ਤਾਤਿਆਨਾ ਮੈਕਫੈਡਨ: ਪਹੀਆਂ ’ਤੇ ਦੌੜਦੀ ਉਹ ਚੈਂਪੀਅਨ, ਜਿਸ ਨੇ ਮੁਸ਼ਕਲਾਂ ਨੂੰ ਆਪਣੀ ਤਾਕਤ ਬਣਾ ਲਿਆ
---ਅਨਾਥ ਆਸ਼ਰਮ ਤੋਂ ਪੈਰਾਲੰਪਿਕ ਮਹਾਨਾਇਕਾ ਤੱਕ—ਤਾਤਿਆਨਾ ਦੀ ਕਹਾਣੀ ਹੌਸਲੇ ਦੀ ਮਿਸਾਲ
ਸੁਖਮਿੰਦਰ ਭੰਗੂ
ਅਮਰੀਕਾ ਦੀ ਮਹਾਨ ਵ੍ਹੀਲਚੇਅਰ ਰੇਸਰ ਤਾਤਿਆਨਾ ਮੈਕਫੈਡਨ ਦਾ ਜੀਵਨ ਇਸ ਗੱਲ ਦੀ ਸ਼ਾਨਦਾਰ ਮਿਸਾਲ ਹੈ ਕਿ ਹਾਲਾਤ ਇਨਸਾਨ ਦੀ ਮੰਜ਼ਿਲ ਤੈਅ ਨਹੀਂ ਕਰਦੇ। ਰੂਸ ਦੇ ਸੇਂਟ ਪੀਟਰਜ਼ਬਰਗ ਵਿੱਚ 21 ਅਪ੍ਰੈਲ 1989 ਜਨਮੀ ਤਾਤਿਆਨਾ ਨੂੰ spina bifida ਨਾਲ ਜਨਮ ਹੋਇਆ। ਜੀਵਨ ਦੇ ਪਹਿਲੇ ਛੇ ਸਾਲ ਉਸ ਨੇ ਰੂਸ ਦੇ ਇੱਕ ਅਨਾਥ ਆਸ਼ਰਮ ਵਿੱਚ ਬਿਤਾਏ ਅਤੇ ਛੇ ਸਾਲ ਦੀ ਉਮਰ ਵਿੱਚ ਅਮਰੀਕੀ ਪਰਿਵਾਰ ਨੇ ਉਸ ਨੂੰ ਗੋਦ ਲਿਆ।
ਅੱਜ ਉਹ ਪੈਰਾ ਐਥਲੈਟਿਕਸ ਦੀਆਂ ਸਭ ਤੋਂ ਸਫਲ ਵ੍ਹੀਲਚੇਅਰ ਰੇਸਰਾਂ ਵਿੱਚ ਸ਼ੁਮਾਰ ਹੁੰਦੀ ਹੈ।
ਰੀਓ 2016 ਪੈਰਾਲੰਪਿਕਸ ਵਿੱਚ ਮੈਕਫੈਡਨ ਨੇ ਆਪਣੇ ਸਾਰੇ ਛੇ ਵਿਅਕਤੀਗਤ ਮੁਕਾਬਲਿਆਂ ਵਿੱਚ ਤਮਗਾ ਜਿੱਤਿਆ—4 ਸੋਨੇ ਅਤੇ 2 ਚਾਂਦੀ ਦੇ ਤਮਗਾ ਸ਼ਾਮਿਲ ਹਨ।
ਮੁਕਾਬਲਾ ਨਤੀਜਾ
100 ਮੀਟਰ T54 ਚਾਂਦੀ,400 ਮੀਟਰ T54 ਸੋਨਾ 800 ਮੀਟਰ T54 ਸੋਨਾ,1500 ਮੀਟਰ T54 ਸੋਨਾ 5000 ਮੀਟਰ T54 ਸੋਨਾ
ਮੈਰਾਥਨ T54 ਚਾਂਦੀ ਤਮਗਾ ਪ੍ਰਾਪਤ ਕੀਤੇ।
ਉਸਨੇ 11 ਸਤੰਬਰ 2016 ਨੂੰ 400 ਮੀਟਰ T54 ਦਾ ਸੋਨਾ ਜਿੱਤਿਆ ਸੀ।
ਸੰਘਰਸ਼ ਤੋਂ ਸਫਲਤਾ ਤੱਕ
ਤਾਤਿਆਨਾ ਨੇ ਬਚਪਨ ਵਿੱਚ ਤੈਰਾਕੀ, ਜਿਮਨਾਸਟਿਕਸ, ਵ੍ਹੀਲਚੇਅਰ ਬਾਸਕਟਬਾਲ ਅਤੇ ਹੋਰ ਖੇਡਾਂ ਅਜ਼ਮਾਈਆਂ। ਆਖ਼ਰਕਾਰ ਵ੍ਹੀਲਚੇਅਰ ਰੇਸਿੰਗ ਉਨ੍ਹਾਂ ਦੀ ਪਛਾਣ ਬਣ ਗਈ। ਉਨ੍ਹਾਂ ਦੀ ਬਾਂਹਾਂ ਦੀ ਤਾਕਤ ਅਤੇ ਰੇਸਿੰਗ ਦੀ ਗਤੀ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਵਿਲੱਖਣ ਖਿਡਾਰਨ ਬਣਾਇਆ।
ਸਿਰਫ਼ 15 ਸਾਲ ਦੀ ਉਮਰ ਵਿੱਚ 2004 ਏਥਨਜ਼ ਪੈਰਾਲੰਪਿਕਸ ਵਿੱਚ ਡੈਬਿਊ ਕਰਕੇ ਉਨ੍ਹਾਂ ਨੇ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ। 2008 ਬੀਜਿੰਗ ਵਿੱਚ ਚਾਰ ਹੋਰ ਤਮਗੇ ਮਿਲੇ, ਜਦਕਿ ਲੰਡਨ 2012 ਵਿੱਚ ਉਨ੍ਹਾਂ ਨੇ ਤਿੰਨ ਸੋਨੇ ਸਮੇਤ ਚਾਰ ਤਮਗੇ ਜਿੱਤੇ।
2013—ਇਤਿਹਾਸਕ ਸਾਲ
2013 ਵਿੱਚ ਮੈਕਫੈਡਨ ਨੇ ਇੱਕ ਹੀ World Para Athletics Championships ਵਿੱਚ ਛੇ ਸੋਨੇ ਦੇ ਤਮਗੇ ਜਿੱਤ ਕੇ ਇਤਿਹਾਸ ਰਚਿਆ। ਉਹ ਇਸ ਉਪਲਬਧੀ ਨੂੰ ਹਾਸਲ ਕਰਨ ਵਾਲੀ ਪਹਿਲੀ ਪੈਰਾ ਐਥਲੀਟ ਬਣੀ।
ਇਸੇ ਸਾਲ ਉਨ੍ਹਾਂ ਨੇ ਲੰਡਨ, ਬੋਸਟਨ, ਸ਼ਿਕਾਗੋ ਅਤੇ ਨਿਊਯਾਰਕ—ਚਾਰੋਂ World Major Marathons ਦੀ wheelchair category ਜਿੱਤ ਕੇ ਮੈਰਾਥਨ Grand Slam ਵੀ ਪੂਰਾ ਕੀਤਾ। ਉਹ ਇਹ ਕਾਰਨਾਮਾ ਕਰਨ ਵਾਲੀ ਪਹਿਲੀ athlete ਬਣੀ।
ਸਿਰਫ਼ ਗਰਮੀਆਂ ਦੀ ਖਿਡਾਰਨ ਨਹੀਂ
ਮੈਕਫੈਡਨ ਨੇ 2014 ਸੋਚੀ Winter Paralympics ਵਿੱਚ ਵੀ ਹਿੱਸਾ ਲਿਆ ਅਤੇ cross-country skiing ਵਿੱਚ ਚਾਂਦੀ ਜਿੱਤੀ। ਇਸ ਤਰ੍ਹਾਂ ਉਹ ਗਰਮੀਆਂ ਅਤੇ ਸਰਦੀਆਂ ਦੋਵਾਂ ਪੈਰਾਲੰਪਿਕ ਖੇਡਾਂ ਵਿੱਚ ਤਮਗਾ ਜਿੱਤਣ ਵਾਲੀਆਂ ਵਿਲੱਖਣ ਖਿਡਾਰਨਾਂ ਵਿੱਚ ਸ਼ਾਮਲ ਹੋ ਗਈ।
ਪੜ੍ਹਾਈ ਅਤੇ ਖੇਡਾਂ ਤੋਂ ਬਾਹਰ ਦੀ ਲੜਾਈ
ਤਾਤਿਆਨਾ ਨੇ University of Illinois ਤੋਂ Human Development and Family Studies ਦੀ ਪੜ੍ਹਾਈ ਕੀਤੀ। ਉਹ ਆਪਣੀ ਭੈਣ Hannah ਨਾਲ ਵੀ wheelchair racing ਵਿੱਚ ਜੁੜੀ ਰਹੀ; ਦੋਵੇਂ ਭੈਣਾਂ ਨੇ 2012 ਵਿੱਚ ਇੱਕੋ ਪੈਰਾਲੰਪਿਕਸ ਵਿੱਚ ਹਿੱਸਾ ਲੈ ਕੇ ਵੀ ਇਤਿਹਾਸ ਬਣਾਇਆ।
ਉਹ ਸਿਰਫ਼ ਖਿਡਾਰਨ ਹੀ ਨਹੀਂ, ਸਗੋਂ disability rights ਲਈ ਵੀ ਸਰਗਰਮ ਰਹੀ। ਵਿਦਿਆਰਥੀਆਂ ਨੂੰ ਖੇਡਾਂ ਵਿੱਚ ਬਰਾਬਰ ਮੌਕੇ ਦੇਣ ਲਈ ਉਸ ਦੀ ਕਾਨੂੰਨੀ ਲੜਾਈ ਨੇ Maryland ਵਿੱਚ disability athletics equity ਨਾਲ ਸਬੰਧਤ ਕਾਨੂੰਨ ਬਣਾਉਣ ਵਿੱਚ ਯੋਗਦਾਨ ਪਾਇਆ।

-
ਸੁਖਮਿੰਦਰ ਭੰਗੂ , writer
bhangoo1164@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.