ਬਿਨਾਂ ਕਿਸੇ ਧਰਨੇ ਜਾਂ ਸ਼ਕਾਇਤਾਂ ਤੋਂ ਹਾੜੀ ਸੀਜ਼ਨ ਸੁੱਖ ਸ਼ਾਂਤੀ ਨਾਲ ਨੇਪਰੇ ਚੜਿਆ: ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ
ਦੀਦਾਰ ਗੁਰਨਾ
ਸਰਹਿੰਦ, 22 ਮਈ 2025 - ਹਾੜੀ ਸੀਜ਼ਨ 2025ਦੌਰਾਨ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਸਾਰੇ ਖ਼ਰੀਦ ਸੈਂਟਰਾਂ ਵਿੱਚੋਂ ਕਣਕ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਮੁਕੰਮਲ ਹੋ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਹਿੰਦ ਮੇਨ ਮੰਡੀ ਵਿੱਚ ਕੁੱਲ 574185ਕੁਵਿੰਟਲ, ਬਰਾਸ ਮੰਡੀ ਵਿੱਚ 27112ਕੁਵਿੰਟਲ, ਬਡਾਲੀ ਆਲਾ ਸਿੰਘ ਮੰਡੀ ਵਿੱਚ 57274.50ਕੁਵਿੰਟਲ,ਪੀਰਜੈਨ ਮੰਡੀ ਵਿੱਚ 40910ਕਵਿੰਟਲ, ਭਗੜਾਣਾ ਮੰਡੀ ਵਿੱਚ 20539ਕੁਵਿੰਟਲ, ਫਿਰੋਜ਼ਪੁਰ ਮੰਡੀ ਵਿੱਚ 22943ਕੁਵਿੰਟਲ ਤੇ ਨਬੀਪੁਰ ਮੰਡੀ ਵਿੱਚ 0.00ਕੁਵਿੰਟਲ ਕਣਕ ਦੀ ਕੁੱਲ ਆਮਦ 7ਲੱਖ 42ਹਜਾਰ 9ਸੌ 63ਕੁਵਿੰਟਲ ਹੋਈ ਹੈ।
ਇਸ ਕੁੱਲ ਆਮਦ ਵਿਚੋਂ ਸਰਕਾਰੀ ਏਜੰਸੀਆਂ ਪਨਗ੍ਰੇਨ ਨੇ 1ਲੱਖ42ਹਜਾਰ3ਸੌ83ਕੁਵਿੰਟਲ, ਮਾਰਕਫੈੱਡ ਵੱਲੋਂ 1,51,968ਕਵਿੰਟਲ, ਪਨਸਪ ਵੱਲੋਂ 1,24,450ਕੁਵਿੰਟਲ ਅਤੇ ਕੇਂਦਰੀ ਏਜੰਸੀ ਐਫ ਸੀ ਆਈ ਵੱਲੋਂ 13,750ਕੁਵਿੰਟਲ ਕਣਕ ਦੀ ਖਰੀਦ ਕੀਤੀ ਗਈ।ਇਸ ਵਾਰ ਪ੍ਰਾਈਵੇਟ ਵਿੳਪਾਰੀਆਂ ਵੱਲੋਂ 3,12,412.50ਕੁਵਿੰਟਲ ਕਣਕ ਦੀ ਖਰੀਦ ਕੀਤੀ ਗਈ।ਇਸ ਸੀਜ਼ਨ ਦੌਰਾਨ ਪਹਿਲੀ ਵਾਰ ਹੋਇਆ ਕਿ ਕੋਈ ਕਿਸੇ ਤਰ੍ਹਾਂ ਦੀ ਸ਼ਕਾਇਤ ਨਹੀਂ ਆਈ ਅਤੇ ਨਾ ਹੀ ਕੋਈ ਧਰਨਾ ਪ੍ਰਦਰਸ਼ਨ ਹੋਇਆ। ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਵੱਲੋਂ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਦੇ ਲਈ ਪੀਣ ਲਈ ਪਾਣੀ, ਆਰਾਮ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।