ਵੱਡੀ ਖ਼ਬਰ: ਪੰਜਾਬ 'ਚ ਕਾਂਗਰਸੀ ਵਰਕਰ ਦਾ ਗੋਲੀਆਂ ਮਾਰ ਕੇ ਕਤਲ
ਗੱਡੀ ਕਿਰਾਏ ਤੇ ਲੈਣ ਦੇ ਬਹਾਨੇ ਘਰ ਆਏ ਸੀ ਹਮਲਾਵਰ
ਰੋਹਿਤ ਗੁਪਤਾ
ਗੁਰਦਾਸਪੁਰ , 9 ਸਤੰਬਰ 2025: ਗੁਰਦਾਸਪੁਰ ਦੇ ਪਿੰਡ ਚੀਮਾ ਖੁੱਡੀ ਦੇ ਰਹਿਣ ਵਾਲੇ ਸਾਬਕਾ ਸਰਪੰਚ ਕਾਂਗਰਸ ਪਾਰਟੀ ਜੁਗਰਾਜ ਸਿੰਘ ਜੋਗਾ ਤੇ ਦੋ ਕਾਰ ਸਵਾਰ ਅਨਪਛਾਤਿਆਂ ਨੇ ਘਰ ਆ ਕੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਗੱਡੀ ਕਿਰਾਏ ਤੇ ਲੈਣ ਦੇ ਬਹਾਨੇ ਸਾਬਕਾ ਸਰਪੰਚ ਦੇ ਘਰ ਆਏ ਸੀ।
ਫਾਇਰਿੰਗ ਦੌਰਾਨ ਇੱਕ ਗੋਲੀ ਛਾਤੀ ਦੇ ਵਿੱਚ ਲੱਗੀ ਗੰਭੀਰ ਜਖਮੀ ਹੋਣ ਕਰਕੇ ਜੋਗਾ ਸਿੰਘ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਉਹਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਨੂੰ ਹਸਪਤਾਲ ਲੈ ਕੇ ਆਏ ਜੁਗਰਾਜ ਸਿੰਘ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਜੁਗਰਾਜ ਸਿੰਘ ਨੂੰ ਪਹਿਲਾਂ ਵੀ ਕਈ ਧਮਕੀਆਂ ਮਿਲ ਚੁੱਕੀਆਂ ਸਨ ਪਰ ਸਹੀ ਤਰੀਕੇ ਨਾਲ ਕੋਈ ਕਾਰਵਾਈ ਨਹੀਂ ਹੋਈ।
ਇਸੇ ਨੂੰ ਲੈ ਕੇ ਅੱਜ ਦੋ ਅਨਪਛਾਤੇ ਆਏ ਤੇ ਉਹਨਾਂ ਦੀ ਛਾਤੀ ਚ ਗੋਲੀ ਮਾਰ ਦਿੱਤੀ। ਉੱਥੇ ਹੀ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਜਖਮੀ ਹਾਲਤ ਚ ਇੱਕ ਵਿਅਕਤੀ ਜਿਸ ਦਾ ਨਾਂ ਜੁਗਰਾਜ ਸਿੰਘ ਲਖਵਾਇਆ ਗਿਆ ਸੀ ਆਇਆ ਸੀ ਜੋ ਜਾਂਚ ਕਰਨ ਤੇ ਪਤਾ ਲੱਗਾ ਕਿ ਉਸਦੀ ਮੌਤ ਹੋ ਚੁੱਕੀ ਹੈ।