ਮੋਹਨ ਭਾਗਵਤ ਦੇ 75 ਵੇਂ ਜਨਮ ਦਿਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਸਤਿਕਾਰ ਨਾਲ ਲਿਖਿਆ ਉਨ੍ਹਾਂ ਦਾ ਜੀਵਨ -ਵੇਰਵਾ
ਮੋਹਨ ਭਾਗਵਤ ਦੀ 75ਵੀਂ ਜਯੰਤੀ 'ਤੇ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਲੇਖ
ਲੇਖਕ: ਸ਼੍ਰੀ ਨਰੇਂਦਰ ਮੋਦੀ ਪ੍ਰਧਾਨ ਮੰਤਰੀ
ਅੱਜ 11 ਸਤੰਬਰ ਹੈ। ਇਹ ਦਿਨ ਵੱਖ-ਵੱਖ ਯਾਦਾਂ ਨਾਲ ਜੁੜਿਆ ਹੋਇਆ ਹੈ। ਇੱਕ ਯਾਦ1893 ਦੀ ਹੈ, ਜਦੋਂ ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਵਿੱਚ ਆਲਮੀ ਭਾਈਚਾਰੇ ਦਾ ਸੁਨੇਹਾਦਿੱਤਾ ਸੀ ਅਤੇ ਦੂਜੀ ਯਾਦ 9/11 ਦੇ ਅੱਤਵਾਦੀ ਹਮਲੇ ਦੀ ਹੈ, ਜਦੋਂ ਆਲਮੀ ਭਾਈਚਾਰੇ ਨੂੰਸਭ ਤੋਂ ਵੱਡੀ ਸੱਟ ਮਾਰੀ ਗਈ ਸੀ। ਅੱਜ ਦੇ ਦਿਨ ਬਾਰੇ ਇੱਕ ਹੋਰ ਖ਼ਾਸ ਗੱਲ ਹੈ। ਅੱਜਇੱਕ ਅਜਿਹੀ ਸ਼ਖ਼ਸੀਅਤ ਦਾ 75ਵਾਂ ਜਨਮਦਿਨ ਹੈ, ਜਿਨ੍ਹਾਂ ਨੇ 'ਵਸੁਧੈਵ ਕੁਟੁੰਬਕਮ' ਦੇਮੰਤਰ 'ਤੇ ਚਲਦੇ ਹੋਏ ਸਮਾਜ ਨੂੰ ਇਕਜੁੱਟ ਕਰਨ, ਬਰਾਬਰੀ ਅਤੇ ਭਾਈਚਾਰੇ ਦੀ ਭਾਵਨਾ ਨੂੰਮਜ਼ਬੂਤ ਕਰਨ ਲਈ ਆਪਣਾ ਪੂਰਾ ਜੀਵਨ ਲੇਖੇ ਲਾ ਦਿੱਤਾ ਹੈ।
ਸੰਘ ਪਰਿਵਾਰ ਵਿੱਚ ਜਿਨ੍ਹਾਂ ਨੂੰ ਸਤਿਕਾਰਯੋਗ ਸਰਸੰਘਚਾਲਕ ਦੇ ਰੂਪ ਵਿੱਚ ਸ਼ਰਧਾ ਭਾਵਨਾਨਾਲ ਸੰਬੋਧਿਤ ਕੀਤਾ ਜਾਂਦਾ ਹੈ, ਆਦਰਯੋਗ ਮੋਹਨ ਭਾਗਵਤ ਜੀ ਦਾ ਅੱਜ ਜਨਮ ਦਿਨ ਹੈ।
ਇਹ ਇੱਕ ਖੁਸ਼ਨਸੀਬੀ ਵਾਲਾ ਸੰਯੋਗ ਹੈ ਕਿ ਇਸ ਸਾਲ ਸੰਘ ਵੀ ਆਪਣਾ ਸ਼ਤਾਬਦੀ ਵਰ੍ਹਾਮਨਾ ਰਿਹਾ ਹੈ। ਮੈਂ ਭਾਗਵਤ ਜੀ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਪ੍ਰਾਰਥਨਾਕਰਦਾ ਹਾਂ ਕਿ ਪਰਮਾਤਮਾ ਉਨ੍ਹਾਂ ਨੂੰ ਲੰਬੀ ਉਮਰ ਅਤੇ ਚੰਗੀ ਸਿਹਤ ਪ੍ਰਦਾਨ ਕਰੇ।
ਮੇਰਾ ਮੋਹਨ ਭਾਗਵਤ ਜੀ ਦੇ ਪਰਿਵਾਰ ਨਾਲ ਬਹੁਤ ਡੂੰਘਾ ਰਿਸ਼ਤਾ ਰਿਹਾ ਹੈ। ਮੈਨੂੰ ਉਨ੍ਹਾਂ ਦੇਪਿਤਾ, ਸਵਰਗੀ ਮਧੂਕਰਰਾਓ ਭਾਗਵਤ ਜੀ ਨਾਲ ਨੇੜਿਓਂ ਕੰਮ ਕਰਨ ਦਾ ਸੁਭਾਗ ਪ੍ਰਾਪਤਹੋਇਆ। ਮੈਂ ਆਪਣੀ ਕਿਤਾਬ 'ਜਯੋਤੀਪੁੰਜ' ਵਿੱਚ ਮਧੂਕਰਰਾਓ ਜੀ ਬਾਰੇ ਵਿਸਥਾਰ ਨਾਲਲਿਖਿਆ ਹੈ। ਵਕਾਲਤ ਦੇ ਨਾਲ-ਨਾਲ, ਮਧੂਕਰਰਾਓ ਜੀ ਆਪਣਾ ਪੂਰਾ ਜੀਵਨ ਰਾਸ਼ਟਰਨਿਰਮਾਣ ਦੇ ਕੰਮ ਲਈ ਸਮਰਪਿਤ ਰਹੇ। ਜਵਾਨੀ ਵਿੱਚ, ਉਨ੍ਹਾਂ ਨੇ ਗੁਜਰਾਤ ਵਿੱਚ ਲੰਮਾਸਮਾਂ ਬਿਤਾਇਆ ਅਤੇ ਸੰਘ ਦੇ ਕੰਮਾਂ ਦੀ ਇੱਕ ਮਜ਼ਬੂਤ ਨੀਂਹ ਰੱਖੀ।
ਮਧੂਕਰਰਾਓ ਜੀ ਦਾ ਰਾਸ਼ਟਰ ਨਿਰਮਾਣ ਵੱਲ ਝੁਕਾਅ ਇੰਨਾ ਜ਼ਿਆਦਾ ਸੀ ਕਿ ਉਹ ਆਪਣੇਪੁੱਤਰ ਮੋਹਨ ਰਾਓ ਨੂੰ ਇਸ ਮਹਾਨ ਕਾਰਜ ਲਈ ਢਾਲਦੇ ਰਹੇ। ਇੱਕ ਪਾਰਸਮਣੀਮਧੂਕਰਰਾਓ ਨੇ ਮੋਹਨ ਰਾਓ ਦੇ ਰੂਪ ਵਿੱਚ ਇੱਕ ਹੋਰ ਪਾਰਸਮਣੀ ਦੀ ਸਿਰਜਣਾ ਕੀਤੀ।
ਭਾਗਵਤ ਜੀ ਦਾ ਪੂਰਾ ਜੀਵਨ ਇੱਕ ਨਿਰੰਤਰ ਪ੍ਰੇਰਨਾ ਰਿਹਾ ਹੈ। ਉਹ 1970 ਦੇ ਦਹਾਕੇ ਦੇਮੱਧ ਵਿੱਚ ਪ੍ਰਚਾਰਕ ਬਣੇ। ਆਮ ਜੀਵਨ ਵਿੱਚ, ਪ੍ਰਚਾਰਕ ਸ਼ਬਦ ਸੁਣ ਕੇ ਭਰਮ ਬਣ ਜਾਂਦਾਹੈ ਕਿ ਕੋਈ ਪ੍ਰਚਾਰ ਕਰਨ ਵਾਲਾ ਵਿਅਕਤੀ ਹੋਵੇਗਾ, ਪਰ ਜੋ ਲੋਕ ਸੰਘ ਨੂੰ ਜਾਣਦੇ ਹਨਉਨ੍ਹਾਂ ਨੂੰ ਪਤਾ ਹੈ ਕਿ ਪ੍ਰਚਾਰਕ ਪ੍ਰੰਪਰਾ ਸੰਘ ਦੇ ਕੰਮ ਦੀ ਵਿਸ਼ੇਸ਼ਤਾ ਹੈ। ਪਿਛਲੇ 100 ਸਾਲਾਂਵਿੱਚ, ਦੇਸ਼ ਭਗਤੀ ਦੀ ਪ੍ਰੇਰਨਾ ਨਾਲ ਭਰਪੂਰ ਹਜ਼ਾਰਾਂ ਨੌਜਵਾਨ ਪੁਰਸ਼ ਅਤੇ ਮਹਿਲਾਵਾਂ ਨੇਆਪਣੇ ਘਰ ਅਤੇ ਪਰਿਵਾਰ ਤਿਆਗ ਕੇ ਸੰਘ ਪਰਿਵਾਰ ਰਾਹੀਂ ਆਪਣਾ ਪੂਰਾ ਜੀਵਨਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਹੈ। ਭਾਗਵਤ ਜੀ ਵੀ ਉਸ ਮਹਾਨ ਪ੍ਰੰਪਰਾ ਦੇ ਇੱਕਮਜ਼ਬੂਤ ਧੁਰੇ ਹਨ।
ਭਾਗਵਤ ਜੀ ਨੇ ਉਸ ਸਮੇਂ ਪ੍ਰਚਾਰਕ ਦੀ ਜ਼ਿੰਮੇਵਾਰੀ ਸੰਭਾਲੀ ਜਦੋਂ ਤਤਕਾਲੀ ਕਾਂਗਰਸਸਰਕਾਰ ਨੇ ਦੇਸ਼ 'ਤੇ ਐਮਰਜੈਂਸੀ ਲਗਾਈ ਸੀ। ਉਸ ਸਮੇਂ ਦੌਰਾਨ, ਇੱਕ ਪ੍ਰਚਾਰਕ ਵਜੋਂਭਾਗਵਤ ਜੀ ਨੇ ਐਮਰਜੈਂਸੀ ਵਿਰੋਧੀ ਅੰਦੋਲਨ ਨੂੰ ਲਗਾਤਾਰ ਮਜ਼ਬੂਤ ਕੀਤਾ। ਉਨ੍ਹਾਂ ਨੇਮਹਾਰਾਸ਼ਟਰ ਦੇ ਪੇਂਡੂ ਅਤੇ ਪੱਛੜੇ ਖੇਤਰਾਂ, ਖ਼ਾਸਕਰ ਵਿਦਰਭ ਵਿੱਚ ਕਈ ਸਾਲਾਂ ਤੱਕ ਕੰਮਕੀਤਾ। ਬਹੁਤ ਸਾਰੇ ਵਲੰਟੀਅਰ ਅਜੇ ਵੀ 1990 ਦੇ ਦਹਾਕੇ ਵਿੱਚ ਮੋਹਨ ਭਾਗਵਤ ਜੀ ਦੇਅਖ਼ਿਲ ਭਾਰਤੀ ਸੰਸਥਾ ਪ੍ਰਮੁੱਖ ਵਜੋਂ ਕੰਮ ਨੂੰ ਪ੍ਰੇਮ ਨਾਲ ਯਾਦ ਕਰਦੇ ਹਨ। ਇਸ ਸਮੇਂਦੌਰਾਨ, ਮੋਹਨ ਭਾਗਵਤ ਜੀ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਬਿਹਾਰ ਦੇ ਪਿੰਡਾਂ ਵਿੱਚਬਿਤਾਏ ਅਤੇ ਸਮਾਜ ਨੂੰ ਮਜ਼ਬੂਤ ਬਣਾਉਣ ਦੇ ਕੰਮ ਲਈ ਸਮਰਪਿਤ ਰਹੇ।
ਸਾਲ2000 ਵਿੱਚ, ਉਹ ਸਰਕਾਰਯਵਾਹ ਬਣੇ ਅਤੇ ਇੱਥੇ ਵੀ, ਭਾਗਵਤ ਜੀ ਨੇ ਆਪਣੀ ਵਿਲੱਖਣਕਾਰਜ ਸ਼ੈਲੀ ਨਾਲ ਹਰ ਮੁਸ਼ਕਲ ਸਥਿਤੀ ਨੂੰ ਸੌਖਿਆਂ ਅਤੇ ਸਟੀਕਤਾ ਨਾਲ ਸੰਭਾਲਿਆ।
2009 ਵਿੱਚ, ਉਹ ਸਰਸੰਘਚਾਲਕ ਬਣੇ ਅਤੇ ਅੱਜ ਵੀ ਉਹ ਬਹੁਤ ਊਰਜਾ ਨਾਲ ਕੰਮ ਕਰਰਹੇ ਹਨ। ਭਾਗਵਤ ਜੀ ਨੇ ਹਮੇਸ਼ਾ ਰਾਸ਼ਟਰ ਦੀ ਮੂਲ ਵਿਚਾਰਧਾਰਾ ਨੂੰ ਤਰਜੀਹ ਦਿੱਤੀ ਹੈ।
ਸਰਸੰਘਚਾਲਕ ਹੋਣਾ ਸਿਰਫ਼ ਇੱਕ ਸੰਗਠਨਾਤਮਕ ਜ਼ਿੰਮੇਵਾਰੀ ਨਹੀਂ ਹੈ। ਇਹ ਇੱਕਪਵਿੱਤਰ ਭਰੋਸਾ ਹੈ, ਜਿਸ ਨੂੰ ਪੀੜ੍ਹੀ ਦਰ ਪੀੜ੍ਹੀ ਦੂਰਦਰਸ਼ੀ ਸ਼ਖਸੀਅਤਾਂ ਨੇ ਅੱਗੇ ਵਧਾਇਆਹੈ ਅਤੇ ਇਸ ਰਾਸ਼ਟਰ ਦੇ ਨੈਤਿਕ ਅਤੇ ਸੱਭਿਆਚਾਰਕ ਮਾਰਗ ਨੂੰ ਸੇਧ ਦਿੱਤੀ ਹੈ।ਅਸਾਧਾਰਨ ਵਿਅਕਤੀਆਂ ਨੇ ਨਿੱਜੀ ਕੁਰਬਾਨੀ, ਮੰਤਵ ਦੀ ਸਪੱਸ਼ਟਤਾ ਅਤੇ ਮਾਂ ਭਾਰਤੀ ਪ੍ਰਤੀਅਟੁੱਟ ਸਮਰਪਣ ਨਾਲ ਇਸ ਭੂਮਿਕਾ ਨੂੰ ਨਿਭਾਇਆ ਹੈ। ਇਹ ਮਾਣ ਵਾਲੀ ਗੱਲ ਹੈ ਕਿਮੋਹਨ ਭਾਗਵਤ ਜੀ ਨੇ ਨਾ ਸਿਰਫ਼ ਇਸ ਵੱਡੀ ਜ਼ਿੰਮੇਵਾਰੀ ਨਾਲ ਪੂਰਾ ਇਨਸਾਫ ਕੀਤਾ ਹੈ, ਸਗੋਂ ਇਸ ਵਿੱਚ ਆਪਣੀ ਵਿਅਕਤੀਗਤ ਤਾਕਤ, ਬੌਧਿਕ ਡੂੰਘਾਈ ਅਤੇ ਦੋਸਤਾਨਾਅਗਵਾਈ ਵੀ ਸ਼ਾਮਲ ਕੀਤੀ ਹੈ। ਭਾਗਵਤ ਜੀ ਦਾ ਨੌਜਵਾਨਾਂ ਨਾਲ ਸਹਿਜ ਜੋੜ ਹੈ ਅਤੇਇਸ ਲਈ ਉਨ੍ਹਾਂ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸੰਘ ਦਾ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ।ਉਹ ਲੋਕਾਂ ਨਾਲ ਸਿੱਧੇ ਸੰਪਰਕ ਵਿੱਚ ਰਹਿੰਦੇ ਹਨ ਅਤੇ ਸੰਵਾਦ ਕਰਦੇ ਰਹਿੰਦੇ ਹਨ। ਸਭ ਤੋਂਵਧੀਆ ਕੰਮ ਕਰਨ ਦੇ ਢੰਗ-ਤਰੀਕਿਆਂ ਨੂੰ ਅਪਣਾਉਣ ਦੀ ਇੱਛਾ ਅਤੇ ਬਦਲਦੇ ਸਮੇਂ ਪ੍ਰਤੀਖੁੱਲ੍ਹਾ ਮਨ ਰੱਖਣਾ, ਮੋਹਨ ਜੀ ਦੀ ਇੱਕ ਵੱਡੀ ਵਿਸ਼ੇਸ਼ਤਾ ਰਹੀ ਹੈ। ਜੇਕਰ ਅਸੀਂ ਇਸ ਨੂੰਵਿਆਪਕ ਸੰਦਰਭ ਵਿੱਚ ਵੇਖੀਏ, ਤਾਂ ਭਾਗਵਤ ਜੀ ਦੇ ਕਾਰਜਕਾਲ ਨੂੰ ਸੰਘ ਦੇ 100 ਸਾਲਾਂਦੇ ਸਫ਼ਰ ਵਿੱਚ ਸੰਘ ਵਿੱਚ ਸਭ ਤੋਂ ਵੱਧ ਬਦਲਾਅ ਦਾ ਸਮਾਂ ਮੰਨਿਆ ਜਾਵੇਗਾ। ਭਾਵੇਂ ਉਹਵਰਦੀ ਵਿੱਚ ਬਦਲਾਅ ਹੋਵੇ, ਸੰਘ ਸਿੱਖਿਆ ਵਰਗਾਂ ਵਿੱਚ ਬਦਲਾਅ ਹੋਵੇ, ਅਜਿਹੇ ਕਈਮਹੱਤਵਪੂਰਨ ਬਦਲਾਅ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਮੁਕੰਮਲ ਹੋਏ।
ਕੋਰੋਨਾ ਕਾਲ ਦੌਰਾਨ ਮੋਹਨ ਭਾਗਵਤ ਜੀ ਦੇ ਯਤਨਾਂ ਨੂੰ ਵਿਸ਼ੇਸ਼ ਤੌਰ 'ਤੇ ਯਾਦ ਕੀਤਾ ਜਾਂਦਾਹੈ। ਉਸ ਔਖੇ ਸਮੇਂ ਵਿੱਚ, ਉਨ੍ਹਾਂ ਨੇ ਸਵੈਮ-ਸੇਵਕਾਂ ਨੂੰ ਸੁਰੱਖਿਅਤ ਰਹਿੰਦੇ ਹੋਏ ਸਮਾਜ ਸੇਵਾਕਰਨ ਲਈ ਦਿਸ਼ਾ ਦਿਖਾਈ ਅਤੇ ਤਕਨਾਲੋਜੀ ਦੀ ਵਰਤੋਂ ਵਧਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਦੀਅਗਵਾਈ ਹੇਠ, ਸਵੈਮ-ਸੇਵਕਾਂ ਨੇ ਲੋੜਵੰਦਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ, ਵੱਖ-ਵੱਖਥਾਵਾਂ 'ਤੇ ਮੈਡੀਕਲ ਕੈਂਪ ਲਗਾਏ। ਉਨ੍ਹਾਂ ਨੇ ਆਲਮੀ ਚੁਣੌਤੀਆਂ ਅਤੇ ਆਲਮੀ ਸੋਚ ਨੂੰਤਰਜੀਹ ਦੇਣ ਵਾਲੀਆਂ ਪ੍ਰਣਾਲੀਆਂ ਨੂੰ ਵਿਕਸਤ ਕੀਤਾ। ਸਾਨੂੰ ਬਹੁਤ ਸਾਰੇ ਸਵੈਮ-ਸੇਵਕਾਂ ਨੂੰਵੀ ਗੁਆਉਣਾ ਪਿਆ, ਪਰ ਭਾਗਵਤ ਜੀ ਦੀ ਪ੍ਰੇਰਣਾ ਅਜਿਹੀ ਸੀ ਕਿ ਦੂਜੇ ਸਵੈਮ-ਸੇਵਕਾਂਦੀ ਮਜ਼ਬੂਤ ਇੱਛਾ ਸ਼ਕਤੀ ਕਮਜ਼ੋਰ ਨਹੀਂ ਹੋਈ।
ਇਸ ਸਾਲ ਦੇ ਸ਼ੁਰੂ ਵਿੱਚ, ਨਾਗਪੁਰ ਵਿੱਚ ਉਨ੍ਹਾਂ ਨਾਲ ਮਾਧਵ ਨੇਤਰ ਹਸਪਤਾਲ ਦੇਉਦਘਾਟਨ ਦੌਰਾਨ, ਮੈਂ ਕਿਹਾ ਸੀ ਕਿ ਸੰਘ ਅਕਸ਼ਯਵਟ ਜਿਹਾ ਹੈ, ਜੋ ਰਾਸ਼ਟਰੀਸੱਭਿਆਚਾਰ ਅਤੇ ਚੇਤਨਾ ਨੂੰ ਊਰਜਾ ਦਿੰਦਾ ਹੈ। ਇਸ ਅਕਸ਼ਯਵਟ ਰੁੱਖ ਦੀਆਂ ਜੜ੍ਹਾਂਆਪਣੀਆਂ ਕਦਰਾਂ-ਕੀਮਤਾਂ ਕਾਰਨ ਬਹੁਤ ਡੂੰਘੀਆਂ ਅਤੇ ਮਜ਼ਬੂਤ ਹਨ। ਮੋਹਨ ਭਾਗਵਤਜੀ ਜਿਸ ਸਮਰਪਣ ਨਾਲ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਵਿੱਚ ਲੱਗੇ ਹੋਏ ਹਨ, ਉਹ ਸਾਰਿਆਂ ਨੂੰ ਪ੍ਰੇਰਿਤ ਕਰਦਾ ਹੈ।
ਮੋਹਨ ਭਾਗਵਤ ਜੀ ਨੇ ਸਮਾਜ ਭਲਾਈ ਲਈ ਸੰਘ ਦੀ ਸ਼ਕਤੀ ਦੀ ਨਿਰੰਤਰ ਵਰਤੋਂ 'ਤੇਵਿਸ਼ੇਸ਼ ਜ਼ੋਰ ਦਿੱਤਾ ਹੈ। ਇਸ ਲਈ, ਉਨ੍ਹਾਂ ਨੇ 'ਪੰਚ ਪਰਿਵਰਤਨ' ਦਾ ਰਾਹ ਪੱਧਰਾ ਕੀਤਾ ਹੈ।ਇਸ ਵਿੱਚ, ਸਵੈ-ਬੋਧ, ਸਮਾਜਿਕ ਸਦਭਾਵਨਾ, ਨਾਗਰਿਕ ਸ਼ਿਸ਼ਟਾਚਾਰ, ਪਰਿਵਾਰ ਨੂੰ ਸਹੀਦਿਸ਼ਾ ਵੱਲ ਪ੍ਰੇਰਿਤ ਕਰਨਾ ਅਤੇ ਵਾਤਾਵਰਣ ਦੇ ਸਿਧਾਂਤਾਂ ਦੀ ਪਾਲਣਾ ਕਰਕੇ ਰਾਸ਼ਟਰਨਿਰਮਾਣ ਨੂੰ ਤਰਜੀਹ ਦਿੱਤੀ ਗਈ ਹੈ। ਦੇਸ਼ ਅਤੇ ਸਮਾਜ ਬਾਰੇ ਸੋਚਣ ਵਾਲਾ ਹਰ ਭਾਰਤੀਪੰਚ ਪਰਿਵਰਤਨ ਦੇ ਇਨ੍ਹਾਂ ਸਿਧਾਂਤਾਂ ਤੋਂ ਜ਼ਰੂਰ ਪ੍ਰੇਰਨਾ ਲਵੇਗਾ।
ਸੰਘ ਦਾ ਹਰ ਸੇਵਕ ਖੁ਼ਸ਼ਹਾਲ ਭਾਰਤ ਮਾਤਾ ਦੇ ਸੁਪਨੇ ਨੂੰ ਸਾਕਾਰ ਹੁੰਦਾ ਦੇਖਣਾ ਚਾਹੁੰਦਾ ਹੈ।ਇਸ ਸੁਪਨੇ ਨੂੰ ਪੂਰਾ ਕਰਨ ਲਈ, ਮੋਹਨ ਜੀ ਇਨ੍ਹਾਂ ਦੋਵਾਂ ਗੁਣਾਂ ਨਾਲ ਭਰਪੂਰ ਹਨ, ਜਿਨ੍ਹਾਂਲਈ ਸਪੱਸ਼ਟ ਦ੍ਰਿਸ਼ਟੀਕੋਣ ਅਤੇ ਠੋਸ ਕਾਰਵਾਈ ਦੀ ਲੋੜ ਹੁੰਦੀ ਹੈ।
ਮੋਹਨ ਜੀ ਦੇ ਸੁਭਾਅ ਦੀ ਇੱਕ ਹੋਰ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਹ ਨਰਮਾਈ ਨਾਲ ਬੋਲਣਵਾਲੇ ਹਨ। ਉਨ੍ਹਾਂ ਕੋਲ ਸੁਣਨ ਦੀ ਅਦਭੁਤ ਯੋਗਤਾ ਵੀ ਹੈ। ਇਹ ਖ਼ਾਸੀਅਤ ਨਾ ਸਿਰਫ਼ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਡੂੰਘਾਈ ਦਿੰਦੀ ਹੈ, ਸਗੋਂ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਅਗਵਾਈਵਿੱਚ ਸੰਵੇਦਨਸ਼ੀਲਤਾ ਅਤੇ ਮਾਣ-ਸਨਮਾਨ ਵੀ ਲਿਆਉਂਦੀ ਹੈ।
ਮੋਹਨ ਜੀ ਹਮੇਸ਼ਾ 'ਏਕ ਭਾਰਤ ਸ੍ਰੇਸ਼ਠ ਭਾਰਤ' ਦੇ ਮਜ਼ਬੂਤ ਹਮਾਇਤੀ ਰਹੇ ਹਨ। ਭਾਗਵਤਜੀ ਭਾਰਤ ਦੀ ਭਿੰਨਤਾ ਅਤੇ ਭਾਰਤ ਦੀ ਧਰਤੀ ਦੀ ਸੁੰਦਰਤਾ ਨੂੰ ਵਧਾਉਣ ਵਾਲੀਆਂ ਕਈਸੱਭਿਆਚਾਰਾਂ ਅਤੇ ਪ੍ਰੰਪਰਾਵਾਂ ਦੇ ਜਸ਼ਨ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ।ਹਾਲਾਂਕਿ, ਬਹੁਤ ਘੱਟ ਲੋਕ ਜਾਣਦੇ ਹਨ ਕਿ ਮੋਹਨ ਭਾਗਵਤ ਜੀ ਆਪਣੇ ਰੁਝੇਵਿਆਂਦਰਮਿਆਨ ਸੰਗੀਤ ਅਤੇ ਗਾਇਨ ਵਿੱਚ ਵੀ ਦਿਲਚਸਪੀ ਰੱਖਦੇ ਹਨ। ਉਹ ਵੱਖ-ਵੱਖਭਾਰਤੀ ਸੰਗੀਤ ਯੰਤਰਾਂ ਵਿੱਚ ਵੀ ਮਾਹਰ ਹਨ। ਪੜ੍ਹਨ ਅਤੇ ਲਿਖਣ ਵਿੱਚ ਉਨ੍ਹਾਂ ਦੀਦਿਲਚਸਪੀ ਉਨ੍ਹਾਂ ਦੇ ਕਈ ਭਾਸ਼ਣਾਂ ਅਤੇ ਸੰਵਾਦਾਂ ਵਿੱਚ ਸਪੱਸ਼ਟ ਤੌਰ 'ਤੇ ਦਿਖਾਈ ਦਿੰਦੀ ਹੈ।
ਮੋਹਨ ਭਾਗਵਤ ਜੀ ਨੇ ਪੂਰੇ ਸੰਘ ਪਰਿਵਾਰ ਨੂੰ ਦੇਸ਼ ਵਿੱਚ ਹਾਲ ਹੀ ਵਿੱਚ ਹੋਏ ਸਫਲ ਜਨਅੰਦੋਲਨਾਂ ਵਿੱਚ ਊਰਜਾ ਭਰਨ ਲਈ ਪ੍ਰੇਰਿਤ ਕੀਤਾ, ਭਾਵੇਂ ਉਹ ਸਵੱਛ ਭਾਰਤ ਮਿਸ਼ਨ ਜਾਂਬੇਟੀ ਬਚਾਓ, ਬੇਟੀ ਪੜ੍ਹਾਓ ਹੋਵੇ। ਮੈਂ ਵਾਤਾਵਰਣ ਸੰਬੰਧੀ ਯਤਨਾਂ ਅਤੇ ਟਿਕਾਊ ਜੀਵਨ ਸ਼ੈਲੀਨੂੰ ਉਤਸ਼ਾਹਿਤ ਕਰਨ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਜਾਣਦਾ ਹਾਂ। ਮੋਹਨ ਜੀ ਆਤਮ-ਨਿਰਭਰਭਾਰਤ 'ਤੇ ਵੀ ਬਹੁਤ ਜ਼ੋਰ ਦਿੰਦੇ ਹਨ।
ਕੁਝ ਦਿਨਾਂ ਵਿੱਚ ਵਿਜੈਦਸ਼ਮੀ 'ਤੇ ਰਾਸ਼ਟਰੀ ਸਵੈਮ ਸੇਵਕ ਸੰਘ 100 ਸਾਲ ਦਾ ਹੋ ਜਾਵੇਗਾ।ਇਹ ਵੀ ਇੱਕ ਖੁਸ਼ਨਸੀਬੀ ਵਾਲਾ ਸੰਯੋਗ ਹੈ ਕਿ ਵਿਜੈਦਸ਼ਮੀ ਦਾ ਤਿਉਹਾਰ, ਗਾਂਧੀ ਜਯੰਤੀ, ਲਾਲ ਬਹਾਦਰ ਸ਼ਾਸਤਰੀ ਦੀ ਜਨਮ ਵਰ੍ਹੇਗੰਢ ਅਤੇ ਸੰਘ ਦਾ ਸ਼ਤਾਬਦੀ ਵਰ੍ਹਾ ਇੱਕੋ ਦਿਨ ਆਰਹੇ ਹਨ।
ਇਹ ਭਾਰਤ ਅਤੇ ਦੁਨੀਆ ਭਰ ਦੇ ਲੱਖਾਂ ਸਵੈਮ ਸੇਵਕਾਂ ਲਈ ਇੱਕ ਇਤਿਹਾਸਕ ਮੌਕਾ ਹੈ।ਅਸੀਂ ਸਾਰੇ ਸਵੈਮ ਸੇਵਕ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਮੋਹਨ ਭਾਗਵਤ ਜੀ ਵਰਗਾਦੂਰਦਰਸ਼ੀ ਅਤੇ ਮਿਹਨਤੀ ਸਰਸੰਘਚਾਲਕ ਹੈ, ਜੋ ਅਜਿਹੇ ਸਮੇਂ ਵਿੱਚ ਸੰਗਠਨ ਦੀਅਗਵਾਈ ਕਰ ਰਿਹਾ ਹੈ। ਇੱਕ ਨੌਜਵਾਨ ਸਵੈਮ ਸੇਵਕ ਤੋਂ ਸਰਸੰਘਚਾਲਕ ਤੱਕ ਦੀ ਉਨ੍ਹਾਂਦੀ ਜੀਵਨ ਯਾਤਰਾ ਉਨ੍ਹਾਂ ਦੀ ਵਫ਼ਾਦਾਰੀ ਅਤੇ ਵਿਚਾਰਧਾਰਕ ਦ੍ਰਿੜ੍ਹਤਾ ਨੂੰ ਦਰਸਾਉਂਦੀ ਹੈ।ਵਿਚਾਰਧਾਰਾ ਪ੍ਰਤੀ ਪੂਰੀ ਤਰ੍ਹਾਂ ਸਮਰਪਣ ਅਤੇ ਪ੍ਰਣਾਲੀਆਂ ਵਿੱਚ ਸਮੇਂ ਸਿਰ ਬਦਲਾਅਲਿਆਉਣ ਦੇ ਨਾਲ ਸੰਘ ਦਾ ਕੰਮ ਉਨ੍ਹਾਂ ਦੀ ਅਗਵਾਈ ਵਿੱਚ ਲਗਾਤਾਰ ਪ੍ਰਫੁੱਲਤ ਹੋ ਰਿਹਾਹੈ।
ਮੈਂ ਮਾਂ ਭਾਰਤੀ ਦੀ ਸੇਵਾ ਵਿੱਚ ਸਮਰਪਿਤ ਮੋਹਨ ਭਾਗਵਤ ਜੀ ਨੂੰ ਲੰਬੀ ਅਤੇ ਸਿਹਤਮੰਦਜ਼ਿੰਦਗੀ ਦੀ ਮੁੜ ਕਾਮਨਾ ਕਰਦਾ ਹਾਂ। ਉਨ੍ਹਾਂ ਨੂੰ ਜਨਮ ਦਿਨ 'ਤੇ ਬਹੁਤ ਸਾਰੀਆਂਸ਼ੁਭਕਾਮਨਾਵਾਂ।

-
ਨਰੇਂਦਰ ਮੋਦੀ, ਪ੍ਰਧਾਨ ਮੰਤਰੀ
....
...
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.