ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਲਈ ਰੱਬ ਬਣ ਕੇ ਬੌਹੜੇ ਹੰਸਪਾਲ, ਸੀਐੱਮ ਮਾਨ ਨੇ ਕੀਤੀ ਲਾਈਵ ਗੱਲਬਾਤ
ਚੰਡੀਗੜ੍ਹ 10 ਸਤੰਬਰ, 2025- ਹੰਸਪਾਲ ਟਰੇਡਸ ਦੇ ਮਾਲਕ ਪ੍ਰੀਤਪਾਲ ਸਿੰਘ ਹੰਸਪਾਲ, ਜਿਨ੍ਹਾਂ ਨੇ ਹੜਾਂ ਵਿੱਚ ਫਸੇ ਲੋਕਾਂ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ਲਿਜਾਣ ਵਾਸਤੇ 150 ਤੋਂ ਜਿਆਦਾ ਬੇੜੀਆਂ ਤਿਆਰ ਕਰਕੇ ਲੋਕਾਈ ਦੀ ਮਦਦ ਕੀਤੀ ਸੀ, ਉਸ ਦੇ ਨਾਲ ਸੀਐੱਮ ਭਗਵੰਤ ਮਾਨ ਨੇ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਹੰਸਪਾਲ ਹੁਰਾਂ ਦੇ ਇਯ ਕਾਰਜ ਦੀ ਸ਼ਲਾਘਾ ਕੀਤੀ ਅਤੇ ਸਰਕਾਰ ਤਰਫ਼ੋਂ ਧੰਨਵਾਦ ਕੀਤਾ।