ਭਗਵੰਤ ਮਾਨ ਦੀ ਸਿਹਤ ਤਬੀਅਤ ਦਾ ਹੁਣ ਕੀ ਹਾਲ-ਚਾਲ? ਪੜ੍ਹੋ ਫੋਰਟਿਸ ਮੋਹਾਲੀ ਦਾ ਬਿਆਨ
ਚੰਡੀਗੜ੍ਹ, 9 ਸਤੰਬਰ 2025: ਪਿਛਲੇ ਕੁੱਝ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਬਿਆਨ ਜਾਰੀ ਕੀਤਾ ਹੈ। ਆਪਣੇ ਬਿਆਨ ਵਿੱਚ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਦੀ ਸਿਹਤ ਵਿੱਚ ਕਾਫ਼ੀ ਜਿਆਦਾ ਸੁਧਾਰ ਹੋਇਆ ਹੈ। ਬਿਆਨ ਦੇ ਅਨੁਸਾਰ, ਮੁੱਖ ਮੰਤਰੀ ਹੁਣ ਖੁਦ ਖ਼ਾਣਾ ਖਾ ਰਹੇ ਹਨ। ਉਹਨਾਂ ਦੇ ਲੈਬ ਰਿਪੋਰਟਾਂ ਵਿੱਚ ਵੀ ਸੁਧਾਰ ਦਰਜ ਕੀਤਾ ਗਿਆ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲ ਵਿੱਚ ਰਹਿੰਦੇ ਹੋਏ ਵੀ ਆਪਣਾ ਅਧਿਕਾਰਿਕ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਹੈ।