ਜਿਲਾ ਸਿਹਤ ਸੁਸਾਇਟੀ ਦੀ ਮੀਟਿੰਗ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਤ ਕਰਨ ਤੇ ਦਿੱਤਾ ਜ਼ੋਰ
ਮੱਛਰ ਜਨਿਤ ਰੋਗਾਂ ਦੀ ਰੋਕਥਾਮ ਬਾਰੇ ਦਿੱਤੀਆਂ ਹਿਦਾਇਤਾਂ
ਰੋਹਿਤ ਗੁਪਤਾ
ਗੁਰਦਾਸਪੁਰ 24 ਅਗਸਤ
ਜਿਲਾ ਸਿਹਤ ਸੁਸਾਇਟੀ ਦੀ ਮੀਟਿੰਗ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫਤਰ ਵਿਖੇ ਹੋਈ।
ਇਸ ਮੌਕੇ ਸਿਵਲ ਸਰਜਨ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਲਾ ਗੁਰਦਾਸਪੁਰ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਵੇ। ਜਿਲਾ ਅਤੇ ਸਬ ਡਵੀਜ਼ਨਲ ਹਸਪਤਾਲ਼ ਦੇ ਨਾਲ ਹੀ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ। ਜਿਲਾ ਹਸਪਤਾਲ਼ ਵਿੱਚ ਆਈਸੀਯੂ ਫੇਸਿਲਟੀ ਨੂੰ ਬਿਹਤਰ ਕੀਤਾ ਜਾਵੇ। ਸਮੂਹ ਬਲਾਕ ਪ੍ਰਾਇਮਰੀ ਹੈਲਥ ਯੂਨਿਟ ਤੇ ਜਰੂਰ ਪ੍ਰਬੰਧ ਕੀਤੇ ਜਾਣ।
ਸਿਵਲ ਸਰਜਨ ਨੇ ਕਿਹਾ ਕਿ ਏਨਾ ਦਿਨੀਂ ਬਰਸਾਤ ਦੇ ਕਾਰਨ ਮੱਛਰ ਜਨਿਤ ਰੋਗਾਂ ਦੇ ਫੈਲਣ ਦਾ ਖਤਰਾ ਵੱਧ ਗਿਆ ਹੈ। ਸਮੂਹ ਸਿਹਤ ਮੁਲਾਜ਼ਮਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਡੇਂਗੂ ਮਲੇਰੀਆ ਆਦਿ ਦੀ ਰੋਕਥਾਮ ਲਈ ਹਰ ਸੋਮਵਾਰ ਅਤੇ ਸ਼ੁਕਰਵਾਰ ਗਤਿਵਿਧਿਆਂ ਕੀਤੀਆਂ ਜਾਣ। ਮੱਛਰ ਦਾ ਲਾਰਵਾ ਮਿਲਣ ਤੇ ਉਸ ਨੂੰ ਨਸ਼ਟ ਕੀਤਾ ਜਾਵੇ। ਬੁਖਾਰ ਦੇ ਕੇਸਾਂ ਦੀ ਟੈਸਟਿੰਗ ਕਰਵਾਈ ਜਾਵੇ। ਟੈਸਟਿੰਗ ਲਈ ਆਰਡੀਟੀ ਦਾ ਵੀ ਇਸਤੇਮਾਲ ਕੀਤਾ ਜਾਵੇ। ਮੱਛਰ ਦੇ ਖਾਤਮੇ ਲਈ ਸਪਰੇਅ ਅਤੇ ਫੌਗਿੰਗ ਦਾ ਪਰਬੰਧ ਕੀਤਾ ਜਾਵੇ। ਜਾਗਰੂਕਤਾ ਲਈ ਅਨਾਊਂਸਮੈਂਟ ਕਰਵਾਈ ਜਾਵੇ।
ਸਿਵਲ ਸਰਜਨ ਨੇ ਕਿਹਾ ਕਿ ਕੈਂਸਰ ਨੂੰ ਸਰਕਾਰ ਨੇ ਨੋਟੀਫਾਇਡ ਡਿਸੀਜ਼ ਐਲਾਨ ਕੀਤਾ ਹੈ। ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਲਈ ਲਾਜ਼ਮੀ ਹੈ ਕਿ ਕੈਂਸਰ ਦੇ ਨਵੇਂ ਮਿਲੇ ਕੇਸਾਂ ਦੀ ਰਿਪੋਰਟ ਕੀਤੀ ਜਾਵੇ।
ਉਨਾਂ ਕਿਹਾ ਕਿ ਬਜ਼ੁਰਗਾਂ ਦੇ ਮੋਤੀਆਬਿੰਦ ਦੇ ਮੁਫ਼ਤ ਆਪਰੇਸ਼ਨ ਕੀਤੇ ਜਾਣਗੇ। ਵੱਖ ਵੱਖ ਜਗ੍ਹਾ ਤੇ ਕੈਂਪ ਲਗਾ ਕੇ ਮੋਤੀਆਬਿੰਦ ਦੇ ਸ਼ਿਕਾਰ ਬਜ਼ੁਰਗਾਂ ਦੀ ਸ਼ਨਾਖਤ ਕੀਤੀ ਗਈ ਹੈ। ਸਾਰੇ ਯੋਗ ਲਬਪਾਤਰੀਆਂ ਦੇ ਆਪਰੇਸ਼ਨ ਮੁਫ਼ਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਗਰਭਵਤੀ ਮਾਵਾਂ ਦਾ ਮਹੀਨਾਵਾਰ ਚੈਕਅਪ ਯਕੀਨੀ ਬਣਾਇਆ ਜਾਵੇ। ਹਾਈ ਰਿਸਕ ਕੇਸਾਂ ਦਾ ਸਪੈਸ਼ਲਿਸਟ ਡਾਕਟਰ ਤੋ ਚੈਕਅਪ ਕਰਾਇਆ ਜਾਵੇ। ਡਿਲੀਵਰੀ ਕੇਸਾਂ ਦੀ ਰੈਫਰਲ ਸਬੰਧੀ ਕਾਰਨ ਸਪਸ਼ਟ ਕੀਤੇ ਜਾਣ। ਏਐਨਸੀ ਰਜਿਸਟੇ੍ਸ਼ਨ 100ਫੀਸਦੀ ਹੋਵੇ। ਮਰੀਜਾਂ ਦੀ ਸਹੂਲੀਅਤ ਨੂੰ ਤਰਜੀਹ ਦਿੱਤੀ ਜਾਵੇ।
ਇਸ ਮੌਕੇ ਸਹਾਇਕ ਸਿਵਲ ਸਰਜਨ ਗੁਰਦਾਸਪੁਰ ਡਾ. ਪ੍ਰਭਜੋਤ ਕੌਰ ਕਲਸੀ, ਜਿਲਾ ਪਰਿਵਾਰ ਭਾਲਾਈ ਅਫਸਰ ਡਾਕਟਰ ਨਵਦੀਪ ਕੌਰ,
, ਜਿਲਾ ਸਿਹਤ ਅਫਸਰ ਡਾ. ਰਮੇਸ਼ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਵਿੰਮੀ ਮਹਾਜਨ,ਡਾਕਟਰ ਅਮਰਦੀਪ ਸਿੰਘ ਬੈੰਸ, ਏ ਸੀ ਐਫ ਡਾਕਟਰ ਜੀ ਐਸ ਪੰਨੂ, ਡਾਕਟਰ ਲਖਵਿੰਦਰ ਸਿੰਘ, ਡਾ. ਰਵਿੰਦਰ ਸਿੰਘ , ਡਾ. ਵਰਿੰਦਰ ਮੋਹਨ , ਡਾਕਟਰ ਜਸਵਿੰਦਰ ਸਿੰਘ, ਡਾਕਟਰ ਲਲਿਤ ਮੋਹਨ,ਡਾਕਟਰ ਹੇਮ ਲਤਾ, ਡਾਕਟਰ ਅੰਕੁਰ ਕੌਸ਼ਲ, ਡਾਕਟਰ ਸਤਿੰਦਰ ਸੈਣੀ, ਡਾਕਟਰ ਪਰਜੀਤ ਕੌਰ, ਡਾਕਟਰ ਸੰਦੀਪ ਸਿੰਘ, ਜਿਲਾ ਐਪਿਡਮੋਲੋਜਿਸਟ ਡਾਕਟਰ ਮਧੂ, ਡਾ. ਵੰਦਨਾ ਆਦਿ ਹਾਜਰ ਸਨ।