ਸਪਤ ਸਿੰਧੂ ਦੀ ਇਤਿਹਾਸਕਾਰੀ ਵਿੱਚ ਹਰਭਜਨ ਸਿੰਘ ਸੇਲਬਰਾਹ ਦਾ ਵੱਡਾ ਯੋਗਦਾਨ: ਹਰਿਆਣਾ ਸਾਹਿਤ ਅਕਾਦਮੀ ਵੱਲੋਂ ਕੀਤਾ ਗਿਆ ਸਨਮਾਨਿਤ
ਪੰਚਕੂਲਾ/ਚੰਡੀਗੜ੍ਹ, 18 ਸਤੰਬਰ, 2026 — ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ, ਪੰਚਕੂਲਾ ਵੱਲੋਂ ਅਕਾਦਮੀ ਭਵਨ ਦੇ ਮਹਾਰਾਜਾ ਦਾਹਿਰਸੇਨ ਸਭਾਗਾਰ ਵਿਖੇ ਇੱਕ ਦਿਨਾ ਰਾਸ਼ਟਰੀ ਸੰਗੋਸ਼ਠੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਪਤ ਸਿੰਧੂ ਦੀ ਇਤਿਹਾਸਕਾਰੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੇਲਬਰਾਹ ਦੇ ਨਿਵਾਸੀ ਅਤੇ ਸੇਵਾਮੁਕਤ ਅਧਿਆਪਕ ਹਰਭਜਨ ਸਿੰਘ ਸੇਲਬਰਾਹ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ 'ਵੰਦੇ ਮਾਤਰਮ' ਨਾਲ ਹੋਈ। ਪ੍ਰੋਗਰਾਮ ਵਿੱਚ ਅਕਾਦਮੀ ਦੇ ਕਾਰਜਕਾਰੀ ਉਪ-ਪ੍ਰਧਾਨ ਡਾ. ਕੁਲਦੀਪ ਚੰਦ ਅਗਨੀਹੋਤਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਮਨਜੀਤ ਸਿੰਘ, ਡਾ. ਜਗਪਾਲ ਸਿੰਘ ਅਤੇ ਡਾ. ਜਸਵੰਤ ਸਿੰਘ ਨੇ ਮੁੱਖ ਬੁਲਾਰਿਆਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ-ਪਿੰਡ ਜਾ ਕੇ ਮੌਖਿਕ ਪਰੰਪਰਾਵਾਂ, ਹਰਿਦੁਆਰ ਦੇ ਪੰਡਤਾਂ ਦੀਆਂ ਵੰਸ਼ਾਵਲੀਆਂ ਅਤੇ ਇਤਿਹਾਸਕਾਰ ਡਾ. ਗੰਡਾ ਸਿੰਘ ਦੇ ਸਰੋਤਾਂ ਦੀ ਮਦਦ ਨਾਲ ਮਾਲਵਾ ਖੇਤਰ ਦਾ ਸਮਾਜਿਕ ਅਤੇ ਸੰਸਕ੍ਰਿਤਕ ਇਤਿਹਾਸ ਇਕੱਠਾ ਕੀਤਾ। ਇਸ ਮੌਕੇ Babushahi.com ਦੇ ਐਡੀਟਰ ਬਲਜੀਤ ਬੱਲੀ ਨੇ ਹਰਭਜਨ ਸਿੰਘ ਵੱਲੋਂ 12 ਸਾਲਾਂ ਦੀ ਕਰੜੀ ਮਿਹਨਤ ਨਾਲ ਬਠਿੰਡਾ ਜ਼ਿਲ੍ਹੇ ਦੇ 284 ਪਿੰਡਾਂ ਦਾ ਇਤਿਹਾਸ ਖੋਜ ਕੇ ਪੁਸਤਕ ਰੂਪ ਵਿੱਚ ਤਿਆਰ ਕਰਨ ਦੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਅਫ਼ਸੋਸ ਜਤਾਇਆ ਕਿ ਪੰਜਾਬ ਸਰਕਾਰ ਜਾਂ ਇੱਥੋਂ ਦੀਆਂ ਅਕਾਦਮੀਆਂ ਨੇ ਅਜੇ ਤੱਕ ਉਨ੍ਹਾਂ ਦੇ ਇਸ ਵੱਡੇ ਯੋਗਦਾਨ ਨੂੰ ਮਾਨਤਾ ਨਹੀਂ ਦਿੱਤੀ, ਜਦਕਿ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਪਹਿਲ ਦੇ ਕੇ ਸਨਮਾਨਿਤ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਇਤਿਹਾਸਕ ਖੋਜ ਨੂੰ ਸਕੂਲਾਂ ਅਤੇ ਕਾਲਜਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
.jpg)
- Download Babushahi App
-
-