ਪੰਜਾਬ 'ਚ ਤਪਦੀ ਗਰਮੀ: ਸਕੂਲਾਂ 'ਚ ਜਲਦੀ ਛੁੱਟੀਆਂ ਕਰੇ ਸਰਕਾਰ
ਫਰੀਦਕੋਟ 21 ਮਈ - ਪੰਜਾਬ ਵਿੱਚ ਮਈ ਮਹੀਨੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਤੇ ਬੱਚਿਆਂ ਦੇ ਮਾਪਿਆਂ ਨੇ ਅੰਦਾਜ਼ਾ ਲਗਾਇਆ ਸੀ ਸਰਕਾਰ 20 ਮਈ ਤੋਂ ਬਾਅਦ ਛੁੱਟੀਆਂ ਦਾ ਐਲਾਨ ਕਰ ਸਕਦੀ ਹੈ। ਪਰ ਛੁੱਟੀਆਂ ਦਾ ਐਲਾਨ ਹਲੇ ਵੀ ਨਹੀਂ ਹੋਇਆ ਤੇ ਨ੍ਹੰਨੇ ਮੁਣੇ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।
ਕਿਉਂਕਿ ਉਹ ਵੀ ਇਹ ਚਾਹੁੰਦੇ ਹਨ ਪੰਜਾਬ ਸਰਕਾਰ ਜਲਦੀ ਛੁੱਟੀਆਂ ਕਰੇ ਤੇ ਸਾਡੇ ਬੱਚੇ ਤਪਦੀ ਧੁੱਪ ਤੋਂ ਬਚ ਸਕਣ। ਨਰਸਰੀ ਤੋਂ ਲੈਂ ਪੰਜਵੀਂ ਤੱਕ ਦੇ ਬੱਚਿਆਂ ਨੂੰ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਮਾਪਿਆਂ ਦੀ ਮੰਗ ਨੂੰ ਪੂਰਾ ਕਰਦਿਆਂ ਛੁੱਟੀਆਂ ਕਰ ਬੱਚਿਆਂ ਨੂੰ ਇਸ ਗਰਮੀ ਤੋਂ ਬਿਚਾਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਅੱਜ ਚੰਡੀਗੜ੍ਹ ਵਿੱਚ ਪੈਂਦੇ ਸਕੂਲਾਂ ਵਿੱਚ 23 ਮਈ ਤੋਂ ਲੈਂ ਕੇ 30 ਜੂਨ ਤੱਕ ਛੁੱਟੀਆਂ ਕਰ ਦਿੱਤੀਆਂ ਹਨ। ਹੁਣ ਪੰਜਾਬ ਵਿੱਚ ਮਾਪਿਆਂ ਦੀ ਨਿਗ੍ਹਾ ਪੰਜਾਬ ਸਰਕਾਰ ਦੇ ਫੈਸਲੇ ਤੇ ਹੈ ਉਹ ਕਦੋਂ ਪੰਜਾਬ ਵਿੱਚ ਗਰਮੀਆਂ ਦੀਆਂ ਛੁੱਟੀਆਂ ਨੂੰ ਹਰੀ ਝੰਡੀ ਦਿੰਦੇ।