ਸ਼ਹਿਰ ਵਿੱਚ ਹਰ 200 ਮੀਟਰ ਤੇ ਹੋਏਗਾ ਗਾਰਡ, ਮੁੱਖ ਥਾਵਾਂ ਤੇ ਲੱਗਣਗੇ 29 ਸੁਰੱਖਿਆ ਕੈਮਰੇ
ਸ਼ਹਿਰ ਨਿਵਾਸੀਆਂ ਨੇ ਇੰਪਰੂਵਮੈਂਟ ਟਰਸਟ ਦੇ ਉਪਰਾਲੇ ਦੀ ਕੀਤੀ ਭਰਪੂਰ ਸ਼ਲਾਘਾ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਸ਼ਹਿਰ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇਮਪਰੂਵਮੈਂਟ ਟਰੱਸਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੀ ਸੁਰੱਖਿਆ ਲਈ ਹਰ 200 ਮੀਟਰ ਦੀ ਦੂਰੀ ਤੇ ਇੱਕ ਸੁਰੱਖਿਆ ਗਾਰਡ ਤਾਇਨਾਤ ਕਰੇਗਾ। ਸ਼ਹਿਰ ਵਿੱਚ 29 ਮੁੱਖ ਥਾਵਾਂ 'ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਜਿਸ ਦਾ ਕੰਟਰੋਲ ਰੂਮ ਪੁਲਿਸ ਲਾਈਨ ਵਿਖੇ ਹੋਵੇਗਾ। ਸੁਰੱਖਿਆ ਗਾਰਡਾਂ ਨੂੰ ਨਿਯੁਕਤ ਕਰਨ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਸ਼ਹਿਰ ਭਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸਰਕਾਰ ਦੁਆਰਾ ਪ੍ਰਵਾਨਿਤ ਏਜੰਸੀਆਂ ਰਾਹੀਂ ਸਿਖਲਾਈ ਪ੍ਰਾਪਤ ਸੁਰੱਖਿਆ ਗਾਰਡ ਜਲਦੀ ਹੀ ਤਾਇਨਾਤ ਕੀਤੇ ਜਾਣਗੇ।
ਸ਼ਹਿਰ ਨਿਵਾਸੀਆਂ ਨੇ ਇੰਪਰੂਵਮੈਂਟ ਟਰਸਟ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਗ ਕੀਤੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਨਾਲ ਦੁਕਾਨਾਂ ਦੀਆਂ ਚੋਰੀਆਂ ਅਤੇ ਹੋਰ ਅਪਰਾਧਿਕ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾਵੇਗਾ। ਸੁਰੱਖਿਆ ਗਾਰਡਾਂ ਦੀ ਤਾਇਨਾਤੀ ਅਤੇ ਸੀਸੀਟੀਵੀ ਕੈਮਰੇ ਲਗਾਉਣ ਨਾਲ ਨਾ ਸਿਰਫ਼ ਅਪਰਾਧ 'ਤੇ ਰੋਕ ਲੱਗੇਗੀ, ਸਗੋਂ ਜਨਤਾ ਦੀ ਸੁਰੱਖਿਆ ਦੀ ਭਾਵਨਾ ਨੂੰ ਵੀ ਮਜ਼ਬੂਤੀ ਮਿਲੇਗੀ।ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਅਪਰਾਧਿਕ ਘਟਨਾ ਦੀ ਸਥਿਤੀ ਵਿੱਚ ਇਹ ਪੁਲਿਸ ਨੂੰ ਉਨ੍ਹਾਂ ਦੀ ਜਾਂਚ ਵਿੱਚ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਣਗੇ।