ਪ੍ਰਧਾਨ ਮੰਤਰੀ ਜੀ, 1600 ਕਰੋੜ ਰੁਪਏ ਨਾਲ ਕੁੱਝ ਨਹੀਂ ਬਣਨਾ! ਘੱਟੋ-ਘੱਟ 20 ਹਜ਼ਾਰ ਕਰੋੜ ਦੀ ਅੰਤਰਿਮ ਰਾਹਤ ਦੇਵੋ- ਮੁੰਡੀਆਂ
ਚੰਡੀਗੜ੍ਹ, 9 ਸਤੰਬਰ 2025: ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੰਜਾਬ ਲਈ ਮੋਦੀ ਸਰਕਾਰ ਦੁਆਰਾ ਐਲਾਨੀ ਨਿਗੂਣੀ ਰਾਹਤ 1600 ਕਰੋੜ ਰੁਪਏ ਨੂੰ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਲਈ ਨਾਕਾਫੀ ਦੱਸਦਿਆਂ ਕਿਹਾ ਹੈ ਕਿ ਘੱਟੋ-ਘੱਟ 20 ਹਜ਼ਾਰ ਕਰੋੜ ਰੁਪਏ ਦੀ ਅੰਤਰਿਮ ਰਾਹਤ ਜਾਰੀ ਕੀਤੇ ਜਾਵੇ ਅਤੇ 60 ਹਜ਼ਾਰ ਕਰੋੜ ਰੁਪਏ ਦੇ ਰੋਕੇ ਹੋਏ ਫੰਡ ਜਾਰੀ ਕੀਤੇ ਜਾਣ। 80,000 ਕਰੋੜ ਰੁਪਏ ਦੀ ਮੰਗ ਦੇ ਉਲਟ ਮਹਿਜ਼ 1600 ਕਰੋੜ ਰੁਪਏ ਦੇਣਾ ਅੰਨਦਾਤਾ ਸੂਬੇ ਨਾਲ ਕੋਝਾ ਮਜ਼ਾਕ ਹੈ।