ਸੰਤ ਨਿਰੰਕਾਰੀ ਮਿਸ਼ਨ ਬਠਿੰਡਾ ਨੇ ਸ਼ਹਿਰ ਦੇ ਸਨਅਤੀ ਵਿਕਾਸ ਕੇਂਦਰ ਵਿਖੇ 200 ਪੌਦੇ ਲਾਏ
ਅਸ਼ੋਕ ਵਰਮਾ
ਬਠਿੰਡਾ, 24 ਅਗਸਤ, 2026 :ਵਾਤਾਵਰਨ ਵਿੱਚ ਸ਼ੁੱਧਤਾ ਅਤੇ ਸੰਤੁਲਨ ਬਣਾਈ ਰੱਖਣ ਦੀ ਸੋਚ ਦੇ ਨਾਲ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਬਠਿੰਡਾ ਦੇ ਸੇਵਾਦਾਰਾਂ ਅਤੇ ਸ਼ਰਧਾਲੂਆਂ ਵੱਲੋਂ ''ਵਨਨੈੱਸ ਵਨ '' ਮੁਹਿੰਮ ਦੇ ਤਹਿਤ ਇੰਡਸਟ੍ਰੀਅਲ ਗਰੋਥ ਸੈਂਟਰ, ਵਿਜੇ ਪਾਰਕ, ਬਠਿੰਡਾ ਵਿਖੇ ਲਗਭਗ 200 ਨਵੇਂ ਪੌਦੇ ਲਗਾਏ ਅਤੇ ਇਨ੍ਹਾਂ ਪੌਦਿਆਂ ਦੀ ਤਿੰਨ ਤਕ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵਲੋਂ ਸਾਂਭ ਸੰਭਾਲ ਕੀਤੀ ਜਾਵੇਗੀ । ਇਸ ਮੌਕੇ ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਸ੍ਰੀ ਐਸ ਪੀ ਦੁੱਗਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਪਹਿਲਕਦਮੀ ਦਾ ਮਨੋਰਥ ਸਿਰਫ਼ ਰੁੱਖ ਲਗਾਉਣਾ ਹੀ ਨਹੀਂ, ਸਗੋਂ ਕੁਦਰਤ ਨਾਲ ਰੂਹਾਨੀ ਸਾਂਝ ਨੂੰ ਮੁੜ ਸੁਰਜੀਤ ਕਰਨਾ ਹੈ। ਸ੍ਰੀ ਦੁੱਗਲ ਨ ਅਗੇ ਦੱਸਿਆ ਕਿ *ਇਹ ਮੁਹਿੰਮ ਦੇਸ਼ ਭਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਸਮੇਤ 630 ਸਥਾਨਾਂ 'ਤੇ ਇੱਕੋ ਸਮੇਂ ਚਲਾਈ ਗਈ। ਇਸ ਮੌਕੇ ਮਿਸ਼ਨ ਦੇ ਲੱਖਾਂ ਸ਼ਰਧਾਲੂਆਂ ਅਤੇ ਸੇਵਾਦਾਰਾਂ ਨੇ ਸਮਰਪਿਤ ਦੀ ਭਾਵਨਾ ਨਾਲ ਹਿੱਸਾ ਲੈਂਦਿਆਂ ਦੇਸ਼ ਭਰ ਵਿੱਚ ਲਗਭਗ 10 ਲੱਖ ਪੌਦੇ ਲਗਾਏ ਗਏ ਹਨ।* ਇਹ ਮੁਹਿੰਮ ਸਿਰਫ਼ ਰੁੱਖ ਲਗਾਉਣ ਤਕ ਹੀ ਆਪਣੀ ਜਿੰਮੇਵਾਰੀ ਸੀਮਤ ਨਹੀਂ ਰੱਖਦਾ ਉਨ੍ਹਾਂ ਦੇ ਰੱਖ ਬਨਣ ਤਕ ਲਗਾਤਾਰ ਦੇਖਭਾਲ ਰੁੱਖਣ ਦਾ ਕੰਲਪ ਵੀ ਨਿਭਾਉਣਾ ਹੈ।
ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਦਾ ਉਤਸਾਹ ਵਧਾਉਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। ਉਹ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਦੀ ਇਸ ਸੇਵਾ ਭਵਨਾਂ ਨੂੰ ਦੇਖਕੇ ਬਹੁਤ ਪ੍ਭਾਵਿਤ ਹੋਏ। ਉਨ੍ਹਾਂ ਨੇ ਮੁਹਿੰਮ ਦੇ ਇਸ ਨੇਕ ਕੰਮ ਲਈ ਨਿਰੰਕਾਰੀ ਮਿਸ਼ਨ ਦੇ ਆਹੁਦੇਦਾਰਾ ਅਤੇ ਸੇਵਾਦਾਰਾਂ ਦੀ ਬਹੁਤ ਪ੍ਸੰਸਾ ਕੀਤੀ ਅਤੇ ਅਜਿਹੇ ਨੇਕ ਕੰਮਾਂ ਲਈ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ । ਇਸ ਮੁਹਿੰਮ ਮੌਕੇ ਬਠਿੰਡਾ ਬ੍ਰਾਂਚ ਦੇ ਸੰਯੋਜਕ ਸ੍ਰੀ ਆਦਰਸ਼ ਮੋਹਨ ਨੇ ਦੱਸਿਆ ਕਿ ਇੰਡਸਟ੍ਰੀਅਲ ਗਰੋਥ ਸੈਂਟਰ ਬਠਿੰਡਾ ਵਿਖੇ ਲਗਾਏ ਪੌਦਿਆਂ ਦੀ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਤਿੰਨ ਸਾਲ ਤਕ ਦੇਖ ਰੇਖ ਕੀਤੀ ਜਾਵੇਗੀ।