ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਵਚਨਵੱਧ : ਕੁਲਵੰਤ ਸਿੰਘ
ਫੇਸ-6 ਅਤੇ ਫੇਸ -9 ਦੇ ਕੁਆਰਟਰਾਂ ਦੇ ਵਸਨੀਕਾਂ ਨੇ ਕੀਤੀ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਮੁਲਾਕਾਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਸਿਤੰਬਰ:
ਅੱਜ ਫੇਸ-6 ਅਤੇ ਫੇਸ-9 ਨਾਲ ਸੰਬੰਧਿਤ ਕੁਆਰਟਰਾਂ ਦੇ ਵਸਨੀਕਾਂ ਦਾ ਇੱਕ ਵਫਦ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਿਆ, ਜਿਸ ਵਿੱਚ ਫੇਸ -6 ਅਤੇ ਫੇਸ-9 ਦੇ ਕੁਆਰਟਰਾਂ ਦੀ ਅਲਾਟਮੈਂਟ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਸਾਬਕਾ ਕੌਂਸਲਰ ਆਰ.ਪੀ. ਸ਼ਰਮਾ ਨੇ ਦੱਸਿਆ ਕਿ ਇਹ ਮਕਾਨ 1978 ਦੇ ਵਿੱਚ ਮਿਲੇ ਸਨ ਅਤੇ 12 ਕੁ ਵਰ੍ਹੇ ਪਹਿਲਾਂ ਸਰਕਾਰ ਵੇਲੇ ਬਕਾਇਦਾ ਇਸਨੂੰ ਕੈਬਿਨਟ ਵਿੱਚ ਪਾਸ ਕਰ ਦਿੱਤਾ ਗਿਆ ਸੀ ਕਿ ਇਹ ਅਲਾਟਮੈਂਟਾਂ ਪੱਕੀ ਕਰ ਦਿੱਤੀ ਜਾਵੇਗੀ ਅਤੇ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੇ ਲਈ ਬਕਾਇਦਾ ਇੱਕ 5- ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਪ੍ਰੰਤੂ ਐਨ ਮੌਕੇ ਤੇ ਚੋਣ ਜ਼ਾਬਤਾ ਲਾਗੂ ਹੋਣ ਦੇ ਚਲਦਿਆਂ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸਿਰੇ ਨਹੀਂ ਲੱਗ ਸਕੀ ਅਤੇ ਮਾਮਲਾ ਜਿਉਂ ਦਾ ਤਿਉਂ ਲਮਕਿਆ ਪਿਆ ਹੈ।
ਵਸਨੀਕਾਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਇਹਨਾਂ ਕੁਆਰਟਰਾਂ ਨੂੰ ਅਲਾਟਮੈਂਟ ਕੀਤੇ ਜਾਣ ਦੀ ਮੰਗ ਤੇ ਭਰੋਸਾ ਦਿਵਾਉਂਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸਬੰਧਤ ਉੱਚ ਅਧਿਕਾਰੀਆਂ ਨਾਲ ਵਿਚਾਰ ਕੇ ਕੁਆਰਟਰਾਂ ਦੀ ਅਲਾਟਮੈਂਟ ਦੇ ਨਾਲ ਸੰਬੰਧਿਤ ਇਸ ਮਸਲੇ ਦਾ ਜਲਦੀ ਤੋਂ ਜਲਦੀ ਕਰਵਾਉਣਗੇ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਚਿਰਕੋਣੀਆਂ ਮੰਗਾਂ ਨੂੰ ਪੱਕੇ ਤੌਰ ਤੇ ਹੱਲ ਕਰਨ ਲਈ ਵਚਨਵੱਧ ਹੈ। ਵਿਧਾਇਕ ਕੁਲਵੰਤ ਸਿੰਘ ਦੇ ਨਾਲ ਮੁਲਾਕਾਤ ਦੇ ਦੌਰਾਨ ਇਸ ਵਫਦ ਦੇ ਵਿੱਚ ਸਾਬਕਾ ਕੌਂਸਲਰ ਆਰ. ਪੀ. ਸ਼ਰਮਾ, ਕ੍ਰਿਸ਼ਨ, ਰਣਜੀਤ ਸਿੰਘ, ਜਗਦੀਸ਼ ਸਿੰਘ, ਹੇਮ ਰਾਜ ਅਤੇ ਮਹੱਲਾ ਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਵੀ ਸ਼ਾਮਿਲ ਸਨ।