ਸਤਲੁਜ ਦਰਿਆ ਦੀ ਸਫਾਈ ਕਰ ਰਹੀ ਕੰਪਨੀ ਉਡਾ ਰਹੀ ਕਾਨੂੰਨ ਦੀਆਂ ਧੱਜੀਆਂ; ਆਪਣੀਆਂ ਗੱਡੀਆਂ ਲੰਘਾਉਣ ਲਈ ਪੁਲ ਦੇ ਥੱਲੇ ਪਾਣੀ ਦੇ ਵਾਹਅ ਨੂੰ ਲਗਾਈ ਰੋਕ
ਦੀਪਕ ਜੈਨ
ਜਗਰਾਓ, 19 ਸਤੰਬਰ 2026- ਦਰਿਆ ਸਤਲੁਜ ਦੇ ਜਗਰਾਉਂ-ਜਲੰਧਰ ਸੜਕ ‘ਤੇ ਬਣੇ ਪੁਲ ਤੋਂ ਕੁਝ ਹੀ ਮੀਟਰ ਦੀ ਦੂਰੀ ‘ਤੇ ਦਰਿਆ ਦੀ ਸਫਾਈ (ਡੀਸਿਲਟਿੰਗ) ਦੀ ਆੜ• ਹੇਠ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰ ਰਹੀ ਐਮ.ਕੇ.ਸੀ. ਕੰਪਨੀ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਆਪਣੀ ਮਨਮਰਜੀ ਨਾਲ ਪਾਣੀ ਦੇ ਵਹਾਅ ਨੂੰ ਰੋਕਿਆ ਜਾ ਰਿਹਾ ਹੈ| ਭਾਵੇਂ ਕਿ ਫਲੱਡ ਸੀਜਨ ਹੋਣ ਕਾਰਨ 3 ਮਹੀਨੇ ਲਈ ਮਾਈਨਿੰਗ ਤੇ ਪੂਰੀ ਤਰ•ਾਂ ਰੋਕ ਲੱਗੀ ਹੋਈ ਹੈ ਪ੍ਰੰਤੂ ਐਮ.ਕੇ. ਕੰਪਨੀ ਵੱਲੋਂ ਲਗਤਾਰ ਦਰਿਆ ਦੀ ਸਫਾਈ ਦੇ ਨਾਮ ਤੇ ਦਰਿਆ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਕੇ ਨਾਲ ਲਗਦੇ ਇਲਾਕਿਆਂ ਨੂੰ ਖਤਰੇ ਵਿੱਚ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ|
ਦਰਿਆ ਸਤਲੁਜ ’ਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਦਾ ਵਹਾਅ ਕੰਪਨੀ ਵੱਲੋਂ ਕੀਤੀ ਜਾ ਰਹੀ ਮਾਈਨਿੰਗ ਦੇ ਰਸਤੇ ਵਿੱਚ ਆ ਜਾਣ ਤੇ ਕੰਪਨੀ ਨੇ ਆਪਣੇ ਵਾਹਨ ਲੰਘਾਉਣ ਦੇ ਮਨਸ਼ੇ ਨਾਲ ਇਸ ਰਸਤੇ ‘ਤੇ ਸੀਮੈਂਟ ਵਾਲੇ ਵੱਡੇ ਪਾਈਪ ਦੱਬ ਕੇ ਰਸਤਾ ਬਣਾ ਲਿਆ ਗਿਆ| ਕੰਪਨੀ ਵੱਲੋਂ ਬਣਾਇਆ ਆਰਜੀ ਪੁਲ ਜੋ ਕਿ ਜਲੰਧਰ-ਜਗਰਾਉਂ ਸੜਕ ਤੇ ਬਣੇ ਮੇਨ ਪੁਲ ਦੇ ਥੱਲੇ ਹੈ| ਜੋ ਕਿ ਪਾਣੀ ਦਾ ਪੱਧਰ ਵਧਣ ਤੇ ਇੱਥੇ ਜਮਾਂ ਹੋਇਆ ਪਾਣੀ ਪੁਲ ਦੀਆਂ ਨੀਹਾਂ ਨੂੰ ਖੋਰਾ ਲਗਾਉਣ ਦੇ ਨਾਲ-ਨਾਲ ਧੁੱਸੀ ਬੰਨ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ| ਜਦੋਂ ਪੱਤਰਕਾਰਾਂ ਦੀ ਟੀਮ ਜਾ ਕੇ ਮੌਕਾ ਦੇਖਿਆ ਤਾਂ ਉੱਥੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਉਥੇ ਮੌਜ਼ੂਦ ਨਹੀਂ ਸੀ ਜਦਕਿ ਕੰਪਨੀ ਦੇ ਕਰਿੰਦੇ ਵਧੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਲੱਗੇ ਹੋਏ ਸਨ| ਇਸ ਮੌਕੇ ਪੁਲ ਦੇ ਹੇਠਾਂ ਉਹਨਾਂ ਵੱਲੋਂ ਵੱਡੀ ਗਿਣਤੀ ਵਿੱਚ ਪੋਕਲਾਈਨ ਮਸ਼ੀਨਾਂ ਅਤੇ ਹੋਰ ਮਸ਼ੀਨਰੀ ਵੀ ਇਕੱਤਰ ਕੀਤੀ ਹੋਈ ਸੀ|
ਦੂਜੇ ਪਾਸੇ ਇਸ ਦਰਿਆ ਦੀ ਸਫਾਈ ਦੇ ਨਾਂ ‘ਤੇ ਹੋ ਰਹੀ ਮਾਈਨਿੰਗ ਵਾਲੇ ਰਕਬੇ ਤੇ ਆਪਣਾ ਦਾਅਵਾ ਕਰਦਿਆਂ ਹਜਾਰਾ ਸਿੰਘ ਵਾਸੀ ਮੱਧੇਪੁਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਜ਼ਾਰਾ ਸਿੰਘ ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ ਵੱਲੋਂ ਮਾਨਯੋਗ ਹਾਈਕੋਰਟ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ‘ਤੇ 30 ਸਤੰਬਰ 26 ਤੱਕ ਕੰਪਨੀ ਨੂੰ ਡੀਸਿਲਟਿੰਗ ਕਰਨ ‘ਤੇ ਰੋਕ ਲਗਾ ਕੇ ਕੰਪਨੀ ਕੋਲੋਂ ਹੋਰ ਸਬੂਤ ਮੰਗੇ ਗਏ ਹਨ| ਪਰ ਇਸ ਦੇ ਬਾਵਜੂਦ ਵੀ ਕੰਪਨੀ ਵੱਲੋਂ ਇੱਥੋਂ ਦਰਿਆ ਦੀ ਸਫਾਈ ਦੇ ਨਾਮ ਤੇ ਮਾਈਨਿੰਗ ਕਰਨ ਦਾ ਧੱਦਾ ਬੇ-ਰੋਕ ਜਾਰੀ ਹੈ| ਉਨ•ਾਂ ਇਹ ਵੀ ਆਖਿਆ ਕਿ ਇਸ ਸਮੇਂ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਸਾਡੀ ਗੱਲ ਨਹੀਂ ਮੰਨ ਰਿਹਾ| ਇਸ ਸੰਬੰਧੀ ਜਦੋਂ ਡਰੇਨਜ਼ ਵਿਭਾਗ ਦੇ ਸੰਬੰਧਿਤ ਐਸ.ਡੀ.ਓ. ਨਾਲ ਮੋਬਾਇਲ ਫੋਨ ‘ਤੇ ਗੱਲ ਕਰਨ ਦੀ ਕੋਸ਼ਿਸ ਕੀਤੀ ਪਰ ਉਨਾਂ ਨੇ ਫੋਨ ਨਹੀਂ ਚੁੱਕਿਆ| ਜਿਸ ਤੋਂ ਜਾਪਦਾ ਹੈ ਕਿ ਕੰਪਨੀ ਵੱਲੋਂ ਸ਼ਰੇਆਮ ਉਡਾਈਆਂ ਜਾ ਰਹੀਆਂ ਕਾਨੂੰਨ ਦੀਆਂ ਧੱਜੀਆਂ ਤੋਂ ਡਰੇਨਜ਼ ਵਿਭਾਗ ਆਪਣੀ ਅੱਖਾਂ ਜਾਣਬੁੱਝ ਕੇ ਬੰਦ ਕਰੀ ਬੈਠਾ ਹੈ|