ਕੀਮੋਥਰੈਪੀ ਨਾਲ ਹੋਣ ਵਾਲੇ ਵਾਲਾਂ ਦੇ ਨੁਕਸਾਨ ਸਬੰਧੀ ਵਾਲ ਦਾਨ ਕਰਨ ਲਈ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 21 ਮਈ 2025 : ਸਥਾਨਕ ਏਮਜ ਬਠਿੰਡਾ ਵਿੱਚ ਅੱਜ ਰੈਡੀਸਨ ਆਨਕੋਲਜੀ ਡਿਪਾਰਟਮੈਂਟ ਨੇ ਕੀਮੋਥਰੈਪੀ ਨਾਲ ਹੋਣ ਵਾਲੇ ਵਾਲਾਂ ਦੀ ਨੁਕਸਾਨ ਸਬੰਧੀ ਵਾਲ ਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲਗਭਗ 50 ਲੋਕ ਜਿਨਾਂ ਵਿੱਚ ਡਾਕਟਰ, ਨਰਸਿੰਗ ਸਟਾਫ਼ ਅਤੇ ਬਠਿੰਡਾ ਸ਼ਹਿਰ ਦੇ ਵਾਸੀ ਵੀ ਸ਼ਾਮਿਲ ਸਨ। ਇਸ ਦੌਰਾਨ ਡਾਕਟਰਾਂ ਨੇ ਮਰੀਜ਼ਾਂ ਦੇ ਲਈ ਸਕਿਟ, ਡਾਂਸ, ਸੱਭਿਆਚਾਰ ਪ੍ਰੋਗਰਾਮ ਵੀ ਕਰਵਾਇਆ ਜਿਸ ਨਾਲ ਮਰੀਜ਼ਾਂ ਤੇ ਹੌਸਲਾ ਅਫਜਾਈ ਕੀਤੀ ਅਤੇ ਉਹਨਾਂ ਨੇ ਪ੍ਰੋਗਰਾਮ ਦਾ ਆਨੰਦ ਮਾਣਿਆ।
ਮੌਕੇ ਕਾਰਜਕਾਰੀ ਨਿਰਦੇਸ਼ਕ ਪ੍ਰੋ. ਮੀਨੂ ਸਿੰਘ ਨੇ ਕਿਹਾ ਕਿ ਇਹ ਆਪਣੇ ਆਪ ਵਿੱਚ ਪਹਿਲਾ ਅਤੇ ਅਨੋਖਾ ਪ੍ਰੋਗਰਾਮ ਹੈ ਅਤੇ ਅਜਿਹਾ ਪ੍ਰੋਗਰਾਮ ਹੋਰ ਕਿਸੇ ਵੀ ਹਸਪਤਾਲ ਵਿੱਚ ਅਜੇ ਤੱਕ ਨਹੀਂ ਦੇਖਿਆ ਗਿਆ। ਇਸ ਪ੍ਰੋਗਰਾਮ ਵਿੱਚ ਸ੍ਰੀਮਤੀ ਕਿਰਨ ਸਿੰਘ, ਰੈਡੀਏਸਨ ਆਨਕਲੋਜੀ ਦੀ ਪ੍ਰੋਫੈਸਰ ਅਤੇ ਹੈਡ ਡਾਕਟਰ ਅਨਿਲ ਗੋਇਲ, ਅਡੀਸ਼ਨਲ ਪ੍ਰੋਫੈਸਰ ਡਾਕਟਰ ਸਪਨਾ ਭੱਟੀ ਅਤੇ ਅਡੀਸ਼ਨਲ ਪ੍ਰੋਫੈਸਰ ਡਾਕਟਰ ਰੋਹਿਤ ਨੇ ਮੁੱਖ ਭੂਮਿਕਾ ਨਿਭਾਈ।