ਪੰਜਾਬ 'ਚ 2027 ਦੀਆਂ ਚੋਣਾਂ ਲਈ 'ਆਪ' ਦਾ ਬਿਗੁਲ: CM Mann ਮਾਨ ਲੁਧਿਆਣਾ ਤੋਂ ਕਰਨਗੇ ਮੁਹਿੰਮ ਦੀ ਸ਼ੁਰੂਆਤ
Ravi Jakhu
ਲੁਧਿਆਣਾ, 19 ਸਤੰਬਰ, 2026 — ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਤੋਂ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕਰਨਗੇ। ਪਾਰਟੀ ਵੱਲੋਂ ਚੋਣਾਂ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਇੱਕ ਵਿਆਪਕ ਰਣਨੀਤੀ ਤਿਆਰ ਕੀਤੀ ਗਈ ਹੈ।
ਇਸ ਰਣਨੀਤੀ ਦੇ ਹਿੱਸੇ ਵਜੋਂ, 20 ਸਤੰਬਰ ਤੋਂ ਧੂਰੀ ਵਿਖੇ 'ਆਪ' ਦੀ ਵਿਸ਼ੇਸ਼ ਘਰ-ਘਰ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਵੱਡੇ ਪ੍ਰਚਾਰ ਅਭਿਆਨ ਵਿੱਚ ਲਗਭਗ 2.5 ਲੱਖ 'ਆਪ' ਵਲੰਟੀਅਰ ਹਿੱਸਾ ਲੈਣਗੇ, ਜੋ ਸੂਬੇ ਦੇ ਘਰ-ਘਰ ਜਾ ਕੇ ਜਨਤਾ ਨੂੰ ਮਾਨ ਸਰਕਾਰ ਦੇ 4.5 ਸਾਲਾਂ ਦੇ ਕਾਰਜਕਾਲ ਦੀਆਂ ਪ੍ਰਮੁੱਖ ਪ੍ਰਾਪਤੀਆਂ ਅਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦੇਣਗੇ।
- Download Babushahi App
-
-