ਪੰਜਾਬੀ ਫ਼ਿਲਮ ਪ੍ਰੋਡਿਊਸਰਾਂ ਨੇ ਫ਼ਿਲਮ ਸ਼ੂਟਿੰਗ ਪਰਮਿਸ਼ਨਾਂ ਲਈ ਸਿੰਗਲ ਵਿੰਡੋ ਸਿਸਟਮ ਦੀ ਮੰਗ ਕੀਤੀ; FSLPA ਦੇ ਪ੍ਰਧਾਨ ਦਰਸ਼ਨ ਔਲਖ ਨੇ ਸੀਐਮ ਮਾਨ ਨਾਲ ਕੀਤੀ ਮੁਲਾਕਾਤ
Babushahi News Network
ਚੰਡੀਗੜ੍ਹ: ਪੰਜਾਬ ਨੂੰ ਫ਼ਿਲਮ ਸ਼ੂਟਿੰਗ ਲਈ ਇੱਕ ਬਿਹਤਰ ਅਤੇ ਸੁਖਾਲਾ ਸੂਬਾ ਬਣਾਉਣ ਦੇ ਮਕਸਦ ਨਾਲ Five State Line Producers Association (FSLPA) ਨੇ ਪੰਜਾਬ ਸਰਕਾਰ ਤੋਂ ਸ਼ੂਟਿੰਗ ਪਰਮਿਸ਼ਨਾਂ ਲਈ ਇੱਕ 'ਸਿੰਗਲ ਵਿੰਡੋ ਸਿਸਟਮ' ਸ਼ੁਰੂ ਕਰਨ ਦੀ ਮੰਗ ਕੀਤੀ ਹੈ।
FSLPA ਦੇ ਪ੍ਰਧਾਨ ਦਰਸ਼ਨ ਔਲਖ ਨੇ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਇਹ ਪ੍ਰਸਤਾਵ ਸੌਂਪਿਆ ਅਤੇ ਫ਼ਿਲਮ ਇੰਡਸਟਰੀ ਨੂੰ ਆ ਰਹੀਆਂ ਹੋਰ ਸਮੱਸਿਆਵਾਂ 'ਤੇ ਵੀ ਚਰਚਾ ਕੀਤੀ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ:
"ਮੈਨੂੰ ਇਹ ਸਾਂਝਾ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਵਿੱਚ ਫ਼ਿਲਮ ਸ਼ੂਟਿੰਗ ਦੀਆਂ ਪਰਮਿਸ਼ਨਾਂ ਲਈ ਸਿੰਗਲ ਵਿੰਡੋ ਸਿਸਟਮ ਦੇ ਪ੍ਰਸਤਾਵ ਅਤੇ ਹੋਰ ਕਈ ਮੁੱਦਿਆਂ 'ਤੇ ਸਾਡੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨਾਲ ਬਹੁਤ ਵਧੀਆ Meeting ਹੋਈ।
ਅਸੀਂ ਇਸ proposal ਨੂੰ ਅੱਗੇ ਵਧਾਉਣ ਅਤੇ ਅਗਲੀ Process 'ਤੇ ਕੰਮ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਵੀ ਵਿਸਥਾਰ ਨਾਲ ਗੱਲਬਾਤ ਕੀਤੀ ਹੈ। ਇਹ ਪੰਜਾਬ ਨੂੰ ਫ਼ਿਲਮ-ਫ੍ਰੈਂਡਲੀ ਸੂਬਾ ਬਣਾਉਣ ਅਤੇ ਸਾਡੀ ਪੂਰੀ Industry ਲਈ ਸ਼ੂਟਿੰਗ ਪਰਮਿਸ਼ਨਾਂ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
FSLPA ਦੇ ਪ੍ਰਧਾਨ ਵਜੋਂ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਸੀਂ ਪੂਰੀ ਲਗਨ ਨਾਲ ਇਸ ਪਹਿਲਕਦਮੀ ਨੂੰ ਅੱਗੇ ਵਧਾਵਾਂਗੇ ਅਤੇ Association ਦੇ ਮੈਂਬਰਾਂ ਨੂੰ ਅਗਲੇ Developments ਬਾਰੇ Update ਰੱਖਾਂਗੇ। ਇਕੱਠੇ ਮਿਲ ਕੇ ਅਸੀਂ ਆਪਣੀ ਇੰਡਸਟਰੀ ਵਿੱਚ ਹਾਂ-ਪੱਖੀ ਬਦਲਾਅ ਲਿਆ ਸਕਦੇ ਹਾਂ।"
ਮੁੱਖ ਮੰਤਰੀ ਨਾਲ ਹੋਈ ਮੁਲਾਕਾਤ ਤੋਂ ਬਾਅਦ FSLPA ਦੇ ਨੁਮਾਇੰਦਿਆਂ ਨੇ ਸਬੰਧਤ ਸਰਕਾਰੀ ਅਧਿਕਾਰੀਆਂ ਨਾਲ ਵੀ ਬੈਠਕ ਕੀਤੀ ਤਾਂ ਜੋ ਇਸ ਪ੍ਰਕਿਰਿਆ ਨੂੰ ਜਲਦ ਲਾਗੂ ਕੀਤਾ ਜਾ ਸਕੇ। ਸਿੰਗਲ ਵਿੰਡੋ ਸਿਸਟਮ ਲਾਗੂ ਹੋਣ ਨਾਲ ਸਥਾਨਕ ਅਤੇ ਬਾਹਰੋਂ ਆਉਣ ਵਾਲੇ ਪ੍ਰੋਡਕਸ਼ਨ ਹਾਊਸਾਂ ਨੂੰ ਸ਼ੂਟਿੰਗ ਪਰਮਿਸ਼ਨਾਂ ਲਈ ਵੱਖ-ਵੱਖ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ।
- Download Babushahi App
-
-