Film ਸਤਲੁਜ ਬੈਨ ਤੇ ਬੋਲੇ ਜੱਸੀ, ਵਿਰੋਧ ਕਰਨ ਵਾਲਿਆਂ ਨੂੰ ਸੁਣਾਈਆਂ ਖਰੀਆਂ-ਖਰੀਆਂ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 7 ਜੁਲਾਈ 2026 : ਬੀਤੇ ਦਿਨੀ ਪੰਜਾਬੀ ਫਿ਼ਲਮ ਸਤਲੁਜ ਜਿਸ ਵਿਚ ਦਿਲਜੀਤ ਨੇ ਮੁੱਖ ਭੂਮਿਕਾ ਨਿਭਾਈ ਸੀ ਉਸ ਨੂੰ ਭਾਰਤ ਸਰਕਾਰ ਨੇ ਰੋਕ ਦਿੱਤਾ ਸੀ। ਇਸ ਦੇ ਨਾਲ ਹੀ ਇਸ ਫਿਲਮ ਦਾ ਕਈ ਜਣੇ ਵਿਰੋਧ ਵੀ ਕਰ ਰਹੇ ਸਨ। ਇਸ ਤੇ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਕਿਹਾ ਕਿ ਸੱਚ ਬੋਲਣਾ ਅਤੇ ਸੁਨਣਾ ਔਖਾ ਹੁੰਦਾ ਹੈ। ਇਸ ਫਿਲਮ ਵਿਚ ਸਿਰਫ਼ ਸੱਚ ਹੀ ਵਿਖਾਇਆ ਗਿਆ ਹੈ। ਜੱਸੀ ਨੇ ਕਿਹਾ ਕਿ ਦਿਲਜੀਤ ਅਤੇ ਹਨੀ ਤ੍ਰੇਹਨ ਦੇ ਉਪਰਾਲੇ ਕਰ ਕੇ ਪੂਰੇ ਪੰਜਾਬ ਦੇ ਘਰਾਂ ਵਿਚ ਸੱਚ ਪੁੱਜਿਆ ਹੈ। ਜਿਹੜੇ ਇਸ ਫਿਲਮ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਨੂੰ ਜੱਸੀ ਨੇ ਆਖਿਆ ਕਿ ਇਨਾਂ ਨੂੰ ਬੋਲਣ ਦਾ ਕੋਈ ਹੱਕ ਨਹੀ ਹੈ।
- Download Babushahi App
-
-