ਡਿਪਟੀ ਸਪੀਕਰ ਪੰਜਾਬ ਦੇ ਦਫ਼ਤਰ ਦਫ਼ਤਰ ਦਾ ਘਿਰਾਓ
ਪ੍ਰਮੋਦ ਭਾਰਤੀ
ਗੜ੍ਹਸ਼ੰਕਰ,7 ਜੁਲਾਈ 2026
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਐਲਾਨੇ ਸਾਂਝੇ ਐਕਸ਼ਨਾਂ ਦੀ ਲੜੀ ਵਜੋਂ ਤਹਿਸੀਲ ਗੜ੍ਹਸ਼ੰਕਰ
ਅਤੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸੈਂਕੜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਥਾਨਕ ਬਿਜਲੀ ਦਫਤਰ ਵਿਖੇ ਇੱਕਠ ਕਰਕੇ ਡਿਪਟੀ ਸਪੀਕਰ ਪੰਜਾਬ ਸ਼੍ਰੀ ਜੈ ਕਿਸ਼ਨ ਰੌੜ੍ਹੀ ਦੇ ਦਫ਼ਤਰ ਵੱਲ ਮਾਰਚ ਕੀਤਾ ਤੇ ਦਫ਼ਤਰ ਦਾ ਘਿਰਾਓ ਕਰਨ ਉਪਰੰਤ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਡਿਪਟੀ ਸਪੀਕਰ ਦੀ ਗੈਰ ਹਾਜ਼ਰੀ ਵਿੱਚ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਭੇਜਿਆ ਜਾਣ ਵਾਲਾ ਚੇਤਾਵਨੀ ਪੱਤਰ ਡਿਪਟੀ ਸਪੀਕਰ ਦੇ ਦਫਤਰ ਦੇ ਬਾਹਰ ਚਿਪਕਾ ਦਿੱਤਾ ਗਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਹੋਇਆਂ ਮੋਰਚੇ ਅਤੇ ਮੰਚ ਦੇ ਸੂਬਾਈ ਆਗੂਆਂ ਸਤੀਸ਼ ਰਾਣਾ, ਕੁਲਦੀਪ ਸਿੰਘ ਖੰਨਾ,ਸ਼ਿਵ ਕੁਮਾਰ ਤਿਵਾੜੀ ,ਕੁਲਦੀਪ ਦੌੜਕਾ,ਮੱਖਣ ਸਿੰਘ ਵਾਹਿਦਪੁਰੀ,ਮੁਕੇਸ਼ ਕੁਮਾਰ,ਕੁਲਵਿੰਦਰ ਸਿੰਘ ਅਟਵਾਲ, ਸ਼ੰਕੁਤਲਾ ਦੇਵੀ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਾਢੇ ਚਾਰ ਸਾਲ ਤੋਂ ਵੱਟੀ ਚੁੱਪ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪਿਛਲੇ ਤਨਖਾਹ ਕਮਿਸ਼ਨਾਂ ਵਲੋਂ ਦਿੱਤੇ ਲਾਭ ਖੋਹਣ ਦੇ ਨਾਲ ਨਾਲ ਅਦਾਲਤਾਂ ਵਲੋਂ ਦਿੱਤੇ ਜਾਂਦੇ ਹੱਕ ਵੀ ਖੋਹਣ ਦਾ ਯਤਨ ਕਰ ਰਹੀ ਹੈ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਲੰਗੜਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ। ਪੰਜਵੇਂ ਤਨਖਾਹ ਕਮਿਸ਼ਨ ਵੱਲੋਂ ਦਿੱਤੇ ਗਏ ਉਚੇਰੀ ਗ੍ਰੇਡ ਪੇ ਦੇ ਲਾਭ ਖੋਹ ਲਏ ਗਏ ਹਨ। ਪੇਂਡੂ ਭੱਤੇ, ਬਾਰਡਰ ਭੱਤੇ ਸਮੇਤ 37 ਭੱਤੇ ਸੋਧਣ ਦੇ ਨਾਂ ਤੇ ਬੰਦ ਕੀਤੇ ਗਏ ਹਨ। ਛੇਵੇਂ ਤਨਖਾਹ ਕਮਿਸ਼ਨ ਦੀ ਅੱਧੀ ਰਿਪੋਰਟ ਜਾਰੀ ਕੀਤੀ ਗਈ ਹੈ ਜੋ ਕਿ ਲਾਗੂ ਨਹੀਂ ਕੀਤੀ ਗਈ। ਅੱਧੀ ਰਿਪੋਰਟ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ, ਜਦੋਂ ਕਿ ਜਨਵਰੀ 26 ਤੋਂ ਅਗਲਾ ਸੱਤਵਾਂ ਪੇ ਕਮਿਸ਼ਨ ਲਾਗੂ ਹੋਣਾ ਸੀ। ਪੈਨਸ਼ਨਰਾਂ ਨੂੰ ਤਨਖਾਹ ਕਮਿਸ਼ਨ ਵੱਲੋਂ 2.59 ਦਾ ਗੁਣਾਕ ਦੇਣ ਦੀ ਸਿਫਾਰਿਸ਼ ਲਾਗੂ ਨਹੀਂ ਕੀਤੀ ਜਾ ਰਹੀ।ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 18 ਪ੍ਰਤੀਸ਼ਤ ਮਹਿੰਗਾਈ ਭੱਤਾ ਘੱਟ ਦਿੱਤਾ ਜਾ ਰਿਹਾ ਹੈ। ਪਿਛਲੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਹਾਲੇ ਤੱਕ ਵੀ ਨਸੀਬ ਨਹੀਂ ਹੋਇਆ, ਮਿਡ ਡੇ ਮੀਲ ,ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਵੀ ਕੋਈ ਰਾਹਤ ਨਹੀਂ ਦਿੱਤੀ ਗਈ।ਇਸ ਸਮੇਂ ਰਾਮ ਜੀ ਦਾਸ ਚੌਹਾਨ, ਸ਼ਾਮ ਸੁੰਦਰ,
ਕੇਵਲ ਕ੍ਰਿਸ਼ਨ, ਨਿਰਜਨ ਸਿੰਘ, ਸੋਮ ਲਾਲ ਥੋਪੀਆਂ, ਸੋਮ ਨਾਥ ਤੱਕਲਾ, ਰਾਮ ਲੁਭਾਇਆ, ,ਬਲਵੰਤ ਰਾਮ,ਵਿਨੋਦ ਕੁਮਾਰ, ਜੀਤ ਰਾਮ ਬੰਗਾ, ਨਰਿੰਦਰ ਮਹਿਤਾ,ਮੁਲਖ ਰਾਜ,ਬਲਵਿੰਦਰ ਕੁਮਾਰ, ਵਿਜੈ ਕੁਮਾਰ ਅਸ਼ਵਨੀ ਕੁਮਾਰ,ਵਰਿੰਦਰ ਕੁਮਾਰ, ਜੀਤ ਲਾਲ ਗੋਹਲੜੋਂ, ਕਮਲ ਦੇਵ,ਵਿਨੋਦ ਕੁਮਾਰ, ਬਲਵੀਰ ਦੋਸਾਂਝ,ਮਲਕੀਅਤ ਮੰਢਾਲੀ,ਜਗਦੀਸ਼ ਲਾਲ,ਪਵਨ ਗੜ੍ਹੀ,ਹਸ਼ਮਤ ਅਲੀ,ਜਗਤਾਰ ਸਿੰਘ ,ਨੰਦ ਲਾਲ,ਹਰਭਜਨ ਸਿੰਘ ਨੇ ਕਿਹਾ ਕਿ ਮਾਨਯੋਗ ਅਦਾਲਤਾਂ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਦਿੱਤੇ ਗਏ ਬਕਾਇਆ ਦੇਣ ਦੇ ਫੈਸਲੇ ਨੂੰ ਰੋਕਣ ਲਈ ਸਰਕਾਰ ਡਬਲ ਬੈਂਚ ਕੋਲ ਅਪੀਲਾਂ ਪਾ ਰਹੀ ਹੈ। ਆਗੂਆਂ ਨੇ ਇਸ ਸਰਕਾਰ ਨੂੰ ਸਭ ਤੋਂ ਵੱਧ ਭ੍ਰਿਸ਼ਟ ਅਤੇ ਮੁਲਾਜ਼ਮਾਂ ਪੈਨਸ਼ਨਰਾਂ ਦੇ ਵਿਰੋਧੀ ਕਰਾਰ ਦਿੱਤਾ ਹੈ।
ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਅਣਦੇਖੀ ਕਰਨ ਵਾਲੀ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਿਰਾਓ ਉਪਰੰਤ 17 ਜੁਲਾਈ ਨੂੰ ਮੋਹਾਲੀ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਤਹਿਸੀਲ ਗੜਸ਼ੰਕਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਪ੍ਰਦਰਸ਼ਨ ਵਿਚ ਨਰਿੰਦਰ ਕੁਮਾਰ,ਮਦਨ ਲਾਲ,ਗੋਪੀ ਰਾਮ,ਹੰਸ ਰਾਜ,ਗੁਰਨਾਮ ਸਿੰਘ ਹਾਜ਼ੀਪੁਰ,ਕਰਨੈਲ ਸਿੰਘ ਰਾਹੋਂ, ਗੁਲਸ਼ਨ ਕੁਮਾਰ, ਜਸਵੀਰ ਸਿੰਘ ਮੋਰੋਂ, ਸੁਰਿੰਦਰ ਸਿੰਘ ਸੋਇਤਾ, ਪਰਸ਼ੋਤਮ ਲਾਲ, ਅਮਰੀਕ ਸਿੰਘ, ਸੋਹਣ ਸਿੰਘ, ਸੁਰਜੀਤ ਕੁਮਾਰ, ਜਗਦੀਸ਼ ਕੁਮਾਰ,ਰਮਨ ਕੁਮਾਰ,ਪਰਮਾਨੰਦ,ਸਤਪਾਲ ਸਿੰਘ,ਨਰੇਸ਼ ਕੁਮਾਰ,ਸੋਹਣ ਸਿੰਘ ਸੁੰਨੀ,ਗੋਪਾਲ ਦਾਸ ,ਸਤਪਾਲ ਕਲੇਰ ਹਾਜ਼ਿਰ ਸਨ