਧ ਉਹ ਲਗਾਤਾਰ ਸੰਸਾਰ ਭਰ ਦੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਨਜ਼ਰ ਆ ਰਹੇ ਹਨ ਇਹ ਵੀ ਮੇਰਾ ਇੱਕ ਵਰਲਡ ਰਿਕਾਰਡ ਹੈ ਆਉਣ ਵਾਲੇ ਸਮੇਂ ਦੇ ਦੌਰਾਨ ਉਹ ਆਪਣੇ ਹੋਰ ਵੀ ਵਰਲਡ ਰਿਕਾਰਡ ਬਣਾ ਕੇ ਆਪਣੀ ਇੱਕ ਵੱਖਰੀ ਪਹਿਚਾਣ ਬਨਾਉਣਾ ਚਾਹੁੰਦੇ ਹਨ ਉਨ੍ਹਾਂ ਦੱਸਿਆ ਕਿ ਭਾਵੇਂ ਮੇਰੇ 16 ਵਰਲਡ ਰਿਕਾਰਡ ਬਣ ਚੁੱਕੇ ਹਨ ਪਰ ਇਸ ਤੋਂ ਜ਼ਿਆਦਾ ਜਿਹੜੇ ਨਵੇਂ ਆ ਰਹੇ ਹਨ ਉਹ ਵੀ ਜਲਦੀ ਆਪਣੇ ਚਾਹੁਣ ਵਾਲਿਆਂ ਦੇ ਰੂਬਰੂ ਕਰਨਗੇ ਅਤੇ ਵਰਲਡ ਦੀਆਂ ਬਹੁਤ ਇਸ ਤਰ੍ਹਾਂ ਦੀਆਂ ਸੰਸਥਾਵਾਂ ਹਨ ਜਿੱਥੋਂ ਉਨ੍ਹਾਂ ਨੂੰ ਪ੍ਰਸੰਸਾ ਦੇ ਸਨਮਾਨ ਚਿੰਨ੍ਹ ਮਿਲ ਰਹੇ ਹਨ ।