ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਾਲੀਬਾਲ ਕਲਸਟਰ ਮੁਕਾਬਲਿਆਂ ਦੌਰਾਨ ਤੀਸਰਾ ਸਥਾਨ ਹਾਸਲ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ 25 ਅਗਸਤ

ਸੇਂਟ ਕਬੀਰ ਪਬਲਿਕ ਸਕੂਲ- ਸੁਲਤਾਨਪੁਰ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ 18ਵੇਂ ਸੀ.ਬੀ.ਐਸ. ਈ.ਕਲਸਟਰ ਵਾਲੀਬਾਲ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਇਲਾਕੇ ਵਿੱਚ ਰੋਸ਼ਨ ਕੀਤਾ ਹੈ।
ਜਿੱਤ ਦੀ ਖੁਸ਼ੀ ਜਾਹਿਰ ਕਰਦਿਆਂ ਸੇਂਟ ਕਬੀਰ ਸਕੂਲ ਦੇ ਪ੍ਰਿੰਸੀਪਲ ਐਸ.ਬੀ.ਨਾਯਰ ਜੀ ਨੇ ਦੱਸਿਆ ਕਿ ਸੈਕਰਡ ਹਾਰਟ ਸਕੂਲ, ਮੰਡੀ ਗੋਬਿੰਦਗੜ੍ਹ ਵਿਖੇ
ਕਰਵਾਏ ਗਏ ਵਾਲੀਬਾਲ ਕਲਸਟਰ ਮੁਕਾਬਲੇ ਦੌਰਾਨ ਅੰਡਰ -17 ਦੇ ਲਗਭਗ 32 ਸਕੂਲਾਂ ਦੀਆਂ ਵੱਖ-ਵੱਖ ਟੀਮਾਂ ਨੇ ਹਿੱਸਦਾਰੀ ਲਈ ਸੀ। ਜਿਸ ਵਿੱਚੋਂ ਸੇਂਟ ਕਬੀਰ ਸਕੂਲ ਦੇ ਖਿਡਾਰੀ ਵਿਦਿਆਰਥੀਆਂ ਨੇ ਆਪਣੀ ਹੱਡ- ਭੰਨਵੀਂਂ ਮਿਹਨਤ ਅਤੇ ਹਿੰਮਤ ਦਾ ਸਬੂਤ ਦਿੰਦਿਆਂ ਤੀਸਰਾ ਸਥਾਨ ਹਾਸਲ ਕਰਕੇ ਬਾਕੀ ਖਿਡਾਰੀਆਂ ਨੂੰ ਵੀ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਹਿੱਸੇਦਾਰੀ ਲੈਂਦੇ ਰਹਿਣ ਦੀ ਪ੍ਰੇਰਨਾ ਦਿੱਤੀ ਹੈ।
ਸਕੂਲ ਪਹੁੰਚਣ ਤੇ ਵਾਲੀਬਾਲ ਕੈਪਟਨ ਗੁਰਕੀਰਤ ਸਿੰਘ ਤੇ ਸਾਥੀ ਖਿਡਾਰੀਆਂ ਪਾਹੁਲਦੀਪ ਸਿੰਘ, ਮਨਕੀਰਤਪਾਲ ਸਿੰਘ, ਹਰਸਿਮਰਨਜੀਤ ਸਿੰਘ, ਬਲਕਰਨ ਸਿੰਘ, ਹਰਮਨਜੋਤ ਸਿੰਘ, ਅਭਿਨਵ ਸਿੰਘ,ਪ੍ਰਭਸਿਮਰਨਜੀਤ ਸਿੰਘ, ਨਵਦੀਪ ਸਿੰਘ ਨੂੰ ਸਵੇਰ ਦੀ ਸਭਾ ਦੌਰਾਨ ਸਮੁੱਚੇ ਸਕੂਲ ਦੇ ਸਨਮੁਖ ਪ੍ਰਿੰਸੀਪਲ ਜੀ, ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ, ਕੁਲਦੀਪ ਕੌਰ ਜੀ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲੀ ਡੀ.ਪੀ. ਅਧਿਕਾਰੀਆਂ ਸ਼ਮਸ਼ੇਰ ਸਿੰਘ, ਬੇਅੰਤ ਸਿੰਘ,ਜਤਿੰਦਰ ਕੌਰ ਤੇ ਮੈਡਮ ਨੇਹਾ ਨੂੰ ਵਧਾਈ ਦਿੰਦਿਆਂ ਉਹਨਾਂ ਦੀ ਮਿਹਨਤ ਦੀ ਸ਼ਲਾਘਾ ਵ ਕੀਤੀ ਗਈ। ਇਸ ਦੌਰਾਨ ਸਕੂਲੀ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।
- Download Babushahi App
-
-